44.15 F
New York, US
March 29, 2024
PreetNama
ਰਾਜਨੀਤੀ/Politics

ਮਾਇਆਵਤੀ ਨੂੰ ਝਟਕਾ, ਰਾਜਸਥਾਨ ’ਚ ਬਸਪਾ ਦੇ ਸਾਰੇ ਵਿਧਾਇਕ ਕਾਂਗਰਸ ’ਚ ਸ਼ਾਮਿਲ

ਜੈਪੁਰ: ਸੋਮਵਾਰ ਨੂੰ ਰਾਜਸਥਾਨ ਵਿੱਚ ਬਹੁਜਨ ਸਮਾਜ ਪਾਰਟੀ ਯਾਨੀ ਕਿ ਬਸਪਾ ਦੇ ਸਾਰੇ ਛੇ ਵਿਧਾਇਕ ਸੱਤਾਧਾਰੀ ਕਾਂਗਰਸ ਵਿੱਚ ਸ਼ਾਮਿਲ ਹੋ ਗਏ ਹਨ । ਸੋਮਵਾਰ ਰਾਤ ਨੂੰ ਉਨ੍ਹਾਂ ਨੇ ਕਾਂਗਰਸ ਵਿੱਚ ਸ਼ਾਮਿਲ ਹੋਣ ਬਾਰੇ ਇੱਕ ਪੱਤਰ ਵਿਧਾਨ ਸਭਾ ਦੇ ਸਪੀਕਰ ਸੀ.ਪੀ. ਜੋਸ਼ੀ ਨੂੰ ਸੌਂਪ ਦਿੱਤਾ । ਇਸ ਮਾਮਲੇ ਵਿੱਚ ਜੋਸ਼ੀ ਨੇ ਇਸ ਦੀ ਪੁਸ਼ਟੀ ਕੀਤੀ ਹੈ ਕਿ ਬਸਪਾ ਵਿਧਾਇਕਾਂ ਵੱਲੋਂ ਉਨ੍ਹਾਂ ਨੂੰ ਪੱਤਰ ਸੌਂਪੇ ਗਏ ਹਨ ।ਇਸ ਵਿੱਚ ਵਿਧਾਇਕ ਰਾਜੇਂਦਰ ਸਿੰਘ, ਜੋਗੇਂਦਰ ਸਿੰਘ ਅਵਾਨਾ, ਵਾਜਬ ਅਲੀ, ਲਖਨ ਸਿੰਘ ਮੀਣਾ, ਸੰਦੀਪ ਯਾਦਵ ਤੇ ਦੀਪਚੰਦ ਨੇ ਕਿਹਾ ਕਿ ਉਹ ਕਾਂਗਰਸ ਵਿੱਚ ਸ਼ਾਮਿਲ ਹੋ ਰਹੇ ਹਨ । ਇਸ ਮਾਮਲੇ ਵਿੱਚ ਕਾਂਗਰਸ ਦੇ ਇੱਕ ਆਗੂ ਨੇ ਦੱਸਿਆ ਕਿ ਬਸਪਾ ਦੇ ਸਾਰੇ ਛੇ ਵਿਧਾਇਕ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਨਿਰੰਤਰ ਸੰਪਰਕ ਵਿੱਚ ਸਨ ਤੇ ਸੋਮਵਾਰ ਨੂੰ ਉਹ ਸਾਰੇ ਕਾਂਗਰਸ ਵਿੱਚ ਸ਼ਾਮਿਲ ਹੋ ਗਏ ਹਨ ।ਦੱਸ ਦੇਈਏ ਕਿ 200 ਮੈਂਬਰਾਂ ਵਾਲੀ ਰਾਜਸਥਾਨ ਵਿਧਾਨ ਸਭਾ ਵਿੱਚ ਕਾਂਗਰਸ ਦੇ 100 ਵਿਧਾਇਕ ਸ਼ਾਮਿਲ ਹਨ । ਜਿਸ ਵਿੱਚ ਰਾਸ਼ਟਰੀ ਲੋਕ ਦਲ (RLD) ਦੇ ਇੱਕ ਵਿਧਾਇਕ ਦਾ ਵੀ ਕਾਂਗਰਸ ਨੂੰ ਸਮਰਥਨ ਮਿਲ ਰਿਹਾ ਹੈ । ਜ਼ਿਕਰਯੋਗ ਹੈ ਕਿ ਸਾਲ 2018 ਵਿੱਚ ਰਾਜਸਥਾਨ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਨੂੰ ਕੁੱਲ 99 ਸੀਟਾਂ ਮਿਲੀਆਂ ਸਨ, ਜਦ ਕਿ ਭਾਜਪਾ ਨੂੰ ਸਿਰਫ਼ 73 ਸੀਟਾਂ ਨਾਲ ਹੀ ਸਬਰ ਕਰਨਾ ਪਿਆ ਸੀ ।ਇਸ ਚੋਣ ਵਿੱਚ ਕਾਂਗਰਸ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ, ਪਰ ਪੂਰਨ ਬਹੁਮੱਤ ਤੋ਼ ਇਨ੍ਹਾਂ ਦੀ ਇੱਕ ਸੀਟ ਘੱਟ ਰਹਿ ਗਈ । ਕਾਂਗਰਸ ਨੇ ਬਹੁਜਨ ਸਮਾਜ ਪਾਰਟੀ ਅਤੇ ਆਜ਼ਾਦ ਵਿਧਾਇਕਾਂ ਦੀ ਮਦਦ ਨਾਲ ਆਪਣੀ ਸਰਕਾਰ ਬਣਾਈ ਸੀ । ਹੁਣ ਬਸਪਾ ਦੇ ਸਾਰੇ ਵਿਧਾਇਕਾਂ ਦੇ ਕਾਂਗਰਸ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਗਹਿਲੋਤ ਸਰਕਾਰ ਪੂਰਨ ਬਹੁਮੱਤ ਵਾਲੀ ਸਰਕਾਰ ਬਣ ਗਈ ਹੈ ।

Related posts

ਪ੍ਰਧਾਨ ਮੰਤਰੀ ਮੋਦੀ ਨੂੰ ਗਾਲ਼ਾਂ ਕੱਢਣ ਵਾਲਾ ਅਫ਼ਸਰ ਮੁਅੱਤਲ, ਵਾਇਰਲ ਹੋਈ ਸੀ ਵੀਡੀਓ

On Punjab

ਕਿੰਨਾ ਖ਼ਤਰਨਾਕ ਹੈ ਐੱਨ. ਐੱਸ. ਏ. ਧਾਰਾ ਦਾ ਕਾਨੂੰਨ

On Punjab

ਗੈਂਗਸਟਰ ਗੋਲਡੀ ਬਰਾੜ ਨੇ ਕਿਉਂ ਮਰਵਾਏ ਆਪਣੇ ਹੀ ਬੰਦੇ ?

On Punjab