82.69 F
New York, US
August 14, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਜ਼ਿਲ੍ਹਾ ਪਰਿਸ਼ਦਾਂ ਦੀ ਚੇਅਰਮੈਨੀ ਲਈ ਰਾਖਵਾਂਕਰਨ ਜਾਰੀ

ਚੰਡੀਗੜ੍ਹ- ਪੰਜਾਬ ਸਰਕਾਰ ਨੇ ਕਰੀਬ ਛੇ ਮਹੀਨੇ ਦੇ ਅਰਸੇ ਮਗਰੋਂ ਜ਼ਿਲ੍ਹਾ ਪਰਿਸ਼ਦਾਂ ਦੇ ਚੇਅਰਮੈਨਾਂ ਅਤੇ ਵਾਈਸ ਚੇਅਰਮੈਨਾਂ ਦੇ ਰਾਖਵੇਂਕਰਨ ਦਾ ਐਲਾਨ ਕਰ ਦਿੱਤਾ ਹੈ। ਪਹਿਲੇ ਪੜਾਅ ’ਤੇ ਫਰਵਰੀ ਮਹੀਨੇ ’ਚ ਪੰਚਾਇਤ ਸਮਿਤੀਆਂ ਦੇ ਚੇਅਰਮੈਨਾਂ ਤੇ ਵਾਈਸ ਚੇਅਰਮੈਨਾਂ ਦਾ ਰਾਖਵਾਂਕਰਨ ਜਾਰੀ ਕੀਤਾ ਗਿਆ ਸੀ ਅਤੇ ਸਮਿਤੀਆਂ ਦੇ ਚੇਅਰਮੈਨਾਂ ਦੀ ਚੋਣ ਮਗਰੋਂ ਹੁਣ ਨੋਟੀਫ਼ਿਕੇਸ਼ਨ ਵੀ ਜਾਰੀ ਹੋ ਰਹੇ ਹਨ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਪੰਜਾਬ ਦੀਆਂ 23 ਜ਼ਿਲ੍ਹਾ ਪਰਿਸ਼ਦਾਂ ਦੇ ਚੇਅਰਮੈਨਾਂ ਅਤੇ ਵਾਈਸ ਚੇਅਰਮੈਨਾਂ ਦੇ ਰਾਖਵੇਂਕਰਨ ਦਾ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਹੈ।

ਨੋਟੀਫ਼ਿਕੇਸ਼ਨ ਅਨੁਸਾਰ ਪੰਜਾਬ ਦੀਆਂ ਸੱਤ ਜ਼ਿਲ੍ਹਾ ਪਰਿਸ਼ਦ ਦੇ ਜਨਰਲ ਚੇਅਰਮੈਨ ਹੋਣਗੇ ਅਤੇ ਸੱਤ ਪਰਿਸ਼ਦਾਂ ਦੀ ਚੇਅਰਮੈਨੀ ਦੀ ਕੁਰਸੀ ’ਤੇ ਜਨਰਲ ਵਰਗ ਦੀ ਮਹਿਲਾ ਬੈਠੇਗੀ। ਦਲਿਤ ਵਰਗ ਦੀਆਂ ਔਰਤਾਂ ਲਈ ਚਾਰ ਜ਼ਿਲ੍ਹਾ ਪਰਿਸ਼ਦਾਂ ਦੀ ਕੁਰਸੀ ਰਾਖਵੀਂ ਰੱਖੀ ਗਈ ਹੈ ਜਦੋਂ ਕਿ ਐੱਸ ਸੀ ਵਰਗ ਲਈ ਪੰਜ ਪਰਿਸ਼ਦਾਂ ਦਾ ਰਾਖਵਾਂਕਰਨ ਕੀਤਾ ਗਿਆ ਹੈ। ਦੋਆਬੇ ’ਚ ਕੋਈ ਵੀ ਜ਼ਿਲ੍ਹਾ ਪਰਿਸ਼ਦ ਜਨਰਲ ਵਰਗ ਲਈ ਨਹੀਂ ਰੱਖੀ ਗਈ ਹੈ। ਮੁੱਖ ਮੰਤਰੀ ਦੇ ਜੱਦੀ ਜ਼ਿਲ੍ਹੇ ਸੰਗਰੂਰ ਦੀ ਪਰਿਸ਼ਦ ਦੇ ਚੇਅਰਮੈਨੀ ਜਨਰਲ ਵਰਗ ਲਈ ਰੱਖੀ ਗਈ ਹੈ।

ਬਾਦਲਾਂ ਦੇ ਪ੍ਰਭਾਵ ਵਾਲੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਸਮੇਤ ਹੁਸ਼ਿਆਰਪੁਰ, ਪਠਾਨਕੋਟ, ਰੂਪਨਗਰ, ਸ਼ਹੀਦ ਭਗਤ ਸਿੰਘ ਨਗਰ, ਪਠਾਨਕੋਟ, ਮੁਹਾਲੀ ਅਤੇ ਬਰਨਾਲਾ ਦੀ ਪਰਿਸ਼ਦ ਦੀ ਚੇਅਰਮੈਨੀ ਔਰਤਾਂ ਲਈ ਰਾਖਵੀਂ ਕੀਤੀ ਗਈ ਹੈ ਜਦੋਂ ਕਿ ਗੁਰਦਾਸਪੁਰ, ਫ਼ਰੀਦਕੋਟ, ਫ਼ਾਜ਼ਿਲਕਾ ਅਤੇ ਫ਼ਿਰੋਜ਼ਪੁਰ ਦੀ ਪਰਿਸ਼ਦ ਦੀ ਚੇਅਰਮੈਨੀ ਦਲਿਤ ਵਰਗ ਦੀ ਔਰਤ ਲਈ ਰਾਖਵੀਂ ਕੀਤੀ ਗਈ ਹੈ। ਇਸੇ ਤਰ੍ਹਾਂ ਜਲੰਧਰ, ਕਪੂਰਥਲਾ, ਲੁਧਿਆਣਾ, ਮਾਲੇਰਕੋਟਲਾ ਅਤੇ ਬਠਿੰਡਾ ਦੀ ਪਰਿਸ਼ਦ ਦੀ ਚੇਅਰਮੈਨੀ ਐੱਸ ਸੀ ਵਰਗ ਲਈ ਰਾਖਵੀਂ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ, ਤਰਨ ਤਾਰਨ, ਫ਼ਤਿਹਗੜ੍ਹ ਸਾਹਿਬ, ਮੋਗਾ, ਪਟਿਆਲਾ, ਸੰਗਰੂਰ ਅਤੇ ਮਾਨਸਾ ਦੀ ਚੇਅਰਮੈਨੀ ਜਨਰਲ ਰੱਖੀ ਗਈ ਹੈ।
ਪੰਜਾਬ ’ਚ ਜ਼ਿਲ੍ਹਾ ਪਰਿਸ਼ਦਾਂ ਅਤੇ ਸਮਿਤੀਆਂ ਦੀ ਚੋਣ 14 ਦਸੰਬਰ 2025 ਨੂੰ ਹੋਈ ਸੀ ਅਤੇ 17 ਦਸੰਬਰ ਨੂੰ ਨਤੀਜੇ ਐਲਾਨੇ ਗਏ ਸਨ। ਪਿਛਲੀ ਸਰਕਾਰ ਸਮੇਂ ਪਰਿਸ਼ਦ ਅਤੇ ਸਮਿਤੀ ਚੋਣਾਂ ਸਤੰਬਰ 2018 ’ਚ ਹੋਈਆਂ ਸਨ। ਮੌਜੂਦਾ ‘ਆਪ’ ਸਰਕਾਰ ਦੇ ਕਾਰਜਕਾਲ ਦੇ ਆਖ਼ਰੀ ਵਰ੍ਹੇ ’ਚ ਜ਼ਿਲ੍ਹਾ ਪਰਿਸ਼ਦ ਦੇ ਚੇਅਰਮੈਨ ਅਤੇ ਉਪ ਚੇਅਰਮੈਨ ਚੁਣੇ ਜਾਣਗੇ।

Related posts

ਮੈਸੀ ਨਾਲ ਤਸਵੀਰਾਂ ਪੋਸਟ ਕਰਨ ’ਤੇ ਅਦਾਕਾਰਾ ਸੁਭਾਸ਼੍ਰੀ ਟ੍ਰੋਲ: ਪਤੀ ਨੇ ਕੀਤਾ ਬਚਾਅ

On Punjab

PEC ਦੇ ਵਿਦਿਆਰਥੀਆਂ ਨੇ ਸਪੇਸ ਤੋਂ ਲੈ ਕੇ ਸੁੰਦਰਤਾ ਮੁਕਾਬਲੇ ਤਕ ਹਰ ਖੇਤਰ ‘ਚ ਮਾਰੀਆਂ ਮੱਲਾਂ

On Punjab

ਸਰਕਾਰ ਵਿਰੋਧੀ ਗਤੀਵਿਧੀਆਂ ਦਾ ਮਾਮਲਾ : ਸਿੱਖਿਆ ਪ੍ਰੋਵਾਈਡਰ ਨੂੰ ਕਾਰਨ ਦੱਸੋ ਨੋਟਿਸ ਜਾਰੀ, ਸੇਵਾਵਾਂ ਖ਼ਤਮ ਹੋਣ ਦੀ ਲਟਕੀ ਤਲਵਾਰ

On Punjab