72.14 F
New York, US
September 12, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਨਾਭਾ ਬਾਰ ਐਸੋਸੀਏਸ਼ਨ ‘ਚ ਰਚਿਆ ਇਤਿਹਾਸ: ਗਿਆਨ ਸਿੰਘ ਮੂੰਗੋ 25ਵੀਂ ਵਾਰ ਬਣੇ ਪ੍ਰਧਾਨ

ਨਾਭਾ: ਨਾਭਾ ਬਾਰ ਐਸੋਸੀਏਸ਼ਨ ਦੀਆਂ ਸਾਲਾਨਾ ਚੋਣਾਂ ਦੌਰਾਨ ਇੱਕ ਵਾਰ ਫਿਰ ਵੱਡਾ ਇਤਿਹਾਸ ਰਚਿਆ ਗਿਆ ਹੈ, ਜਿੱਥੇ ਸੀਨੀਅਰ ਵਕੀਲ ਗਿਆਨ ਸਿੰਘ ਮੂੰਗੋ ਰਿਕਾਰਡ 25ਵੀਂ ਵਾਰ ਐਸੋਸੀਏਸ਼ਨ ਦੇ ਪ੍ਰਧਾਨ ਚੁਣੇ ਗਏ ਹਨ। ਵਕੀਲ ਭਾਈਚਾਰੇ ਵੱਲੋਂ ਉਨ੍ਹਾਂ ਦੀਆਂ ਪਿਛਲੀਆਂ ਲਗਨ ਵਾਲੀਆਂ ਸੇਵਾਵਾਂ ਅਤੇ ਵਕੀਲਾਂ ਦੇ ਹੱਕਾਂ ਲਈ ਨਿਰੰਤਰ ਕੀਤੇ ਯਤਨਾਂ ‘ਤੇ ਮੁਹਰ ਲਾਉਂਦਿਆਂ ਉਨ੍ਹਾਂ ਨੂੰ ਮੁੜ ਇਹ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ। ਚੋਣ ਨਤੀਜਿਆਂ ਦੇ ਐਲਾਨ ਤੋਂ ਬਾਅਦ ਪੂਰੇ ਕੋਰਟ ਕੰਪਲੈਕਸ ਵਿੱਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ ਅਤੇ ਸਮਰਥਕਾਂ ਨੇ ਫੁੱਲਾਂ ਦੇ ਹਾਰ ਪਾ ਕੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ।
ਚੁਣੇ ਜਾਣ ਤੋਂ ਬਾਅਦ ਗਿਆਨ ਸਿੰਘ ਮੂੰਗੋ ਨੇ ਸਮੂਹ ਵਕੀਲ ਭਾਈਚਾਰੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਦੇ ਭਰੋਸੇ ‘ਤੇ ਖਰੇ ਉਤਰਨ ਲਈ ਹਮੇਸ਼ਾ ਤਤਪਰ ਰਹਿਣਗੇ। ਉਨ੍ਹਾਂ ਆਖਿਆ ਕਿ ਬਾਰ ਐਸੋਸੀਏਸ਼ਨ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ, ਨਵੇਂ ਆਏ ਯੰਗ ਵਕੀਲਾਂ ਲਈ ਚੰਗੀਆਂ ਸਹੂਲਤਾਂ ਯਕੀਨੀ ਬਣਾਉਣਾ ਅਤੇ ਜੱਜਾਂ ਤੇ ਵਕੀਲਾਂ ਵਿਚਕਾਰ ਬਿਹਤਰ ਤਾਲਮੇਲ ਬਣਾ ਕੇ ਇਨਸਾਫ਼ ਪ੍ਰਕਿਰਿਆ ਨੂੰ ਹੋਰ ਸੁਚੱਜਾ ਬਣਾਉਣਾ ਉਨ੍ਹਾਂ ਦੀ ਮੁੱਖ ਪਹਿਲ ਰਹੇਗੀ। ਇਸ ਮੌਕੇ ਵਕੀਲ ਭਾਈਚਾਰੇ ਦੇ ਆਗੂਆਂ ਨੇ ਵੀ ਉਨ੍ਹਾਂ ਦੀ ਜਿੱਤ ‘ਤੇ ਵਧਾਈ ਦਿੰਦਿਆਂ ਕਿਹਾ ਕਿ ਮੂੰਗੋ ਸਾਹਿਬ ਦੀ ਅਗਵਾਈ ਹੇਠ ਨਾਭਾ ਬਾਰ ਨੇ ਹਮੇਸ਼ਾ ਮਜ਼ਬੂਤੀ ਨਾਲ ਕੰਮ ਕੀਤਾ ਹੈ ਅਤੇ ਉਨ੍ਹਾਂ ਦਾ ਲੰਮਾ ਤਜਰਬਾ ਬਾਰ ਐਸੋਸੀਏਸ਼ਨ ਨੂੰ ਹੋਰ ਬੁਲੰਦੀਆਂ ‘ਤੇ ਲੈ ਕੇ ਜਾਵੇਗਾ।

Related posts

ਸਪੀਕਰ ਸੰਧਵਾਂ ਨੇ ਭਾਰਤ ਲਈ ਪਹਿਲਾ ਗੋਲ਼ਡ ਮੈਡਲ ਜਿੱਤਣ ਵਾਲੀ ਵੇਟਲਿਫਟਰ ਮੀਰਾਬਾਈ ਚਾਨੂ ਨੂੰ ਵਧਾਈ ਦਿੱਤੀ

On Punjab

ਹਾਫਿਜ਼ ਸਈਦ ਦੇ ਨਾਲ ਰਹੇਗਾ ਪੱਤਰਕਾਰ ਡੈਨੀਅਲ ਪਰਲ ਦਾ ਕਾਤਲ ਉਮਰ ਸ਼ੇਖ, ਭੇਜਿਆ ਗਿਆ ਲਾਹੌਰ ਜੇਲ੍ਹ

On Punjab

ਸਰਕਾਰ ਬਦਲੀ ਪਰ ਸਿਸਟਮ ਨਹੀਂ! ‘ਆਪ’ ਸਰਕਾਰ ‘ਚ ਵੀ ਅਕਾਲੀ ਦਲ ਤੇ ਕਾਂਗਰਸ ਸਰਕਾਰ ਵਾਲਾ ਹੀ ਹਾਲ

On Punjab