2035 ’ਚ ਮੈਕਸੀਕੋ ਤੋਂ ਜ਼ਿਆਦਾ ਹੋਵੇਗੀ ਭਾਰਤ ’ਚ ਏਸੀ ਦੀ ਬਿਜਲੀ ਖ਼ਪਤ, ਅੰਤਰਰਾਸ਼ਟਰੀ ਊਰਜਾ ਏਜੰਸੀ ਨੇ ਤਾਜ਼ਾ ਹਾਲਾਤ ’ਚ ਪ੍ਰਗਟਾਇਆ ਅਨੁਮਾਨ ਆਈਈਏ ਨੇ ਆਪਣੇ ਵਿਸ਼ਵ ਊਰਜਾ ਹਾਲਾਤ 2024 ’ਚ ਕਿਹਾ ਹੈ ਕਿ 2035 ਤੱਕ ਭਾਰਤ ’ਚ ਸਾਰੇ ਤਰ੍ਹਾਂ ਦੀ ਊਰਜਾ ਦੀ ਮੰਗ ਵਧੇਗੀ। ਇਸ ਨਾਲ ਇਹ ਵਿਸ਼ਵ ਪੱਧਰ ’ਤੇ ਊਰਜਾ ਦੀ ਮੰਗ ਲਈ ਵਾਧੇ ਦਾ ਇੰਜਣ ਬਣ ਜਾਏਗਾ। ਭਾਰਤ ਇਸ ਸਮੇਂ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਤੇਲ ਖਪਤ ਤੇ ਦਰਾਮਦ ਕਰਨ ਵਾਲਾ ਦੇਸ਼ ਹੈ ਤੇ 2035 ਤੱਕ ਇਸ ਦੀ ਤੇਲ ਖਪਤ ’ਚ ਕਰੀਬ 20 ਲੱਖ ਬੈਰਲ ਹਰ ਰੋਜ਼ ਵਾਧਾ ਹੋਵੇਗਾ।
ਨਵੀਂ ਦਿੱਲੀ (ਪੀਟੀਆਈ) : ਅੰਤਰਰਾਸ਼ਟਰੀ ਊਰਜਾ ਏਜੰਸੀ (ਆਈਈਏ) ਨੇ ਕਿਹਾ ਹੈ ਕਿ ਅਗਲੇ ਇਕ ਦਹਾਕੇ ਦੌਰਾਨ ਭਾਰਤ ’ਚ ਹਰ ਰੋਜ਼ 12 ਹਜ਼ਾਰ ਨਵੀਆਂ ਕਾਰਾਂ ਵਧਣਗੀਆਂ। ਨਿਰਮਾਣ

