73.87 F
New York, US
June 13, 2025
PreetNama
ਫਿਲਮ-ਸੰਸਾਰ/Filmy

Big News : ਕੈਨੇਡਾ ’ਚ ਗਿੱਪੀ ਗਰੇੇਵਾਲ ਦੇ ਘਰ ’ਤੇ ਫਾਇਰਿੰਗ, ਗੈਂਗਸਟਰ ਬਿਸ਼ਨੋਈ ਨੇ ਲਈ ਜ਼ਿੰਮੇਵਾਰੀ

ਕੈਨੇਡਾ ‘ਚ ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਦੇ ਬੰਗਲੇ ‘ਤੇ ਗੋਲ਼ੀਬਾਰੀ ਕੀਤੀ ਗਈ। ਇਹ ਦਾਅਵਾ ਲਾਰੈਂਸ ਬਿਸ਼ਨੋਈ ਗਰੁੱਪ ਨੇ ਕੀਤਾ ਹੈ। ਕੈਨੇਡਾ ਦੇ ਵੈਨਕੂਵਰ ਦੇ ਵ੍ਹਾਈਟ ਰੌਕ ਇਲਾਕੇ ‘ਚ ਗਿੱਪੀ ਗਰੇਵਾਲ ਦਾ ਬੰਗਲਾ ਹੈ, ਜਿੱਥੇ ਗੋਲ਼ੀਬਾਰੀ ਹੋਈ।

ਇੰਟਰਨੈੱਟ ਮੀਡੀਆ ‘ਤੇ ਇਕ ਪੋਸਟ ਰਾਹੀਂ ਦਾਅਵਾ ਕੀਤਾ ਗਿਆ ਹੈ ਕਿ ਇਹ ਗੋਲ਼ੀਬਾਰੀ ਲਾਰੈਂਸ ਗਰੁੱਪ ਵੱਲੋਂ ਕੀਤੀ ਗਈ ਸੀ। ਹਾਲਾਂਕਿ ਗਿੱਪੀ ਗਰੇਵਾਲ ਵੱਲੋਂ ਇਸ ਸਬੰਧੀ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ। ਬਿਸ਼ਨੋਈ ਨੇ ਇੰਟਰਨੈੱਟ ਮੀਡੀਆ ‘ਤੇ ਲਿਖਿਆ, ਹਾਂ ਜੀ, ਸਤਿ ਸ੍ਰੀ ਅਕਾਲ ਰਾਮ ਰਾਮ ਸਭਨੂੰ, ਅੱਜ ਲਾਰੈਂਸ ਬਿਸ਼ਨੋਈ ਗਰੁੱਪ ਵੱਲੋਂ ਵੈਨਕੂਵਰ ਵਾਈਟ ਰੌਕ ਇਲਾਕੇ ‘ਚ ਗਿੱਪੀ ਗਰੇਵਾਲ ਦੇ ਬੰਗਲੇ ‘ਤੇ ਗੋਲ਼ੀਬਾਰੀ ਕੀਤੀ ਗਈ ਹੈ। ਸਲਮਾਨ ਖਾਨ ਨੂੰ ਬਹੁਤ ਭਾੲ਼ੀ-ਭਾੲ਼ੀ ਕਰਦਾ ਹੈਂ ਤੂੰ, ਬੋਲ ਹੁਣ ਬਚਾੲ਼ੇ ਤੈਨੂੰ ਤੇਰਾ ਭਰਾ।ਦੱਸ ਦੇਈਏ ਕਿ ਗਿੱਪੀ ਦੀ ਕਾਮੇਡੀ ਫਿਲਮ ‘ਮੌਜਾਂ ਹੀ ਮੌਜਾਂ’ ਆ ਰਹੀ ਹੈ। ਇਸ ਦਾ ਟ੍ਰੇਲਰ ਬੀਤੇ ਵੀਰਵਾਰ ਨੂੰ ਹੀ ਲਾਂਚ ਕੀਤਾ ਗਿਆ ਸੀ। ਇਸ ‘ਚ ਸਲਮਾਨ ਖਾਨ ਨੇ ਵੀ ਸ਼ਿਰਕਤ ਕੀਤੀ। ਇਸ ਦੇ ਨਾਲ ਹੀ ਸਲਮਾਨ ਖਾਨ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ‘ਤੇ ਗਿੱਪੀ ਗਰੇਵਾਲ ਦੀ ਫਿਲਮ ‘ਮੌਜਾਂ ਹੀ ਮੌਜਾਂ’ ਦਾ ਟ੍ਰੇਲਰ ਵੀ ਸ਼ੇਅਰ ਕੀਤਾ ਹੈ ਅਤੇ ਕੈਪਸ਼ਨ ‘ਚ ਫਿਲਮ ਦੀ ਟੀਮ ਨੂੰ ਵਧਾਈ ਦਿੱਤੀ ਹੈ।

Related posts

ਸਲਮਾਨ ਖਾਨ ਪੂਰੇ ਦੇਸ਼ ‘ਚ ਖੋਲ੍ਹਣਗੇ 300 ਜਿੰਮ

On Punjab

ਅਮਿਤਾਭ ਬੱਚਨ ਨੇ ਕੀਤੀ ‘ਕੇਬੀਸੀ-11’ ਦੀ ਧਮਾਕੇਦਾਰ ਸ਼ੁਰੂਆਤ, ਹੁਣ 19 ਅਗਸਤ ਦੀ ਉਡੀਕ

On Punjab

ਹੀਰੋਪੰਤੀ 2 ਲਈ ਟਾਈਗਰ ਸ਼ਰਾਫ ਨੇ ਕੀਤੇ ਔਖੇ ਸਟੰਟ, ਚੱਲਦੀ ਟਰੇਨ ‘ਚ ਹੀਰੋ ਵਾਂਗ ਦਿੱਤੇ ਪੋਜ਼

On Punjab