48.74 F
New York, US
April 20, 2024
PreetNama
ਸਮਾਜ/Social

ਗੁਰੂ ਨਾਨਕ ਦੇਵ ਜੀ ਦੀਆਂ ਯਾਤਰਾਵਾਂ ਵੀ ਬਣੀਆਂ ਰਾਮ ਮੰਦਿਰ ਫੈਸਲੇ ਦਾ ਆਧਾਰ

ਲੁਧਿਆਣਾ, ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਤੋਂ ਐੱਨ ਪਹਿਲਾਂ ਆਏ ਆਯੁਧਿਆ ਦੇ ਵਿਵਾਦਤ ਜ਼ਮੀਨ ਵਾਲੇ ਫੈਸਲੇ ਵਿਚ ਵੀ ਗੁਰੂ ਨਾਨਕ ਦੇਵ ਜੀ ਦੀਆਂ ਯਾਤਰਾਵਾਂ ਦਾ ਜ਼ਿਕਰ ਪਾਇਆ ਗਿਆ ਹੈ। ਗੁਰੂ ਜੀ ਦੀਆਂ ਯਾਤਰਾਵਾਂ ਨੂੰ ਵੀ ਸੁਪਰਿਮ ਸੁਪਰੀਮ ਕੋਰਟ ਨੇ ਰਾਮ ਲੱਲਾ ਦੇ ਹੱਕ ਵਿਚ ਫੈਸਲਾ ਸੁਣਾਉਂਦੇ ਹੋਏ ਜੋ ਟਿੱਪਣੀਆਂ ਕੀਤੀਆਂ ਉਨ੍ਹਾਂ ਵਿਚੋਂ ਇਕ ਵਿਚ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਯੁੱਧਿਆ ਜਾਣ ਦਾ ਵੀ ਹਵਾਲਾ ਦਿੱਤਾ ਗਿਆ ਹੈ। ਅਦਾਲਤ ਵਿਚ ਚਾਰ ਨੰਬਰ ਮੁਕੱਦਮੇ ਦੇ ਇਕ ਗਵਾਹ ਨੇ ਸਿੱਖ ਧਰਮ ਨਾਲ ਸਬੰਧਤ ਕਈ ਇਤਿਹਾਸਕ ਵੇਰਵਿਆਂ ਅਤੇ ਜਨਮ ਸਾਖੀਆਂ ਦਾ ਹਵਾਲਾ ਦਿੰਦਿਆਂ ਕਿਹਾ ਸੀ ਕਿ ਬਾਬਾ ਨਾਨਕ ਨੇ ਅਯੁੱਧਿਆ ‘ਚ ਸ੍ਰੀ ਰਾਮ ਜਨਮਭੂਮੀ ਮੰਦਰ ਦੇ ਦਰਸ਼ਨ ਕੀਤੇ ਸਨ। ਗੁਰੂ ਜੀ ਨੇ ਆਪਣੀਆਂ ਯਾਤਰਾਵਾਂ ਦੌਰਾਨ 1510-11 ਈਸਵੀ ਵਿੱਚ ਭਗਵਾਨ ਰਾਮ ਦੀ ਜਨਮ ਭੂਮੀ ਉਤੇ ਚਰਨ ਪਾਏ ਸਨ। ਜਨਮ ਸਾਖਿਆ ਦੇ ਹਵਾਲੇ ਨਾਲ ਅਦਾਲਤ ਨੂੰ ਦੱਸਿਆ ਗਿਆ ਕਿ ਗੁਰੂ ਨਾਨਕ ਦੇਵ ਜੀ ਨੇ ਆਯੁਧਿਆ ਯਾਤਰਾ ਵਾਇਆ ਦਿੱਲੀ, ਹਰਿਦੁਆਰ ਤੇ ਸੁਲਤਾਨਪੁਰ ਲੋਧੀ ਆਦਿ ਰਾਹੀਂ ਕੀਤੀ ਸੀ। ਇਹ ਯਾਤਰਾ ਦਾ ਸਮਾਂ 3 ਤੋਂ 4 ਸਾਲ ਦਾ ਸੀ।

ਕੋਰਟ ਵਲੋਂ ਰਾਮ ਲੱਲਾ ਦੇ ਪੱਖ ਵਿਚ ਫੈਸਲਾ ਸੁਣਾਏ ਜਾਣ ਦਾ ਆਧਾਰ ਬਣਾਇਆ ਗਿਆ ਹੈ।

ਸੁਪਰੀਮ ਕੋਰਟ ਮੁਤਾਬਕ ਇਹ ਹਵਾਲਾ ਹਿੰਦੂਆਂ ਦੇ ਵਿਸ਼ਵਾਸ ਕਿ ਵਿਵਾਦਤ ਥਾਂ ਭਗਵਾਨ ਰਾਮ ਦੇ ਜਨਮ ਅਸਥਾਨ ਨਾਲ ਸਬੰਧਤ ਹੈ, ਦੀ ਹਮਾਇਤ ਕਰਦਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਜਨਮ ਸਾਖੀਆਂ ਵਿੱਚ ਇਸ ਗੱਲ ਦਾ ਜ਼ਿਕਰ ਹੈ ਕਿ ਗੁਰੂ ਨਾਨਕ ਦੇਵ ਜੀ ਅਯੁੱਧਿਆ ਗਏ ਸਨ ਜਿਥੇ ਉਨ੍ਹਾਂ ਭਗਵਾਨ ਰਾਮ ਦੇ ਜਨਮ ਅਸਥਾਨ ਦੇ ਦਰਸ਼ਨ ਕੀਤੇ ਸਨ। ਇਹ ਹਵਾਲੇ ਕੇਸ ਦੌਰਾਨ ਸਾਂਝੇ ਕੀਤੇ ਗਏ ਹਨ।

Related posts

ਤੱਟ ਰੱਖਿਅਕ ਜਹਾਜ਼ ‘ਚ ਲੱਗੀ ਅੱਗ, ਕਰੂ ਮੈਂਬਰਾਂ ਨੇ ਪਾਣੀ ‘ਚ ਛਾਲਾਂ ਮਾਰ ਬਚਾਈ ਜਾਨ

On Punjab

Education Fraud: 700 ਭਾਰਤੀ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ ‘ਚ, 20-20 ਲੱਖ ਦੇ ਕੇ ਪਹੁੰਚੇ ਸੀ ਕੈਨੇਡਾ, ਹੁਣ ਭੇਜਿਆ ਜਾ ਰਿਹਾ ਹੈ ਵਾਪਸ!

On Punjab

Russia-Ukraine War : ਜੰਗ ਜਾਰੀ ਰਹੀ ਤਾਂ ਵਧ ਜਾਵੇਗਾ ਪ੍ਰਮਾਣੂ ਹਮਲੇ ਦਾ ਖ਼ਤਰਾ

On Punjab