67.23 F
New York, US
June 20, 2026
PreetNama
ਫਿਲਮ-ਸੰਸਾਰ/Filmy

Sidharth ਦੇ ਆਖਰੀ ਗਾਣੇ ‘Adhura’ ਦਾ ਪੋਸਟਰ ਰਿਲੀਜ਼, ਸ਼ਹਿਨਾਜ਼ ਨਾਲ ਦਿਖੀ Chemistry

ਸਿਧਾਰਥ ਸ਼ੁਕਲਾ ਤੇ ਸਹਿਨਾਜ਼ ਕੌਰ ਗਿੱਲ ਦੀ ਜੋੜੀ ਹਮੇਸ਼ਾ ਤੋਂ ਹੀ ਫੈਨਜ਼ ਦੀ ਫੇਵਰੇਟ ਰਹੀ ਹੈ। ਸਿਡਨਾਜ਼ ਨੂੰ ਆਫਸਕ੍ਰੀਨ ਜਾਂ ਆਨਸਕ੍ਰੀਨ ਇਕੱਠੇ ਦੇਖਣ ਲਈ ਫੈਨਜ਼ ਬੇਤਾਬ ਰਹਿੰਦੇ ਸੀ ਪਰ 2 ਸਤੰਬਰ ਨੂੰ ਸਿਧਾਰਥ ਸ਼ੁਕਲਾ ਦੇ ਦੇਹਾਂਤ ਤੋਂ ਬਾਅਦ ਲੱਖਾਂ ਦਿਲਾਂ ਵਿਚ ਰਾਜ ਕਰਨ ਵਾਲੀ ਸਿਡਨਾਜ਼ ਦੀ ਜੋੜੀ ਹਮੇਸ਼ਾ ਲਈ ਟੁੱਟ ਗਈ ਪਰ ਸਿਡਨਾਜ਼ ਦੇ ਫੈਨਜ਼ ਹੁਣ ਆਪਣੀ ਮਨਪਸੰਦ ਜੋੜੀ ਨੂੰ ਆਖਰੀ ਵਾਰ ਸਕ੍ਰੀਨ ‘ਤੇ ਦੇਖ ਸਕਣਗੇ।

ਸਹਿਨਾਜ਼ ਤੇ ਸਿਧਾਰਥ ਦੇ ਆਖਰੀ ਗਾਣੇ ਦਾ ਪੋਸਟਰ ਰਿਲੀਜ਼

ਸ਼ਹਿਨਾਜ਼ ਤੇ ਸਿਧਾਰਥ ਦੇ ਆਖਰੀ ਗੀਤ (Sidharth shukla and shehnaaz Gill last song) ‘ਅਧੂਰਾ’ ਜਲਦ ਹੀ ਰਿਲੀਜ਼ ਹੋਣ ਵਾਲਾ ਹੈ। ਫੈਨਜ਼ ਨੂੰ ਆਖਰੀ ਵਾਰ ਸਿਡਨਾਜ਼ ਨੂੰ ਇਕੱਠੇ ਦੇਖਣ ਦਾ ਮੌਕਾ ਮਿਲੇਗਾ। ਗੀਤ ਦੇ ਰਿਲੀਜ਼ ਤੋਂ ਪਹਿਲਾਂ ਹੀ ਮੇਕਰਸ ਨੇ ਗੀਤ ਦਾ ਪੋਸਟਰ ਰਿਲੀਜ਼ ਕਰ ਦਿੱਤਾ ਹੈ। ਅਧੂਰਾ ਗਾਣੇ ਦੀ ਸਿੰਗਰ ਸ਼੍ਰੇਆ ਘੋਸ਼ਾਲ (Shreya Ghoshal) ਨੇ ਆਪਣੇ ਟਵਿੱਟਰ ਹੈਂਡਲ ‘ਤੇ ਸ਼ਹਿਨਾਜ਼ ਤੇ ਸਿਧਾਰਥ ਦੇ ਆਖਰੀ ਗਾਣੇ ਦਾ ਪੋਸਟਰ ਫੈਨਜ਼ ਦੇ ਨਾਲ ਸ਼ੇਅਰ ਕੀਤਾ ਹੈ। ਅਧੂਰਾ ਗੀਤ 21 ਅਕਤੂਬਰ ਨੂੰ ਰਿਲੀਜ਼ ਕੀਤਾ ਜਾਵੇਗਾ।

ਸ਼੍ਰੇਆ ਨੇ ਪੋਸਟਰ ਸ਼ੇਅਰ ਕਰਦੇ ਹੋਏ ਸਿਧਾਰਥ ਸ਼ੁਕਲਾ ਲਈ ਦਿਲ ਛੂ ਲੈਣ ਵਾਲਾ youTube ਨੋਟ ਲਿਖਿਆ ਹੈ। ਸ਼੍ਰੇਆ ਨੇ ਲਿਖਿਆ – ਉਹ ਸਟਾਰ ਸੀ ਤੇ ਹਮੇਸ਼ਾ ਰਹਿਣਗੇ। ਲੱਖਾਂ ਦਿਲਾਂ ਦਾ ਪਿਆਰ ਹਮੇਸ਼ਾ ਚਮਕਦਾ ਰਹੇਗਾ। ਹੈਬਿਟ ਸਾਡਾ ਅਧਾਰਾ ਗੀਤ #Adhura ਹੈ ਪਰ ਫਿਰ ਵੀ ਪੂਰਾ ਰਹੇਗਾ। ਸਿਡਨਾਜ਼ ਦਾ ਇਹ ਆਖਰੀ ਗਾਣਾ ਹਰ ਫੈਨ ਦੀ ਖਵਾਹਿਸ਼ ਹੈ ਤੇ ਹਮੇਸ਼ਾ ਲਈ ਸਾਡੇ ਦਿਲਾਂ ਵਿਚ ਜ਼ਿੰਦਾ ਰਹੇਗਾ।’

Related posts

ਜਿੰਮ ਤੋਂ ਵਰਕਆਊਟ ਕਰ ਕੇ ਨਿਕਲੀ ਅਦਾਕਾਰਾ , ਬੱਚਿਆਂ ਨੇ ਮਾਰੀਆਂ ਚੀਕਾਂ ‘ ਸਾਰਾ ਦੀਦੀ’

On Punjab

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਮਗਰੋਂ ਉਨ੍ਹਾਂ ਦਾ ਸੱਤਵਾਂ ਗੀਤ ਰਿਲੀਜ਼ ਹੋ ਗਿਆ ਹੈ। ਮੂਸੇਵਾਲਾ ਦਾ ਇਹ ਨਵਾਂ ਗੀਤ ‘ਡਾਇਲੇਮਾ’ ਬ੍ਰਿਟਿਸ਼ ਗਾਇਕਾ ਸਟੀਫਲੋਨ ਡੌਨ ਨਾਲ ਹੈ ਅਤੇ ਉਸ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਕੀਤਾ ਗਿਆ ਹੈ। ਸਟੀਫਲੋਨ ਡੌਨ ਗੀਤ ਵਿੱਚ ਮੁੱਖ ਗਾਇਕਾ ਦੀ ਭੂਮਿਕਾ ਨਿਭਾ ਰਹੀ ਹੈ, ਜਦੋਂਕਿ ਮੂਸੇਵਾਲਾ ਦੀਆਂ ਕੁਝ ਸਤਰਾਂ ਜੋੜੀਆਂ ਗਈਆਂ ਹਨ। ਹਾਲਾਂਕਿ ਇਹ ਸਾਰਾ ਗੀਤ ਪਿੰਡ ਮੂਸਾ ਵਿੱਚ ਹੀ ਸ਼ੂਟ ਕੀਤਾ ਗਿਆ ਹੈ ਅਤੇ ਇਹ ਮੂਸੇਵਾਲਾ ਲਈ ਇਨਸਾਫ਼ ਦੀ ਮੰਗ ਕਰਦਾ ਹੈ। ਗੀਤ ਉਦੋਂ ਸ਼ੂਟ ਕੀਤਾ ਗਿਆ ਸੀ, ਜਦੋਂ ਪਿਛਲੇ ਸਾਲ ਸਿੱਧੂ ਮੂਸੇਵਾਲਾ ਦੇ ਜਨਮ ਦਿਨ ’ਤੇ ਸਟੀਫਲੋਨ ਡੌਨ ਪੰਜਾਬ ਆਈ ਸੀ ਅਤੇ ਇਸ ਦੌਰਾਨ ਉਹ ਮੂਸੇਵਾਲਾ ਦੀ ਹਵੇਲੀ ਵਿੱਚ ਰਹੀ। ਉਸ ਨੇ ਗੀਤ ਵਿੱਚ ਪੰਜਾਬ ਦੌਰੇ ਦੇ ਸ਼ਾਟ ਸ਼ਾਮਲ ਕੀਤੇ ਹਨ। ਅੰਤ ਵਿੱਚ, ਸਟੀਫਲੋਨ ਵੀ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੰਦੀ ਨਜ਼ਰ ਆ ਰਹੀ ਹੈ। ਗੀਤ ਵਿੱਚ ਜਿੱਥੇ ਸਿੱਧੂ ਮੂਸੇਵਾਲਾ ਦੀਆਂ ਲਾਈਨਾਂ ਜੋੜੀਆਂ ਗਈਆਂ ਹਨ, ਉੱਥੇ ਮੂਸੇਵਾਲਾ ਨੂੰ ਵੀ ਏਆਈ ਤਕਨੀਕ ਦੀ ਵਰਤੋਂ ਕਰਦੇ ਹੋਏ ਸਟੀਫਲੋਨ ਨਾਲ ਆਪਣੇ ਸਿਗਨੇਚਰ ਸਟਾਈਲ ਵਿੱਚ ਦਿਖਾਇਆ ਗਿਆ ਹੈ। ਗੀਤ ਵਿੱਚ ਸਟੀਫਲੋਨ ਡੌਨ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨਾਲ ਨਜ਼ਰ ਆ ਰਹੀ ਹੈ। ਵਿਚਕਾਰ ਮੂਸੇਵਾਲਾ ਦੀ ਮਾਂ ਚਰਨ ਕੌਰ ਦੀਆਂ ਤਸਵੀਰਾਂ ਵੀ ਹਨ, ਜਿਸ ਵਿੱਚ ਉਹ ਆਪਣੇ ਪੁੱਤਰ ਲਈ ਇਨਸਾਫ਼ ਮੰਗਦੀ ਨਜ਼ਰ ਆ ਰਹੀ ਹੈ।

On Punjab

ਬੇਹੱਦ ਖਾਸ ਅੰਦਾਜ਼ ‘ਚ ਸਲਮਾਨ ਨੇ ਕੀਤਾ ਕੈਟਰੀਨ ਨੂੰ ਬਰਥਡੇ ਵਿਸ਼, ਸ਼ੇਅਰ ਕੀਤੀ ਫੋਟੋ

On Punjab