PreetNama
ਖਬਰਾਂ/News

ਪੰਜਾਬ ਕੈਬਨਿਟ ਦੀ ਮੀਟਿੰਗ ਮੁਲਤਵੀ

ਚੰਡੀਗੜ੍ਹ- ਪੰਜਾਬ ਮੰਤਰੀ ਮੰਡਲ ਦੀ ਅੱਜ ਮੁੱਖ ਮੰਤਰੀ ਰਿਹਾਇਸ਼ ’ਤੇ ਚਾਰ ਵਜੇ ਹੋਣ ਵਾਲੀ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਹੈ। ਹੁਣ ਇਹ ਕੈਬਨਿਟ ਮੀਟਿੰਗ ਭਲਕੇ 15 ਨਵੰਬਰ ਨੂੰ 11 ਵਜੇ ਹੋਵੇਗੀ। ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਹੋਣ ਵਾਲੀ ਮੰਤਰੀ ਮੰਡਲ ਦੀ ਮੀਟਿੰਗ ਦਾ ਏਜੰਡਾ ਹਾਲੇ ਜਾਰੀ ਨਹੀਂ ਕੀਤਾ ਗਿਆ ਹੈ।
ਅੱਜ ਦੀ ਮੀਟਿੰਗ ਮੁਲਤਵੀ ਕੀਤੇ ਜਾਣ ਦੇ ਕਾਰਨਾਂ ਦਾ ਵੀ ਪਤਾ ਨਹੀਂ ਲੱਗ ਸਕਿਆ ਹੈ। ਇਹ ਕਿਹਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਤਰਨ ਤਾਰਨ ਦੀ ਉਪ ਚੋਣ ’ਚ ਮਿਲੀ ਜਿੱਤ ਦੇ ਜਸ਼ਨਾਂ ’ਚ ਲੱਗੀ ਹੋਈ ਹੈ। ਪਤਾ ਲੱਗਿਆ ਹੈ ਕਿ ਕਈ ਵਜ਼ੀਰ ਚੰਡੀਗੜ੍ਹ ਵੱਲ ਰਵਾਨਾ ਹੋ ਗਏ ਸਨ ਪ੍ਰੰਤੂ ਮੀਟਿੰਗ ਮੁਲਤਵੀ ਹੋ ਗਈ।

Related posts

‘ਇੱਕ ਦੇਸ਼, ਇੱਕ ਚੋਣ’ ’ਤੇ ਬਹਿਸ ਲੋਕਤੰਤਰ ਲਈ ਅਹਿਮ: ਮੋਦੀ

On Punjab

Tsunami alert in Indonesia : ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਕੰਬੀ ਇੰਡੋਨੇਸ਼ੀਆ ਦੀ ਧਰਤੀ, ਸੁਨਾਮੀ ਦੀ ਚਿਤਾਵਨੀ ਜਾਰੀ

On Punjab

ਪੰਜਾਬ ‘ਚ ਮੀਂਹ ਤੋਂ ਬਾਅਦ 14 ਡਿਗਰੀ ਤੱਕ ਡਿੱਗਿਆ ਤਾਪਮਾਨ, 4 ਤੇ 5 ਮਈ ਨੂੰ ਵੀ ਛਾਏ ਰਹਿਣਗੇ ਬੱਦਲ

On Punjab