47.61 F
New York, US
April 22, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਦੋ ਘੰਟੇ ਰੇਲਾਂ ਰੋਕਣ ਲਈ ਕਿਸਾਨ ਮਜ਼ਦੂਰਾਂ ਵੱਲੋਂ ਲੀਹਾਂ ’ਤੇ ਧਰਨਾ

ਤਰਨ ਤਾਰਨ- ਕਿਸਾਨ ਮਜਦੂਰ ਮੋਰਚਾ ਦੇ ਸੱਦੇ ਤੇ ਅੱਜ ਜਿਲ੍ਹੇ ਅੰਦਰ ਇਕ ਵਜੇ ਤੋਂ ਤਿੰਨ ਵਜੇ ਤੱਕ ਦੋ ਘੰਟੇ ਲਈ ਰੇਲਾਂ ਰੋਕੀਆਂ ਗਈਆਂ ਅਤੇ ਕੇਂਦਰ ਤੇ ਸੂਬਾ ਸਰਕਾਰ ਖ਼ਿਲਾਫ਼ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ। ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਕਿਸਾਨਾਂ-ਮਜਦੂਰਾਂ ਦੇ ਸੰਘਰਸ਼ ਨੂੰ ਫੇਲ੍ਹ ਕਰਨ ਲਈ ਅੱਜ ਤੜਕਸਾਰ ਜਥੇਬੰਦੀ ਦੇ ਆਗੂ ਸਵਿੰਦਰ ਸਿੰਘ ਚੁਤਾਲਾ, ਹਰਜਿੰਦਰ ਸਿੰਘ ਸ਼ਕਰੀ, ਫਤਿਹ ਸਿੰਘ ਪਿੱਦੀ ਸਮੇਤ ਹੋਰਨਾਂ ਦੇ ਘਰਾਂ ’ਤੇ ਛਾਪਾਮਾਰੀ ਕੀਤੀ ਪਰ ਆਗੂ ਜਾਣਕਾਰੀ ਮਿਲਣ ਤੇ ਗੁਪਤ ਠਿਕਾਣਿਆਂ ਤੇ ਲੁਕ ਗਏ ਸਨ।
ਜਿਲ੍ਹੇ ਅੰਦਰ ਇਸ ਕਾਰਵਾਈ ਦੀ ਅਗਵਾਈ ਕਿਸਾਨ ਮਜਦੂਰ ਸੰਘਰਸ਼ ਕਮੇਟੀ, ਪੰਜਾਬ ਦੇ ਜਿਲ੍ਹਾ ਪ੍ਰਧਾਨ ਸਤਨਾਮ ਸਿੰਘ ਮਾਨੋਚਾਹਲ ਨੇ ਕੀਤੀ। ਕਿਸਾਨਾਂ ਮਜਦੂਰਾਂ ਨੇ ਅੰਮ੍ਰਿਤਸਰ–ਖੇਮਕਰਨ, ਤਰਨ ਤਾਰਨ –ਬਿਆਸ ਰੇਲਾਂ ਰੋਕਣ ਲਈ ਪਿੰਡ ਮਲਮੋਹਰੀ ਦੀ ਰੇਲ ਪਟੜੀ ਤੇ ਧਰਨੇ ਦਿੱਤੇ। ਧਰਨਾਕਾਰੀਆਂ ਨੂੰ ਸਤਨਾਮ ਸਿੰਘ ਮਾਨੋਚਾਹਲ ਤੋਂ ਇਲਾਵਾ ਜਥੇਬੰਦੀ ਦੇ ਸੀਨੀਅਰ ਆਗੂ ਹਰਜਿੰਦਰ ਸਿੰਘ  ਸ਼ਕਰੀ, ਫਤਿਹ ਸਿੰਘ ਪਿੱਦੀ, ਜਰਨੈਲ ਸਿੰਘ ਨੂਰਦੀ,  ਬਲਜੀਤ ਸਿੰਘ ਝਬਾਲ ਸਮੇਤ ਹੋਰਨਾਂ ਨੇ ਸੰਬੋਧਨ ਕੀਤਾ। ਬੁਲਾਰਿਆਂ ਕੇਂਦਰ ਸਰਕਾਰ ਦੇ ਬਿਜਲੀ ਐਕਟ-2025 ਨੂੰ ਰੱਦ ਕੀਤੇ ਜਾਣ ਅਤੇ ਪੰਜਾਬ ਸਰਕਾਰ ਵਲੋਂ ਸ਼ੰਭੂ ਅਤੇ ਖਿਨੌਰੀ ਬਾਰਡਰ ਤੇ ਕਿਸਾਨਾਂ ਦੇ ਕਰੋੜਾਂ ਰੁਪਏ ਦੇ ਟਰੈਕਟਰ-ਟਰਾਲੀਆਂ ਆਦਿ ਦੇ ਕੀਤੇ ਨੁਕਸਾਨ ਦੀ ਭਰਪਾਈ ਕਰਨ ਸਮੇਤ ਹੋਰ ਮੰਗਾਂ ਦਾ ਮੁੱਦਾ ਚੁੱਕਿਆ।

Related posts

ਅਮਰੀਕਾ ਦੇ ਸਿੱਖਾਂ ਵੱਲੋਂ ਮਨਜਿੰਦਰ ਸਿਰਸਾ ਦਾ ਬਾਈਕਾਟ, ਗੁਰੂ ਘਰਾਂ ਦੇ ਵਸੀਲੇ ਸਰਕਾਰ ਨੂੰ ਸੌਂਪਣ ਦਾ ਵਿਰੋਧ

On Punjab

Education Fraud: 700 ਭਾਰਤੀ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ ‘ਚ, 20-20 ਲੱਖ ਦੇ ਕੇ ਪਹੁੰਚੇ ਸੀ ਕੈਨੇਡਾ, ਹੁਣ ਭੇਜਿਆ ਜਾ ਰਿਹਾ ਹੈ ਵਾਪਸ!

On Punjab

ਭਾਰਤ ਦੀ ਬਿਜਲੀ ਉਤਪਾਦਨ ਸਮਰੱਥਾ 50 ਗੀਗਾਵਾਟ ਤੋਂ ਵੱਧ ਗਈ ਹੈ

On Punjab