85.8 F
New York, US
July 4, 2026
PreetNama
ਖਬਰਾਂ/News

ਬਿਕਰਮ ਮਜੀਠੀਆ ਨੂੰ ਦੋ ਸਾਥੀਆਂ ਸਣੇ ਮਿਲੀ ਪੱਕੀ ਜ਼ਮਾਨਤ

ਅੰਮ੍ਰਿਤਸਰ-  ਮਜੀਠਾ ਥਾਣਾ ਕਥਿਤ ਹਮਲਾ ਮਾਮਲੇ ਵਿੱਚ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਤੇ ਉਹਨਾਂ ਦੇ ਦੋ ਸਾਥੀਆਂ ਨੂੰ ਅੱਜ ਸਥਾਨਕ ਅਦਾਲਤ ਵੱਲੋਂ ਪੱਕੀ ਜਮਾਨਤ ਮਿਲ ਗਈ ਹੈ। ਇਸ ਮਾਮਲੇ ਵਿੱਚ ਬੀਤੇ ਕੱਲ ਅਦਾਲਤ ਨੇ ਸੁਣਵਾਈ ਕੀਤੀ ਸੀ ਅਤੇ ਫੈਸਲਾ ਰਾਖਵਾਂ ਰੱਖ ਲਿਆ ਸੀ। ਅੱਜ ਬਾਅਦ ਦੁਪਹਿਰ ਇਸ ਮਾਮਲੇ ਦੀ ਮੁੜ ਸੁਣਵਾਈ ਸ਼ੁਰੂ ਕਰਦਿਆਂ ਅਦਾਲਤ ਨੇ ਬਿਕਰਮ ਸਿੰਘ ਮਜੀਠੀਆ ਅਤੇ ਉਹਨਾਂ ਦੇ ਦੋ ਸਾਥੀਆਂ ਜੋਧ ਸਿੰਘ ਸਮਰਾ ਮੈਂਬਰ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਆਗੂ ਜਤਿੰਦਰ ਸਿੰਘ ਨੂੰ ਪੱਕੀ ਜਮਾਨਤ ਦੇ ਆਦੇਸ਼ ਦਿੱਤੇ ਹਨ। ਇਸ ਤੋਂ ਪਹਿਲਾਂ ਅਦਾਲਤ ਵੱਲੋਂ ਇਸ ਮਾਮਲੇ ਵਿੱਚ ਮਜੀਠੀਆ ਨੂੰ ਅੰਤਰਿਮ ਜਮਾਨਤ ਦਿੱਤੀ ਗਈ ਸੀ। ਪੁਲੀਸ ਜਾਂਚ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਉਹਨਾਂ ਵੱਲੋਂ ਪੱਕੀ ਜਮਾਨਤ ਦੀ ਅਰਜੀ ਦਾਇਰ ਕੀਤੀ ਗਈ ਸੀ, ਜਿਸ ’ਤੇ ਕੱਲ ਸੁਣਵਾਈ ਹੋਈ ਸੀ।

ਅਦਾਲਤ ਵਿੱਚ ਪੁਲੀਸ ਅਤੇ ਬਚਾਅ ਪੱਖ ਦੀਆਂ ਦਲੀਲਾਂ- ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਉਹਨਾਂ ਦੇ ਵਕੀਲ ਐਡਵੋਕੇਟ ਬੀਐੱਸ ਸਿਆਲਕਾ ਨੇ ਦੱਸਿਆ ਕਿ ਬੀਤੇ ਕੱਲ ਅਦਾਲਤ ਵਿੱਚ ਪੁਲੀਸ ਪੱਖ ਨੇ ਚਾਰ ਨੁਕਤੇ ਰੱਖੇ ਸਨ: ਪੁਲੀਸ ਵੱਲੋਂ ਦੋਸ਼ ਲਾਇਆ ਗਿਆ ਸੀ ਕਿ ਹੁਣ ਤੱਕ ਮਜੀਠੀਆ ਨੇ ਆਪਣਾ ਫੋਨ ਜਾਂਚ ਵਾਸਤੇ ਨਹੀਂ ਦਿੱਤਾ ਹੈ। ਘਟਨਾ ਵਾਲੇ ਦਿਨ ਉਸ ਕੋਲ ਪਿਸਤੌਲ ਸੀ, ਜੋ ਨਹੀਂ ਮਿਲੀ ਹੈ।

ਉਸ ਦਿਨ ਸਰਕਾਰੀ ਦਸਤਾਵੇਜ ਪਾੜੇ ਗਏ ਸਨ। ਉਹਨਾਂ ਦੇ ਕੁਝ ਸਾਥੀਆਂ ਦੇ ਵੀ ਫੋਨ ਦੀ ਲੋੜ ਹੈ। ਉਹਨਾਂ ਆਖਿਆ ਕਿ ਅਦਾਲਤ ਵਿੱਚ ਬਚਾਅ ਪੱਖ ਵੱਲੋਂ ਆਪਣੀ ਦਲੀਲ ਵਿੱਚ ਆਖਿਆ ਗਿਆ ਸੀ ਕਿ ਮਜੀਠੀਆ ਦੇ ਕੋਲ ਕੋਈ ਪਿਸਤੋਲ ਨਹੀਂ ਸੀ, ਨਾ ਹੀ ਦਸਤਾਵੇਜ ਪਾੜੇ ਗਏ ਸਨ। ਉਹਨਾਂ ਕੋਲ ਆਪਣਾ ਫੋਨ ਵੀ ਨਹੀਂ ਸੀ। ਉਹਨਾ ਆਖਿਆ ਸੀ ਕਿ ਜੇਕਰ ਇਸ ਸਬੰਧ ਵਿੱਚ ਪੁਲੀਸ ਕੋਲ ਕੋਈ ਸਬੂਤ ਹਨ ਜਾਂ ਵੀਡੀਓ ਹੈ ਤਾਂ ਅਦਾਲਤ ਵਿੱਚ ਪੇਸ਼ ਕੀਤੀ ਜਾਵੇ। ਅਦਾਲਤ ਵੱਲੋਂ ਪੁਲੀਸ ਪੱਖ ਨੂੰ ਚਾਰ ਵਜੇ ਤੱਕ ਦਾ ਸਮਾਂ ਦਿੱਤਾ ਗਿਆ ਸੀ, ਪਰ ਉਹ ਕੋਈ ਵੀ ਸਬੂਤ ਪੇਸ਼ ਨਹੀਂ ਕਰ ਸਕੇ। ਜਿਸ ਤੋਂ ਬਾਅਦ ਅਦਾਲਤ ਨੇ ਫੈਸਲਾ ਰਾਖਵਾਂ ਰੱਖ ਲਿਆ। ਉਹਨਾਂ ਦੱਸਿਆ ਕਿ ਅੱਜ ਅਦਾਲਤ ਨੇ ਫੈਸਲਾ ਸੁਣਾਇਆ ਹੈ ਅਤੇ ਮਜੀਠੀਆ ਸਮੇਤ ਉਹਨਾਂ ਦੇ ਦੋ ਸਾਥੀਆਂ ਨੂੰ ਪੱਕੀ ਜਮਾਨਤ ਪ੍ਰਵਾਨ ਕਰ ਦਿੱਤੀ ਹੈ।

ਕੀ ਸੀ ਪੂਰਾ ਮਾਮਲਾ ?

ਦੱਸਣ ਯੋਗ ਹੈ ਕਿ ਇਹ ਘਟਨਾ ਨਗਰ ਪੰਚਾਇਤ ਨਗਰ ਨਗਰ ਕੌਂਸਲ ਦੀਆਂ ਚੋਣਾਂ ਦੌਰਾਨ ਵਾਪਰੀ ਸੀ। ਅਕਾਲੀ ਦਲ ਨੇ ਦੋਸ਼ ਲਾਇਆ ਸੀ ਕਿ ਉਹਨਾਂ ਦਾ ਇੱਕ ਸਮਰਥਕ ਪੁਲੀਸ ਵੱਲੋਂ ਜਬਰੀ ਚੁੱਕ ਲਿਆ ਗਿਆ, ਜਿਸ ਨੂੰ ਨਜਾਇਜ਼ ਪੁਲੀਸ ਹਿਰਾਸਤ ਵਿੱਚ ਰੱਖਿਆ ਗਿਆ ਹੈ। ਜਿਸ ਦੀ ਰਿਹਾਈ ਵਾਸਤੇ ਥਾਣੇ ਦੇ ਬਾਹਰ ਧਰਨਾ ਦਿੱਤਾ ਗਿਆ ਸੀ। ਧਰਨੇ ਦੌਰਾਨ ਹੀ ਇਹ ਘਟਨਾ ਵਾਪਰੀ ਸੀ ਅਤੇ ਪੁਲੀਸ ਵੱਲੋਂ ਥਾਣੇ ’ਤੇ ਕਥਿਤ ਹਮਲੇ ਦਾ ਦੋਸ਼ ਲਾਇਆ ਗਿਆ ਸੀ। ਇਸ ਸਬੰਧ ਵਿੱਚ ਕੇਸ ਦਰਜ ਕਰਨ ਤੋਂ ਬਾਅਦ ਪੁਲੀਸ ਨੇ ਮਜੀਠੀਆ ਨੂੰ ਗ੍ਰਿਫਤਾਰ ਕਰਨ ਲਈ ਉਹਨਾਂ ਦੀ ਅੰਮ੍ਰਿਤਸਰ ਸਥਿਤ ਰਿਹਾਇਸ਼ ‘ਤੇ ਛਾਪਾਮਾਰੀ ਵੀ ਕੀਤੀ ਸੀ, ਪਰ ਉਹ ਘਰ ਵਿੱਚ ਮੌਜੂਦ ਨਹੀਂ ਸਨ।

Related posts

ਸ਼ੇਅਰ ਬਾਜ਼ਾਰ ’ਚ ਤੇਜ਼ੀ ਪਰਤੀ

On Punjab

ਡੀਸੀ ਵੱਲੋਂ ਗਣਤੰਤਰ ਦਿਵਸ ਦੀਆਂ ਤਿਆਰੀਆਂ ਦਾ ਜਾਇਜ਼ਾ

On Punjab

ਟਰੰਪ ਨੇ ਕੈਪੀਟਲ ਹਿੰਸਾ ਦੇ ਦੋਸ਼ੀਆਂ ਨੂੰ ਮੁਆਫ਼ ਕੀਤਾ

On Punjab