PreetNama
ਖੇਡ-ਜਗਤ/Sports News

World Athletics Championship : ਸੱਟ ਕਾਰਨ ਹਟੇ ਤਜਿੰਦਰਪਾਲ ਸਿੰਘ ਤੂਰ, ਰਾਸ਼ਟਰਮੰਡਲ ਖੇਡਾਂ ਤੋਂ ਵੀ ਬਾਹਰ

ਏਸ਼ਿਆਈ ਰਿਕਾਰਡ ਹਾਸਲ ਗੋਲਾ ਸੁੱਟ ਅਥਲੀਟ ਤਜਿੰਦਰਪਾਲ ਸਿੰਘ ਤੂਰ ਨੇ ਸੱਟ ਕਾਰਨ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਤੋਂ ਹਟਣ ਦਾ ਫ਼ੈਸਲਾ ਕੀਤਾ। ਉਨ੍ਹਾਂ ਨੂੰ ਇਹ ਸੱਟ ਚਾਰ ਦਿਨ ਪਹਿਲਾਂ ਅਮਰੀਕਾ ਵਿਚ ਚੁਲਾ ਵਿਸਟਾ ਵਿਚ ਲੱਗੀ ਜਿੱਥੇ ਭਾਰਤੀ ਟੀਮ ਨੇ ਥੋੜ੍ਹੇ ਸਮੇਂ ਲਈ ਅਭਿਆਸ ਕੀਤਾ ਸੀ।

ਉਨ੍ਹਾਂ ਨੇ ਮੁਕਾਬਲੇ ਲਈ ਕੁਝ ਅਭਿਆਸ ਥ੍ਰੋਅ ਸੁੱਟੇ ਪਰ ਦਰਦ ਕਾਰਨ ਹਟਣ ਦਾ ਫ਼ੈਸਲਾ ਲਿਆ। ਇੰਨਾ ਹੀ ਨਹੀਂ ਤੂਰ ਇਸ ਸੱਟ ਕਾਰਨ ਹੁਣ 28 ਜੁਲਾਈ ਤੋਂ ਬਰਮਿੰਘਮ ਵਿਚ ਹੋਣ ਵਾਲੀਆਂ ਅਗਲੀਆਂ ਰਾਸ਼ਟਰਮੰਡਲ ਖੇਡਾਂ ਤੋਂ ਵੀ ਬਾਹਰ ਹੋ ਗਏ ਹਨ।

Related posts

ਆਮ ਲੋਕਾਂ ਨੂੰ ਦੋਹਰੀ ਰਾਹਤ, ਹੁਣ 3 ਸਾਲਾਂ ‘ਚ ਸਭ ਤੋਂ ਘੱਟ ਹੋਈ ਥੋਕ ਮਹਿੰਗਾਈ, ਵਿਆਜ ਦਰਾਂ ‘ਤੇ ਕੀ ਹੋਵੇਗਾ ਅਸਰ!

On Punjab

ਕੀ ਇਸ ਵਾਰ ਰੱਦ ਹੋਣਗੀਆਂ ਓਲੰਪਿਕ ਖੇਡਾਂ? ਜਾਣੋ ਕਾਰਨ…

On Punjab

ਵਰਲਡ ਕੱਪ ਮਗਰੋਂ ਕਈਆਂ ਦੀ ਛੁੱਟੀ! ਕ੍ਰਿਕਟ ਬੋਰਡ ਨੂੰ ਨਵੇਂ ਚਿਹਰੀਆਂ ਦੀ ਭਾਲ

On Punjab