PreetNama
ਖੇਡ-ਜਗਤ/Sports News

ਭਾਰਤੀ ਮਹਿਲਾ ਕ੍ਰਿਕਟਰ ਨਾਲ ਹੋਈ ਮੈਚ ਫਿਕਸਿੰਗ ਦੀ ਕੋਸ਼ਿਸ਼, FIR ਦਰਜ

ਅੱਜ ਦੇ ਸਮੇਂ ਵਿੱਚ ਮੈਚ ਫਿਕਸਿੰਗ ਦੇ ਬਹੁਤ ਸਾਰੇ ਮਾਮਲੇ ਦੇਖਣ ਨੂੰ ਮਿਲਦੇ ਹਨ । ਇਸੇ ਤਰਾਂ ਦੇ ਮਾਮਲੇ ਵਿੱਚ ਸੋਮਵਾਰ ਨੂੰ BCCI ਦੀ ਭ੍ਰਿਸ਼ਟਾਚਾਰ ਰੋਕੂ ਇਕਾਈ (ACU) ਵੱਲੋਂ ਦੋ ਵਿਅਕਤੀਆਂ ਖਿਲਾਫ F.I.R ਦਰਜ ਕੀਤੀ ਗਈ । ਇਨ੍ਹਾਂ ਵਿਅਕਤੀਆਂ ਵੱਲੋਂ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਇੱਕ ਮੈਂਬਰ ਨਾਲ ਇਸ ਸਾਲ ਦੇ ਸ਼ੁਰੂ ਵਿੱਚ ਮੈਚ ਫਿਕਸ ਕਰਨ ਲਈ ਕਥਿਤ ਤੌਰ ‘ਤੇ ਸੰਪਰਕ ਕੀਤਾ ਗਿਆ ਸੀ । ਜਿਸ ਤੋਂ ਬਾਅਦ ਇਨ੍ਹਾਂ ਵਿਅਕਤੀਆਂ ਖਿਲਾਫ਼ ਭਾਰਤੀ ਸਜ਼ਾ ਜ਼ਾਬਤਾ (I.P.C) ਦੀ ਧਾਰਾ 420 ਸਮੇਤ ਚਾਰ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਜੋ ਬੇਈਮਾਨੀ ਨਾਲ ਸੰਪਤੀ ਦੀ ਵੰਡ ਨੂੰ ਪ੍ਰੇਰਿਤ ਕਰਦਾ ਹੈ ।
ਦਰਅਸਲ, ਇਹ ਕਥਿਤ ਘਟਨਾ ਫਰਵਰੀ ਦੀ ਹੈ, ਜੋ ਇੰਗਲੈਂਡ ਖਿਲਾਫ਼ ਸੀਮਿਤ ਓਵਰਾਂ ਦੀ ਘਰੇਲੂ ਸੀਰੀਜ਼ ਤੋਂ ਪਹਿਲਾਂ ਘਟੀ ਸੀ । ਇਸ ਘਟਨਾ ਦੀ ਸੂਚਨਾ ਇਸ ਖਿਡਾਰੀ ਵੱਲੋਂ ਬੋਰਡ ਏ.ਸੀ.ਯੂ. ਨੂੰ ਦਿੱਤੀ ਗਈ ਸੀ । ਜਿਸ ਤੋਂ ਬਾਅਦ ਏ.ਸੀ.ਯੂ. ਪ੍ਰਮੁੱਖ ਅਜਿਤ ਸਿੰਘ ਸੇਖਾਵਤ ਵੱਲੋਂ ਇਸ ਘਟਨਾ ਦੀ ਪੁਸ਼ਟੀ ਕੀਤੀ ਗਈ ।ਇਸ ਮਾਮਲੇ ਵਿੱਚ ਸ਼ੇਖਾਵਤ ਨੇ ਕਿਹਾ ਉਹ ਭਾਰਤੀ ਕ੍ਰਿਕਟਰ ਅਤੇ ਕੌਮਾਂਤਰੀ ਕ੍ਰਿਕਟਰ ਹਨ, ਜਿਸ ਕਾਰਨ ICC ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਗਈ । ਇਸ ਜਾਂਚ ਤੋਂ ਬਾਅਦ ICC ਨੇ ਖਿਡਾਰੀ ਨਾਲ ਸੰਪਰਕ ਕਰਨ ਵਾਲੇ ਵਿਅਕਤੀ ਨੂੰ ਚੇਤਾਵਨੀ ਦਿੱਤੀ ਅਤੇ ਇਸ ਬਾਰੇ ਸੂਚਿਤ ਕੀਤਾ । ਜਿਸ ਤੋ ਬਾਅਦ ਉਨ੍ਹਾਂ ਨੇ ਕਿਹਾ ਕਿ ਕ੍ਰਿਕਟਰ ਨੇ ਫਿਕਸਿੰਗ ਲਈ ਸੰਪਰਕ ਕਰਨ ਦੀ ਸੂਚਨਾ ਦੇ ਕੇ ਸਹੀ ਕੰਮ ਕੀਤਾ ਹੈ ।

Related posts

ਕ੍ਰਿਕਟ ਨੂੰ ਅਲਵਿਦਾ ਕਹਿ ਰਿਹਾ ਇੱਕ ਹੋਰ ਦਿੱਗਜ਼ ਖਿਡਾਰੀ, ਇਸ ਹਫਤੇ ਆਖਰੀ ਮੈਚ

On Punjab

Honor Ceremony: ਓਲੰਪਿਕ ਮੈਡਲ ਜੇਤੂਆਂ ਤੇ ਖਿਡਾਰੀਆਂ ਦਾ ਸਨਮਾਨ, ਪੈਸਿਆਂ ਤੇ ਨੌਕਰੀ ਦੀ ਬਰਸਾਤ

On Punjab

Argentina Open: ਅਰਜਨਟੀਨਾ ਦੇ ਟੈਨਿਸ ਖਿਡਾਰੀ ਜੁਆਨ ਮਾਰਿਟਨ ਡੇਲ ਪੋਤਰੋ ਪਹਿਲੇ ਗੇੜ ‘ਚ ਹਾਰੇ

On Punjab