41.14 F
New York, US
February 28, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਕੈਬ ਡਰਾਈਵਰ ਤੋਂ ਕ੍ਰਿਕਟਰ ਬਣਿਆ ਜਸਪ੍ਰੀਤ ਸਿੰਘ

ਚੰਡੀਗੜ੍ਹ: ਪਹਿਲੀ ਵਾਰ ਟੀ-20 ਵਿਸ਼ਵ ਕੱਪ ਖੇਡ ਰਹੀ ਇਟਲੀ ਕ੍ਰਿਕਟ ਟੀਮ ਦਾ ਹਰਫਨਮੌਲਾ ਖਿਡਾਰੀ ਜਸਪ੍ਰੀਤ ਸਿੰਘ 22 ਸਾਲ ਮਗਰੋਂ ਵੀ ਆਪਣੇ ਜੱਦੀ ਸ਼ਹਿਰ ਫਗਵਾੜੇ ਨੂੰ ਨਹੀਂ ਭੁੱਲਿਆ। ਦਸ ਸਾਲ ਦੀ ਉਮਰ ਵਿੱਚ ਆਪਣੇ ਮਾਤਾ-ਪਿਤਾ ਨਾਲ ਬਰਗਮੋ ਜਾਣ ਦੇ ਬਾਵਜੂਦ ਉਸ ਦਾ ਆਪਣੀ ਮਾਂ ਬੋਲੀ ਅਤੇ ਪੰਜਾਬ ਨਾਲ ਹੁਣ ਵੀ ਲਗਾਅ ਹੈ। ਇਟਲੀ ਵਿੱਚ ਸ਼ੁਰੂਆਤੀ ਦਿਨ ਚੰਗੇ ਨਹੀਂ ਸਨ ਕਿਉਂਕਿ ਉਸ ਦੇ ਪਿਤਾ ਤੀਰਥ ਸਿੰਘ ਅਤੇ ਮਾਂ ਜਸਵੀਰ ਕੌਰ ਨੂੰ ਅਣਜਾਣ ਸ਼ਹਿਰ ਵਿੱਚ ਫੈਕਟਰੀ ਮਜ਼ਦੂਰ ਵਜੋਂ ਕੰਮ ਕਰਨਾ ਪਿਆ। ਜਸਪ੍ਰੀਤ ਨੇ ਦੱਸਿਆ ਕਿ ਜਦੋਂ ਸਾਨੂੰ ਇਟਲੀ ਜਾਣ ਦਾ ਮੌਕਾ ਮਿਲਿਆ ਤਾਂ ਇਹ ਮੇਰੇ ਪਰਿਵਾਰ ਲਈ ਵੱਡਾ ਦਿਨ ਸੀ, ਪਰ ਸਾਨੂੰ ਥੋੜ੍ਹੀ ਚਿੰਤਾ ਸੀ ਕਿਉਂਕਿ ਸਾਡੇ ਲਈ ਸਭ ਕੁੱਝ ਨਵਾਂ ਸੀ। ਮੈਂ ਸੋਚ ਰਿਹਾ ਸੀ ਕਿ ਕ੍ਰਿਕਟ ਕਿਵੇਂ ਖੇਡਾਂ, ਜੋ ਮੈਂ ਆਪਣੇ ਸ਼ਹਿਰ ਵਿੱਚ ਬਚਪਨ ਵਿੱਚ ਖੇਡਦਾ ਸੀ। ਕ੍ਰਿਕਟ ਦੇ ਮਾਮਲੇ ਵਿੱਚ ਇਟਲੀ ਵਰਗੇ ਦੇਸ਼ ਵਿੱਚ ਜਾਣਾ ਮੁਸ਼ਕਲ ਸੀ ਕਿਉਂਕਿ ਇਸ ਯੂਰੋਪੀਅਨ ਦੇਸ਼ ਵਿੱਚ ਕੋਈ ਜ਼ਿਆਦਾ ਢੁਕਵਾਂ ਬੁਨਿਆਦੀ ਢਾਂਚਾ ਨਹੀਂ ਸੀ। ਉਹ ਸਥਾਨਕ ਬਰਗਮੋ ਕ੍ਰਿਕਟ ਕਲੱਬ ਨਾਲ ਜੁੜ ਗਿਆ; ਹਾਲਾਂਕਿ ਇਸ ਦੌਰਾਨ ਉਸ ਨੇ ਆਪਣੇ ਪਿਤਾ ਦੇ ਕੰਮ ਵਿੱਚ ਹੱਥ ਵਟਾਉਣ ਲਈ ਦੋ ਸਾਲ ਦਾ ਇਲੈਕਟ੍ਰਿਸ਼ਨ ਦਾ ਕੋਰਸ ਵੀ ਪੂਰਾ ਕੀਤਾ।

ਜਸਪ੍ਰੀਤ ਨੂੰ ਛੇਤੀ ਹੀ ਸਥਾਨਕ ਗੁਰਦੁਆਰੇ ਵਿੱਚ ਮਿਲੇ ਕੁਝ ਭਾਰਤੀ ਪਰਵਾਸੀਆਂ ਦੀ ਮਦਦ ਨਾਲ ਆਪਣੇ ਕ੍ਰਿਕਟ ਦੇ ਹੁਨਰ ਨੂੰ ਨਿਖਾਰਨ ਦਾ ਤਰੀਕਾ ਮਿਲ ਗਿਆ। ਬਰਮਿੰਘਮ ਐਂਡ ਡਿਸਟਿਕ ਪ੍ਰੀਮੀਅਰ ਲੀਗ ਵਿੱਚ ਖੇਡਣ ਵਾਲੇ 32 ਸਾਲਾ ਜਸਪ੍ਰੀਤ ਨੇ ਕਿਹਾ ਕਿ ਜਦੋਂ ਮੈਨੂੰ ਇਸ ਬਾਰੇ ਪਤਾ ਲੱਗਿਆ ਤਾਂ ਮੈਂ ਇੰਗਲੈਂਡ ਜਾ ਕੇ ਉੱਥੇ ਖੇਡਣਾ ਸ਼ੁਰੂ ਕੀਤਾ, ਕਿਉਂਕਿ ਉੱਥੇ ਟਰਫ ਵਿਕਟ ਸੀ ਅਤੇ ਖਰਚੇ ਪੂਰੇ ਕਰਨ ਲਈ ਮੈਂ ਊਬਰ ਕਾਰ ਚਲਾਉਣੀ ਸ਼ੁਰੂ ਕਰ ਦਿੱਤੀ। ਖੱਬੇ ਹੱਥ ਦੇ ਗੇਂਦਬਾਜ਼ ਜਸਪ੍ਰੀਤ ਨੇ 2019 ਵਿੱਚ ਨਾਰਵੇ ਖ਼ਿਲਾਫ਼ ਪਹਿਲੀ ਵਾਰ ਇਟਲੀ ਟੀਮ ਵਿੱਚ ਥਾਂ ਬਣਾਈ। ਇਟਲੀ 2024 ਟੀ-20 ਵਿਸ਼ਵ ਕੱਪ ਲਈ ਕੁਆਲੀਫਾਈ ਕਰਨ ਦੇ ਨਜ਼ਦੀਕ ਪਹੁੰਚ ਗਿਆ ਸੀ ਪਰ ਆਇਰਲੈਂਡ ਤੋਂ ਹਾਰ ਨਾਲ ਉਮੀਦਾਂ ਟੁੱਟ ਗਈਆਂ; ਹਾਲਾਂਕਿ ਟੀਮ ਨੇ ਅਗਲੇ ਸਾਲ ਜੂਨ 2025 ਵਿੱਚ ਯੂਰੋਪੀਅਨ ਖੇਤਰੀ ਕੁਆਲੀਫਾਇਰ ਵਿੱਚ ਸਿਖਰ ’ਤੇ ਰਹਿ ਕੇ ਆਪਣਾ ਸੁਫਨਾ ਪੂਰਾ ਕੀਤਾ। ਜਸਪ੍ਰੀਤ ਲਈ ਭਾਰਤ ਦੀ ਯਾਤਰਾ ਸਿਰਫ਼ ਆਪਣੀ ਮਾਂ ਧਰਤੀ ’ਤੇ ਵਾਪਸੀ ਨਹੀਂ ਸਗੋਂ ਦੇਸ਼ ਵਿੱਚ ਵਿਸ਼ਵ ਪੱਧਰੀ ਕ੍ਰਿਕਟ ਸਹੂਲਤਾਂ ਦਾ ਤਜਰਬਾ ਹਾਸਲ ਕਰਨ ਦਾ ਮੌਕਾ ਵੀ ਹੈ।

Related posts

ਕਸ਼ਮੀਰ ਮੁੱਦੇ ‘ਤੇ ਮੋਦੀ ਦਾ ਟਰੰਪ ਨੂੰ ਦੋ-ਟੁਕ ਜਵਾਬ, ‘ਨਹੀਂ ਚਾਹੀਦੀ ਵਿਚੋਲਗੀ’

On Punjab

ਜਸਟਿਸ ਯਸ਼ਵੰਤ ਵਰਮਾ ਖਿਲਾਫ਼ ਮਹਾਦੋਸ਼ ਦਾ ਅਮਲ ਜਾਰੀ; ਜਾਂਚ ਕਮੇਟੀ ਦੀ ਰਿਪੋਰਟ ਦੀ ਉਡੀਕ

On Punjab

ਕੋਰੋਨਾ ਵਾਇਰਸ: ਅਮਿਤ ਸ਼ਾਹ ਦੇ ਭਰੋਸੇ ਤੋਂ ਬਾਅਦ IMA ਨੇ ਵਾਪਿਸ ਲਿਆ ਵਿਰੋਧ ਪ੍ਰਦਰਸ਼ਨ

On Punjab