62.49 F
New York, US
June 16, 2025
PreetNama
ਖਾਸ-ਖਬਰਾਂ/Important News

ਸੁਖਬੀਰ ਸਿੰਘ ਬਾਦਲ ਵੱਲੋਂ ਐਸ.ਓ.ਆਈ ਦੇ ਜਥੇਬੰਦਕ ਢਾਂਚੇ ਦਾ ਐਲਾਨ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਸ.ਓ.ਆਈ ਦੇ ਕੋਆਰਡੀਨੇਟਰ  ਗੁਰਪ੍ਰੀਤ ਸਿੰਘ ਰਾਜੂਖੰਨਾਂ ਅਤੇ ਐਸ.ਓ.ਆਈ ਦੇ ਪ੍ਰਧਾਨ  ਰਣਬੀਰ ਸਿੰਘ ਢਿੱਲੋਂ ਨਾਲ ਸਲਾਹ ਮਸ਼ਵਰਾ ਕਰਕੇ ਐਸ.ਓ.ਆਈ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ।

ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦਿਆਂ ਐਸ.ਓ.ਆਈ ਦੇ ਕੋਆਰਡੀਨੇਟਰ  ਗੁਰਪ੍ਰੀਤ ਸਿੰਘ ਰਾਜੂਖੰਨਾ ਅਤੇ ਪ੍ਰਧਾਨ  ਰਣਬੀਰ ਸਿੰਘ ਢਿੱਲੋਂ ਨੇ ਦੱਸਿਆ ਕਿ ਅੱਜ ਦੇ ਜਥੇਬੰਦਕ ਢਾਂਚੇ ਵਿੱਚ ਪਿਛਲੇ ਲੰਮੇ ਸਮੇ ਤੋਂ ਮਿਹਨਤ ਕਰ ਰਹੇ ਨੌਜਵਾਨਾਂ ਨੂੰ ਸ਼ਾਮਲ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਪੰਜਾਬ ਨੂੰ 5 ਜੋਨਾਂ ਵਿੱਚ ਵੰਡ ਕੇ ਜੋਨਲ ਪ੍ਰਧਾਨ ਬਣਾੲੈ ਗਏ ਹਨ। ਮਾਲਵੇ ਦਾ ਵੱਡਾ ਇਲਾਵਾ ਹੋਣ ਕਰਕੇ ਇਸ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ ।

ਅੱਜ ਜਿਹਨਾਂ ਆਗੂਆਂ ਨੂੰ ਜੋਨ ਵਾਈਜ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਮਾਲਵਾ ਜੋਨ-1 ਦਾ ਪ੍ਰਧਾਨ  ਜਸ਼ਨਪ੍ਰੀਤ ਸਿੰਘ ਅੋਲਖ ਨੂੰ ਬਣਾਇਆ ਗਿਅ ਹੈ ਅਤੇ ਇਸ ਵਿੱਚ  ਜਿਲਾ ਫਾਜਲਿਕਾ, ਫਿਰੋਜਪੁਰ, ਫਰੀਦਕੋਟ, ਸ਼੍ਰੀ  ਮੁਕਤਸਰ ਸਾਹਿਬ, ਬਠਿੰਡਾ ਅਤੇ ਜਿਲਾ ਮਾਨਸਾ ਨੂੰ ਸ਼ਾਮਲ ਕੀਤਾ ਗਿਆ ਹੈ। ਮਾਲਵਾ ਜੋਨ-2 ਦਾ ਪ੍ਰਧਾਨ  ਮਨਪ੍ਰੀਤ ਸਿੰਘ ਮੰਨੂ ਨੂੰ  ਬਣਾਇਆ ਗਿਆ ਹੈ ਅਤੇ ਇਸ ਜੋਨ ਵਿੱਚ ਜਿਲਾ ਮੋਗਾ, ਜਗਰਾਉਂ ਪੁਲਿਸ ਜਿਲਾ, ਲੁਧਿਆਣਾ, ਮਲੇਰੋਕਟਲਾ ਅਤੇ ਪੁਲਿਸ ਜਿਲਾ ਖੰਨਾ ਨੂੰ ਸ਼ਾਮਲ ਕੀਤਾ ਗਿਆ ਹੈ। ਇਸੇ ਤਰਾਂ ਮਾਲਵਾ ਜੋਨ-3 ਦਾ ਪ੍ਰਧਾਨ  ਗੁਰਕੀਰਤ ਸਿੰਘ ਪਨਾਗ ਨੂੰ ਬਣਾਇਆ ਗਿਆ ਹੈ ਅਤੇ ਜਿਸ ਵਿੱਚ ਜਿਲਾ ਰੋਪੜ, ਮੋਹਾਲੀ, ਫਹਿਤਗੜ੍ਹ ਸਾਹਿਬ, ਪਟਿਆਲਾ, ਸੰਗਰੂਰ ਅਤੇ ਬਰਨਾਲਾ ਨੂੰ ਸ਼ਾਮਲ ਕੀਤਾ ਗਿਆ ਹੈ। ਮਾਝਾ ਜੋਨ ਦਾ ਪ੍ਰਧਾਨ  ਅਮਨਪ੍ਰੀਤ ਸਿੰਘ ਹੈਰੀ ਨੂੰ ਬਣਾਇਆ ਗਿਆ ਹੈ। ਦੋਆਬਾ ਜੋਨ ਦਾ ਪ੍ਰਧਾਨ ਸੁਖਜਿੰਦਰ ਸਿੰਘ ਔਜਲਾ ਨੂੰ ਨਿਯੁਕਤ ਕੀਤਾ ਗਿਆ ਹੈ। ਚੰਡੀਗੜ੍ਹ ਯੂ.ਟੀ ਜੋਨ ਦਾ ਪ੍ਰਧਾਨ ਹਰਮਨਦੀਪ ਸਿੰਘ ਰੰਧਾਵਾ ਨੂੰ ਬਣਾਇਆ ਗਿਆ ਹੈ। ਉਹਨਾਂ ਦੱਸਿਆ ਕਿ ਜਿਲਾ ਬਠਿੰਡਾ ਸ਼ਹਿਰੀ ਦਾ ਐਸ.ਓ.ਆਈ ਦਾ ਪ੍ਰਧਾਨ ਡਾਇਮੰਡ ਖੰਨਾ ਨੂੰ ਬਣਾਇਆ ਗਿਆ ਹੈ। ਇਸੇ ਤਰਾਂ ਬੀਬਾ ਸ਼ਰਿਸ਼ਟੀ ਜੈਨ,  ਕਰਨਵੀਰ ਸਿੰਘ ਅਤੇ ਹਰਸ਼ਦੀਪ ਸਿੰਘ ਨੂੰ ਐੇਸ.ਓ.ਆਈ ਦੇ ਬੁਲਾਰੇ ਨਿਯੁਕਤ ਕੀਤਾ ਗਿਆ ਹੈ।

ਜਿਹਨਾਂ ਨੌਜਵਾਨਾਂ ਨੂੰ ਐਸ.ਓ.ਆਈ ਦਾ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ  ਅਕੇਸ਼ਕਮਲਜੀਤ ਸਿੰਘ,  ਗੁਰਨੂਰ ਸਿੰਘ ਕਾਂਡਾ,  ਜਤਿੰਦਰਪਾਲ ਸਿੰਘ ਜੇ.ਪੀ ਬਰਾੜ, ਸ਼ੰਮੀ ਕੰਗ,  ਹਰਕਮਲ ਸਿੰਘ ਭੂਰੇਗਿੱਲ ਅਤੇ ਮਨਿੰਦਰਜੀਤ ਸਿੰਘ ਵੜੈਚ ਦੇ ਨਾਮ ਸ਼ਾਮਲ ਹਨ।

Related posts

Article 370 ‘ਤੇ ਇਮਰਾਨ ਖ਼ਾਨ ਦੀ ਪਹਿਲੀ ਪਤਨੀ ਦਾ ਵੱਡਾ ਖ਼ੁਲਾਸਾ

On Punjab

ਕੈਨੇਡਾ PM ਜਸਟਿਨ ਟਰੂਡੋ ਤੇ ਗਵਰਨਰ ਜਨਰਲ ਮੈਰੀ ਸਾਈਮਨ ਵਫ਼ਦ ਸਮੇਤ ਮਹਾਰਾਣੀ ਦੀਆਂ ਅੰਤਿਮ ਰਸਮਾਂ ‘ਚ ਹੋਣਗੇ ਸ਼ਾਮਿਲ

On Punjab

ਅਮਰੀਕਾ ਦੇ ਯੂਟਾ ‘ਚ ਰੇਤਲੇ ਤੂਫ਼ਾਨ ਦੇ ਕਹਿਰ ਨਾਲ 20 ਗੱਡੀਆਂ ਦੀ ਆਪਸ ‘ਚ ਟੱਕਰ, 7 ਲੋਕਾਂ ਦੀ ਮੌਤ

On Punjab