47.19 F
New York, US
April 25, 2024
PreetNama
ਖੇਡ-ਜਗਤ/Sports News

ਗੋਲਡ ਮੈਡਲਿਸਟ ਸ਼ੂਟਰ ਨੇ ਕੀਤਾ ਹਾਕੀ ਖਿਡਾਰੀਆਂ ਦਾ ਕਤਲ

Shooter killed hockey players: ਪ੍ਰਤਾਪ ਨਗਰ ਸਥਿਤ 24 ਨੰਬਰ ਫਾਟਕ ਨੇੜੇ ਕੌਮੀ ਹਾਕੀ ਖਿਡਾਰੀ ਤੇ ਪਾਵਰਕਾਮ ਮੁਲਾਜ਼ਮ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਨੂੰ ਸੁਲਝਾਉਂਦੇ ਹੋਏ ਪਟਿਆਲਾ ਦੀ ਪੁਲਸ ਨੇ ਅਹਿਮ ਖੁਲਾਸਾ ਕੀਤਾ ਹੈ। ਪੁਲਸ ਨੇ ਇਸ ਮਾਮਲੇ ‘ਚ ਦੋਸ਼ੀ ਪਿਓ-ਪੁੱਤ 20 ਸਾਲਾ ਮਨਰਾਜ ਸਿੰਘ ਸਰਾਓ ਤੇ ਉਸ ਦੇ ਪਿਤਾ 45 ਸਾਲਾ ਅਮਨਦੀਪ ਸਿੰਘ ਵਜੋਂ ਸ਼ਨਾਖਤ ਕਰ ਲਈ ਹੈ ਜਿਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਪੁਲਸ ਦੀਆਂ 5 ਟੀਮਾਂ ਭੇਜੀਆਂ ਗਈਆਂ ਹਨ। ਹੱਤਿਆ ਕਰਨ ਵਾਲਾ ਸ਼ੂਟਿੰਗ ‘ਚ ਗੋਲਡ ਮੈਡਲਿਸਟ ਹੈ। ਕਤਲ ਕਰਨ ਵਾਲੇ ਨੌਜਵਾਨ ਨੇ ਪਿੱਛੇ ਜਿਹੇ ਫੌਜ ਵੱਲੋਂ ਕਰਵਾਈ ਸ਼ੂਟ ਗਨ ਚੈਂਪੀਅਨਸ਼ਿਪ ‘ਚ ਗੋਲਡ ਤੇ ਸਿਲਵਰ ਮੈਡਲ ਜਿੱਤਿਆ ਸੀ।

ਐੱਸਐੱਸਪੀ ਮਨਦੀਪ ਸਿੰਘ ਸਿੱਧੂ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਡੀ. ਐੱਸ. ਪੀ. ਕ੍ਰਿਸ਼ਨ ਕੁਮਾਰ ਪਾਂਥੇ ਨੇ ਦੱਸਿਆ ਕਿ 19 ਫਰਵਰੀ ਨੂੰ ਦੋਵੇਂ ਪਿਓ-ਪੁੱਤ ਪ੍ਰਤਾਪ ਨਗਰ ਸਥਿਤ 24 ਨਵੰਬਰ ਫਾਟਕ ਨੇੜੇ ਨੇਪਾਲੀ ਢਾਬੇ ‘ਤੇ ਖਾਣਾ ਖਾ ਰਹੇ ਸਨ। ਦੋਸ਼ੀਆਂ ਦੀ ਹਾਕੀ ਖਿਡਾਰੀਆਂ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਸੀ। ਬਹਿਸ ਇੰਨੀ ਵਧ ਗਈ ਸੀ ਕਿ ਦੋਸ਼ੀ ਮਨਰਾਜ ਨੇ ਗੱਸੇ ‘ਚ ਆ ਕੇ ਘਰੋਂ ਹਥਿਆਰ ਲਿਆ ਕੇ ਉਕਤ ਦੋਵਾਂ ਨੌਜਵਾਨਾਂ ‘ਤੇ 12 ਬੋਰ ਦੀ ਬੰਦੂਕ ਨਾਲ ਫਾਇਰ ਕਰ ਦਿੱਤੇ। ਇਸ ਕਰਕੇ ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਮੁਲਜ਼ਮ ਅਮਨਦੀਪ ਸਿੰਘ ਜੱਦੀ ਤੌਰ ‘ਤੇ ਪਾਤੜਾਂ ਦੇ ਦੁੱਗਲ ਖੇਤਰ ਦਾ ਰਹਿਣ ਵਾਲਾ ਹੈ, ਜੋ ਇਨ੍ਹੀਂ ਦਿਨੀਂ ਐੱਸਏਐੱਸ ਨਗਰ ਮੋਹਾਲੀ ਦੇ ਸੈਕਟਰ 66 ਸਥਿਤ ਕੋਠੀ ‘ਚ ਰਹਿੰਦਾ ਸੀ। ਪਤਨੀ ਨਾਲ ਝਗੜੇ ਤੋਂ ਬਾਅਦ ਮੁਲਜ਼ਮ ਅਮਨਦੀਪ ਸਿੰਘ ਆਪਣੇ ਲੜਕੇ ਮਨਰਾਜ ਨਾਲ ਪ੍ਰਤਾਪ ਨਗਰ ਇਲਾਕੇ ‘ਚ ਕਿਰਾਏ ਦੇ ਮਕਾਨ ‘ਚ ਰਹਿਣ ਲੱਗਾ ਸੀ। ਇਥੇ ਮਨਰਾਜ ਸਿੰਘ ਦੀ ਟਰੈਪ ਸ਼ੂਟਿੰਗ ਦੀ ਟਰੇਨਿੰਗ ਚੱਲ ਰਹੀ ਸੀ ਤੇ ਇਥੇ ਹੀ ਕਾਲਜ ‘ਚ ਪੜ੍ਹਾਈ ਕਰ ਰਿਹਾ ਸੀ।

Related posts

PV Sindhu Interview : ਮੈਨੂੰ ਮੰਦਰ ਜਾਣਾ ਬਹੁਤ ਪਸੰਦ ਹੈ, ਭਗਵਾਨ ਦੇ ਆਸ਼ੀਰਵਾਜ ਨਾਲ ਜਿੱਤਿਆ ਮੈਡਲ

On Punjab

ਟੋਕਿਓ ਓਲੰਪਿਕ ਦੀ ਮੇਜ਼ਬਾਨੀ ਲਈ ਆਈਓਸੀ ਦਾ ਵੱਡਾ ਕਦਮ, ਖਰਚ ਕੀਤੇ ਜਾਣਗੇ 80 ਕਰੋੜ ਡਾਲਰ

On Punjab

ਅੱਤਵਾਦੀਆਂ ਦੀ ਹਿੱਟਲਿਸਟ ‘ਚ ਮੋਦੀ ਤੇ ਕੋਹਲੀ

On Punjab