75.43 F
New York, US
June 7, 2026
PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important News

Paper Leak Case : ਰਾਜਸਥਾਨ ਪੁਲਿਸ ਅਕਾਦਮੀ ਤੋਂ ਦੋ ਹੋਰ ਟ੍ਰੇਨੀ ਸਬ-ਇੰਸਪੈਕਟਰ ਗ੍ਰਿਫ਼ਤਾਰ ਰਾਜਸਥਾਨ ਸਬ-ਇੰਸਪੈਕਟਰ (ਐੱਸਆਈ) ਭਰਤੀ ਪ੍ਰੀਖਿਆ 2021 ਦੇ ਪੇਪਰ ਲੀਕ ਮਾਮਲੇ ਵਿਚ ਸਪੈਸ਼ਲ ਆਪਰੇਸ਼ਨ ਗਰੁੱਪ (ਐੱਸਓਜੀ) ਨੇ ਰਾਜਸਥਾਨ ਪੁਲਿਸ ਅਕਾਦਮੀ ਤੋਂ ਦੋ ਹੋਰ ਟ੍ਰੇਨੀ ਸਬ-ਇੰਸਪੈਕਟਰਾਂ ਨੂੰ ਗ੍ਰਿਫ਼ਤਾਰ ਕੀਤਾ ਤੇ ਉਨ੍ਹਾਂ ਨੂੰ ਕੋਰਟ ਵਿਚ ਪੇਸ਼ ਕਰ ਕੇ ਪੁੱਛਗਿੱਛ ਲਈ 11 ਅਕਤੂਬਰ ਤੱਕ ਰਿਮਾਂਡ ‘ਤੇ ਲਿਆ।

ਜਾਗਰਣ ਸੰਵਾਦਦਾਤਾ ਜੈਪੁਰ : ਰਾਜਸਥਾਨ ਸਬ-ਇੰਸਪੈਕਟਰ (ਐੱਸਆਈ) ਭਰਤੀ ਪ੍ਰੀਖਿਆ 2021 ਦੇ ਪੇਪਰ ਲੀਕ ਮਾਮਲੇ ਵਿਚ ਸਪੈਸ਼ਲ ਆਪਰੇਸ਼ਨ ਗਰੁੱਪ (ਐੱਸਓਜੀ) ਨੇ ਰਾਜਸਥਾਨ ਪੁਲਿਸ ਅਕਾਦਮੀ ਤੋਂ ਦੋ ਹੋਰ ਟ੍ਰੇਨੀ ਸਬ-ਇੰਸਪੈਕਟਰਾਂ ਨੂੰ ਗ੍ਰਿਫ਼ਤਾਰ ਕੀਤਾ ਤੇ ਉਨ੍ਹਾਂ ਨੂੰ ਕੋਰਟ ਵਿਚ ਪੇਸ਼ ਕਰ ਕੇ ਪੁੱਛਗਿੱਛ ਲਈ 11 ਅਕਤੂਬਰ ਤੱਕ ਰਿਮਾਂਡ ‘ਤੇ ਲਿਆ। ਏਡੀਜੀ ਵੀਕੇ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਦਿਨੇਸ਼ ਕੁਮਾਰ ਅਤੇ ਪ੍ਰਿਯੰਕਾ ਕੁਮਾਰੀ ਭੈਣ ਭਰਾ ਹਨ।ਜਾਂਚ ਵਿਚ ਇਹ ਸਾਹਮਣੇ ਆਇਆ ਹੈ ਕਿ ਦੋਵਾਂ ਨੇ ਪ੍ਰੀਖਿਆ ਪਾਸ ਕਰਨ ਲਈ ਪੇਪਰ ਲੀਕ ਦੀ ਵਰਤੋਂ ਕੀਤੀ ਸੀ। ਹੁਣ ਉਨ੍ਹਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਐੱਸਓਜੀ ਐੱਸਆਈ ਪ੍ਰੀਖਿਆ ਪੇਪਰ ਲੀਕ ਮਾਮਲੇ ਵਿਚ ਬਾਕੀ ਮੁਲਜ਼ਮਾਂ ਦੇ ਨਾਲ ਹੁਣ ਤੱਕ 40 ਟ੍ਰੇਨੀ ਸਬ-ਇੰਸਪੈਕਟਰਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਸੂਬਾ ਸਰਕਾਰ ਨੇ ਪੁਲਿਸ ਭਰਤੀ ਪ੍ਰੀਖਿਆ ਦੀ ਸਮੀਖਿਆ ਲਈ ਮੰਤਰੀਆਂ ਦੀ ਇਕ ਕਮੇਟੀ ਵੀ ਬਣਾਈ ਹੈ, ਜੋ ਵਿਚਾਰ ਕਰ ਰਹੀ ਹੈ ਕਿ ਪ੍ਰੀਖਿਆ ਰੱਦ ਕੀਤੀ ਜਾਵੇ ਜਾਂ ਨਹੀਂ।

Related posts

ਤਰਕਸ਼ੀਲ ਸੁਸਾਇਟੀ ਕੈਨੇਡਾ ਵੱਲੋਂ ਬਰੈਮਪਟਨ ‘ਚ ਦੋ ਅਕਤੂਬਰ ਨੂੰ ਕਰਵਾਇਆ ਜਾਵੇਗਾ ਸਲਾਨਾ ‘Run and Walk’ ਸਮਾਗਮ

On Punjab

ਮਹਾਸ਼ਿਵਰਾਤਰੀ ‘ਤੇ 5 ਲੱਖ ਲੋਕ ਸੋਮਨਾਥ ਮੰਦਰ ਦੇ ਦਰਸ਼ਨ ਕਰਨਗੇ

On Punjab

ਕਸ਼ਮੀਰ ਨੂੰ ਲੈ ਕੇ ਕੌਮਾਂਤਰੀ ਮੰਚ ‘ਤੇ ਭਿੜੇ ਭਾਰਤ ਪਾਕਿ

On Punjab