60.15 F
New York, US
May 16, 2024
PreetNama
ਸਿਹਤ/Health

ਅਨੀਮਿਆ ਦੀ ਸਮੱਸਿਆ ਨੂੰ ਖ਼ਤਮ ਕਰਦਾ ਹੈ ਅੰਜੀਰ

ਅੰਜੀਰ ਖਾਣ ਦੇ ਫਾਇਦੇ. ਅੰਜੀਰ ਇੱਕ ਪ੍ਰਾਚੀਨ ਫਲ ਹੈ। ਅੰਜੀਰ ਵਿੱਚ ਐਂਟੀਆੱਕਸੀਡੇਂਟ ਕਾਫੀ ਮਾਤਰਾ ਵਿੱਚ ਹੁੰਦੇ ਹਨ। ਸੁੱਕੇ ਅੰਜੀਰ ਵਿੱਚ ਤਾਜ਼ੇ ਅੰਜੀਰ ਨਾਲੋਂ ਐਂਟੀਆੱਕਸੀਡੇਂਟ ਜ਼ਿਆਦਾ ਹੁੰਦੇ ਹਨ। ਸੁੱਕਾ ਅੰਜੀਰ ਸਾਰਾ ਸਾਲ ਹੀ ਮਿਲਦਾ ਹੈ। ਇਸ ਤੋਂ ਇਲਾਵਾ ਅੰਜੀਰ ‘ਚ ਆਇਰਨ ਵੀ ਕਾਫੀ ਮਾਤਰਾ ‘ਚ ਮੌਜੂਦ ਹੁੰਦਾ ਹੈ। ਜੋ ਸਰੀਰ ਵਿਚ ਖੂਨ ਦੀ ਕਮੀ ਨੂੰ ਵੀ ਪੂਰਾਇਸ ਲਈ ਇਸ ਦੀ ਵਰਤੋਂ ਨਾਲ ਸਰੀਰ ਦੀਆਂ ਕਈ ਬੀਮਾਰੀਆਂ ਦੂਰ ਹੁੰਦੀਆਂ ਹਨ। ਅੱਜ ਅਸੀਂ ਤੁਹਾਨੂੰ ਰੋਜ਼ਾਨਾ ਅੰਜੀਰ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਅੰਜੀਰ ਖਾਣ ਦੇ ਫਾਇਦਿਆਂ ਬਾਰੇ ਕਰਦੇ ਹਨ। ਅੰਜੀਰ ‘ਚ ਆਇਰਨ ਅਤੇ ਕੈਲਸ਼ੀਅਮ ਭਰਪੂਰ ਮਾਤਰਾ ‘ਚ ਮੌਜੂਦ ਹੁੰਦੇ ਹਨ। ਇਹ ਅਨੀਮਿਆ ਦੀ ਸਮੱਸਿਆ ਨੂੰ ਦੂਰ ਕਰਦੇ ਹਨ। 10 ਮੁਨੱਕੇ ਅਤੇ 8 ਅੰਜੀਰ ਨੂੰ 200 ਮਿਲੀਲੀਟਰ ਦੁੱਧ ‘ਚ ਉਬਾਲ ਕੇ ਪੀ ਲਓ। ਇਸ ਨਾਲ ਖੂਨ ਬਣਦਾ ਹੈ। ਅਤੇ ਹੋਰ ਵੀ ਕਈ ਸਾਰੇ ਫਾਇਦੇ ਮਿਲਦੇ ਹਨਇਸ ਵਿੱਚ ਐਂਟੀਆੱਕਸੀਡੇਂਟ ਕਾਫੀ ਮਾਤਰਾ ਵਿੱਚ ਹੁੰਦਾ ਹੈ। ਇਸ ਵਿੱਚ ਐਂਟੀਆੱਕਸੀਡੈਂਟ ਮਾਤਰਾ ਹੋਣ ਕਰਕੇ ਸਰੀਰ ਵਿੱਚੋਂ ਫ੍ਰੀ ਰੈਡੀਕਲਸ ਨੂੰ ਦੂਰ ਕਰਦਾ ਹੈ। ਅਸਥਮਾ ਦੀ ਬੀਮਾਰੀ ‘ਚ ਅੰਜੀਰ ਦੇ ਪੱਤਿਆਂ ਨਾਲ ਰਾਹਤ ਮਿਲਦੀ ਹੈ। ਜੋ ਲੋਕ ਇੰਸੁਲਿਨ ਲੈਂਦੇ ਹਨ ਉਨ੍ਹਾਂ ਲਈ ਇਹ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਇਸ ‘ਚ ਪੋਟਾਸ਼ੀਅਮ ਦੀ ਮਾਤਰਾ ਚੰਗੀ ਹੁੰਦੀ ਹੈ, ਜਿਸ ਨਾਲ ਬਲੱਡ ਸ਼ੂਗਰ ਕੰਟਰੋਲ ‘ਚ ਰਹਿੰਦੀ ਹੈ।ਅੰਜੀਰ ਦੀ ਛਾਲ, ਸੌਂਠ, ਧਨੀਆ ਸਭ ਨੂੰ ਮਿਲਾ ਕੇ ਬਰਾਬਰ ਕਰ ਲਓ ਅਤੇ ਕੁੱਟ ਕੇ ਰਾਤ ਨੂੰ ਪਾਣੀ ‘ਚ ਭਿਓਂ ਦਿਓ। ਸਵੇਰੇ ਇਸ ਦੇ ਬਚੇ ਹੋਏ ਰਸ ਨੂੰ ਛਾਣ ਕੇ ਪੀ ਲਓ। ਇਸ ਨਾਲ ਕਮਰ ਦਰਦ ਦੂਰ ਹੋ ਜਾਵੇਗਾ। ਅੰਜੀਰ ਐਂਟੀਆੱਕਸੀਡੇਂਟ ਗੁਣਾਂ ਨਾਲ ਭਰੂਪਰ ਹੁੰਦਾ ਹੈ ਅਤੇ ਇਹ ਫ੍ਰੀ-ਰੈਡੀਕਲਸ ਦੇ ਨੁਕਸਾਨ ਤੋਂ ਡੀ.ਐਨ.ਏ ਦੀ ਰੱਖਿਆ ਕਰਦਾ ਹੈ। ਜਿਸ ਨਾਲ ਕੈਂਸਰ ਹੋਣ ਦਾ ਖਤਰਾ ਘੱਟ ਜਾਂਦਾ ਹੈ

Related posts

ਇਸ ਤਰ੍ਹਾਂ ਆਈ ਮੇਕਅੱਪ ਕਰਨ ਨਾਲ ਜਾਂ ਸਕਦੀ ਹੈ,ਅੱਖਾਂ ਦੀ ਰੌਸ਼ਨੀ

On Punjab

Eat mushrooms : ਤੰਦਰੁਸਤ ਰਹਿਣ ਲਈ ਖਾਓ ਖੁੰਬਾਂ

On Punjab

ਸਰਦੀਆਂ ‘ਚ ਗੁੜ ਦੀ ਚਾਹ ਪੀਣ ਵਾਲੇ ਹੋ ਜਾਣ ਸਾਵਧਾਨ, ਜ਼ਿਆਦਾ ਸੇਵਨ ਦੇ ਹੋ ਸਕਦੇ ਹਨ ਇਹ ਨੁਕਸਾਨ

On Punjab