79.7 F
New York, US
September 8, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

NEET-UG 2024 ਪੇਪਰ ਲੀਕ ਮਾਮਲਾ: ਸੰਜੀਵ ਮੁਖੀਆ ਖ਼ਿਲਾਫ਼ ਨਹੀਂ ਮਿਲਿਆ ਕੋਈ ਸਬੂਤ — CBI

ਨਵੀਂ ਦਿੱਲੀ: ਕੇਂਦਰੀ ਜਾਂਚ ਬਿਊਰੋ (CBI) ਨੇ NEET-UG 2024 ਪ੍ਰਸ਼ਨ ਪੱਤਰ ਲੀਕ ਮਾਮਲੇ ਵਿੱਚ ਇੱਕ ਵੱਡਾ ਖ਼ੁਲਾਸਾ ਕਰਦਿਆਂ ਦੱਸਿਆ ਹੈ ਕਿ ਜਾਂਚ ਦੌਰਾਨ ਸੰਜੀਵ ਕੁਮਾਰ ਉਰਫ਼ ਸੰਜੀਵ ਮੁਖੀਆ ਦੇ ਖ਼ਿਲਾਫ਼ ਪ੍ਰਸ਼ਨ ਪੱਤਰ ਦੀ ਚੋਰੀ ਜਾਂ ਵੰਡ ਵਿੱਚ ਸ਼ਾਮਲ ਹੋਣ ਦਾ ਕੋਈ ਵੀ ਸਬੂਤ ਨਹੀਂ ਮਿਲਿਆ ਹੈ। ਜਾਂਚ ਏਜੰਸੀ ਵੱਲੋਂ ਜਾਰੀ ਬਿਆਨ ਅਨੁਸਾਰ, ਬਿਹਾਰ ਪੁਲੀਸ ਵੱਲੋਂ ਦਰਜ ਸ਼ੁਰੂਆਤੀ FIR ਵਿੱਚ ਸੰਜੀਵ ਮੁਖੀਆ ਦਾ ਨਾਂ ਸ਼ਾਮਲ ਕੀਤਾ ਗਿਆ ਸੀ। ਉਸ ਸਮੇਂ ਹੋਰ ਪ੍ਰੀਖਿਆਵਾਂ ਦੇ ਪੇਪਰ ਲੀਕ ਮਾਮਲਿਆਂ ‘ਚ ਉਸ ਦੀ ਕਥਿਤ ਸ਼ਮੂਲੀਅਤ ਦੇ ਆਧਾਰ ‘ਤੇ ਸ਼ੱਕ ਦੇ ਘੇਰੇ ਵਿੱਚ ਲਿਆਂਦਾ ਗਿਆ ਸੀ। ਹਾਲਾਂਕਿ, ਜਦੋਂ ਮਾਮਲਾ CBI ਨੂੰ ਸੌਂਪਿਆ ਗਿਆ, ਤਾਂ ਪੂਰੀ ਡੂੰਘਾਈ ਨਾਲ ਕੀਤੀ ਗਈ ਜਾਂਚ ਤੋਂ ਬਾਅਦ ਇਸ ਕੇਸ ਵਿੱਚ ਸੰਜੀਵ ਮੁਖੀਆ ਦੀ ਭੂਮਿਕਾ ਦਾ ਕੋਈ ਠੋਸ ਪ੍ਰਮਾਣ ਸਾਹਮਣੇ ਨਹੀਂ ਆਇਆ।

CBI ਨੇ ਚਾਰਜਸ਼ੀਟ ਕੀਤੀ ਦਾਖ਼ਲ- CBI ਨੇ ਸਪੱਸ਼ਟ ਕੀਤਾ ਹੈ ਕਿ ਉਸ ਨੇ ਪਟਨਾ ਦੀ ਵਿਸ਼ੇਸ਼ ਅਦਾਲਤ ਵਿੱਚ 45 ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟਾਂ ਦਾਖ਼ਲ ਕੀਤੀਆਂ ਹਨ, ਪਰ ਸਬੂਤਾਂ ਦੀ ਘਾਟ ਕਾਰਨ ਸੰਜੀਵ ਮੁਖੀਆ ਦਾ ਨਾਂ ਚਾਰਜਸ਼ੀਟ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਏਜੰਸੀ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਪੇਪਰ ਲੀਕ ਦੀ ਪੂਰੀ ਸਾਜ਼ਿਸ਼, ਪੇਪਰ ਚੋਰੀ ਕਰਨ ਵਾਲਿਆਂ, ਇਸ ਨੂੰ ਵੰਡਣ ਵਾਲਿਆਂ ਅਤੇ ਲਾਭਪਾਤਰੀਆਂ ਦੀ ਪੂਰੀ ਲੜੀ ਦੀ ਪਛਾਣ ਕਰ ਲਈ ਹੈ ਅਤੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਫ਼ਿਲਹਾਲ ਜੇਲ੍ਹ ਵਿੱਚ ਹੀ ਰਹੇਗਾ ਮੁਖੀਆ ਹਾਲਾਂਕਿ NEET-UG 2024 ਕੇਸ ਵਿੱਚ ਕੋਈ ਸਬੂਤ ਨਾ ਮਿਲਣ ਕਾਰਨ ਉਸ ਨੂੰ ਜ਼ਮਾਨਤ ਮਿਲ ਗਈ ਹੈ, ਪਰ ਬਿਹਾਰ ਪੁਲੀਸ ਵੱਲੋਂ ਦਰਜ ਹੋਰ ਪੇਪਰ ਲੀਕ ਮਾਮਲਿਆਂ ਵਿੱਚ ਨਾਮਜ਼ਦ ਹੋਣ ਕਰਕੇ ਉਹ ਅਜੇ ਵੀ ਨਿਆਇਕ ਹਿਰਾਸਤ ਵਿੱਚ ਜੇਲ੍ਹ ਵਿੱਚ ਹੀ ਰਹੇਗਾ।

Related posts

ਰੂਸੀ ਵਿਦੇਸ਼ ਮੰਤਰੀ Sergei Lavrov ਤੇ ਜੈਸ਼ੰਕਰ ਵਿਚਾਲੇ ਗੱਲਬਾਤ ਤੋਂ ਪਹਿਲਾਂ ਜਾਣੋ ਅਮਰੀਕਾ ਨੇ ਕੀ ਕਿਹਾ

On Punjab

ਕੋਰੋਨਾ: ਕੀ ਰੱਬ ਦੀ ਪੂਜਾ ਕਰਨ ਨਾਲ ਠੀਕ ਹੋ ਸਕਦੇ ਹੁਣ ਮਰੀਜ਼ ? ਅਮਰੀਕਾ ‘ਚ ਅਧਿਐਨ ਸ਼ੁਰੂ

On Punjab

ਵਿਗਿਆਨੀਆਂ ਦਾ ਦਾਅਵਾ, ਓਜ਼ੋਨ ਪਰਤ ਦਾ ਸਭ ਤੋਂ ਵੱਡਾ ਛੇਦ ਹੋਇਆ ਠੀਕ

On Punjab