PreetNama
ਸਿਹਤ/Health

Moongfali Side Effects: ਮੂੰਗਫਲੀ ਖਾਣ ਵਾਲੇ ਸਾਵਧਾਨ ਹੋ ਜਾਓ, ਜਾਣੋ ਫਾਇਦਿਆਂ ਨਾਲ ਇਸ ਦੇ ਕੀ ਹਨ ਸਾਈਡ ਇਫੈਕਟ

ਮੂੰਗਫਲੀ ਨੂੰ ਸਰਦੀ ਦਾ ਮੇਵਾ ਕਿਹਾ ਜਾਂਦਾ ਹੈ ਜਿਸ ਗ਼ਰੀਬ ਤੇ ਅਮੀਰ ਸਾਰੇ ਸਰਦੀ ‘ਚ ਆਸਾਨੀ ਨਾਲ ਖਾ ਸਕਦੇ ਹਨ। ਅਸੀਂ ਸਾਰੇ ਜਾਣਦੇ ਹਾਂÎ ਕਿ ਮੂੰਗਫਲੀ ਕਈ ਹੈਲਥ ਬੈਨੇਫਿਟ ਹੈ। ਮੂੰਗਫਲੀ ‘ਚ ਵਿਟਾਮਿਨ, ਖਣਿਜ, ਐਂਟੀਆਕਸੀਡੈਂਟ, ਫੈਟੀ ਐਸਿਡ ਸਣੇ ਕਈ ਹੋਰ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਦਿਲ ਤੇ ਨਸਾਂ ਦੀਆਂ ਬਿਮਾਰੀਆਂ ਨੂੰ ਦੂਰ ਕਰਨ ‘ਚ ਮਦਦਗਾਰ ਹੈ। ਅਲਜਾਈਮਰ ਦੇ ਮਰੀਜ਼ਾਂ ਲਈ ਮੂੰਗਫਲੀ ਦੇ ਬੇਹੱਦ ਫਾਇਦੇ ਹਨ। ਮੂੰਗਫਲੀ ਦੇ ਬੇਹੱਦ ਫਾਇਦੇ ਹੈ। ਮੂੰਗਫਲੀ ਸਕਿਨ ਤੋਂ ਲੈ ਕੇ ਕੋਲੋਸਟ੍ਰੋਲ ਨੂੰ ਕੰਟਰੋਲ ਕਰਨ ‘ਚ ਮਦਦਗਾਰ ਹੈ। ਇਹ ਪੇਟ ਨੂੰ ਵੀ ਠੀਕ ਕਰਦੀ ਹੈ। ਜਿੱਥੇ ਮੂੰਗਫਲੀ ਦੇ ਬੇਹੱਦ ਫਾਇਦੇ ਹਨ ਉਧਰ ਮੂੰਗਫਲੀ ਦੇ ਖਾਣ ਦੇ ਕੁਝ ਨੁਕਸਾਨ ਵੀ ਹੈ। ਡਾਕਟਰ ਦੀ ਮੰਨੀਏ ਤਾਂ ਜ਼ਿਆਦਾ ਮਾਤਰਾ ‘ਚ ਇਸ ਦਾ ਸੇਵਨ ਕਰਨ ਨਾਲ ਐਲਰਜੀ ਤੇ ਸਾਹ ਲੈਣ ਦੀ ਸਮੱਸਿਆਵਾਂ ਵਰਗੀਆਂ ਅਸਥਮਾ ਅਟੈਕ ਤੇ ਥਾਈਰਾਇਡ ਨਾਲ ਜੂਝ ਰਹੇ ਲੋਕਾਂ ਲਈ ਪਰੇਸ਼ਾਨੀ ਪੈਦਾ ਹੋ ਸਕਦੀ ਹੈ। ਆਓ ਜਾਣਦੇ ਹਾਂ ਕਿ ਮੂੰਗਫਲੀ ਖਾਣ ਦੇ ਸਾਈਡ ਇਫੈਕਟ ਕੌਣ-ਕੌਣ ਹਨ।
ਮੂੰਗਫਲੀ ਖਾਣ ਦੇ ਸਾਈਡ ਇਫੈਕਟ
ਆਰਥਰਾਈਟਿਸ ਦੇ ਮਰੀਜ਼ਾਂ ਨੂੰ ਮੂੰਗਫਲੀ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ। ਮੂੰਗਫਲੀ ‘ਚ ਮੌਜੂਦ ਲੇਕਟਿਨ ਕਾਰਨ ਇਨ੍ਹਾਂ ਮਰੀਜ਼ਾਂ ਦੇ ਸਰੀਰ ‘ਚ ਸੂਜਨ ਵੱਧ ਜਾਂਦੀ ਹੈ।
ਮੂੰਗਫਲੀ ਦਾ ਜ਼ਿਆਦਾ ਸੇਵਨ ਤੁਹਾਡੀ ਸਕਿਨ ‘ਚ ਖੁਜਲੀ, ਰੈਸ਼ੇਜ ਦੀ ਸਮੱਸਿਆ ਪੈਦਾ ਕਰ ਸਕਦਾ ਹੈ। ਇਸ ਦੇ ਇਸਤੇਮਾਲ ਨਾਲ ਮੂੰਹ ‘ਚ ਖੁਜਲੀ, ਚਿਹਰੇ ‘ਤੇ ਸੂਜਨ ਦੀ ਸਮੱਸਿਆ ਹੋ ਸਕਦੀ ਹੈ।
ਮੂੰਗਫਲੀ ਦੀ ਤਾਸੀਰ ਗਰਮ ਹੁੰਦੀ ਹੈ ਇਸ ਲਈ ਇਸ ਦਾ ਇਸਤੇਮਾਲ ਗਰਮੀ ‘ਚ ਨਾ ਕਰੋ ਸਰਦੀ ‘ਚ ਇਹ ਬਾਡੀ ਨੂੰ ਗਰਮ ਰੱਖਦੀ ਹੈ।
ਓਮੇਗਾ 6 ਫੈਟੀ ਐਸਿਡ ਮੂੰਗਫਲੀ ‘ਚ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ ਜੋ ਸਿਹਤ ਲਈ ਬੇਹੱਦ ਫਾਇਦੇਮੰਦ ਹੈ। ਇਸ ਦਾ ਜ਼ਿਆਦਾ ਇਸਤੇਮਾਲ ਸਰੀਰ ‘ਚ ਮੌਜੂਦ ਓਮੇਗਾ 3 ਦੀ ਮਾਤਰਾ ਨੂੰ ਸਮਾਪਤ ਕਰਨ ਲੱਗਦਾ ਹੈ। ਓਮੇਗਾ 3 ਸਾਡੇ ਸਰੀਰ ਲਈ ਬੇਹੱਦ ਫਾਇਦੇਮੰਦ ਹੈ।

Related posts

Food Source Of Zinc : ਸਰੀਰ ‘ਚ ਜ਼ਿੰਕ ਦੀ ਕਮੀ ਦੇ ਇਹ ਲੱਛਣ ਜਾਣੋ ਤੇ ਇਨ੍ਹਾਂ ਭੋਜਨਾਂ ਨਾਲ ਕਰੋ ਇਲਾਜ

On Punjab

Aloe Vera In Diabetes: ਐਲੋਵੇਰਾ ਦਾ ਸੇਵਨ ਨਾਲ ਬਲੱਡ ਸ਼ੂਗਰ ਰਹੇਗੀ ਕੰਟਰੋਲ ‘ਚ, ਜਾਣੋ ਇਸ ਨੂੰ ਵਰਤਣ ਦੇ ਦਿਲਚਸਪ ਤਰੀਕੇ

On Punjab

Anti-Inflammatory mask : ਨਿੰਬੂ ਤੇ ਸ਼ਹਿਦ ਦਾ ਮਾਸਕ ਡ੍ਰਾਈਨੈੱਸ ਦੂਰ ਕਰਨ ਦੇ ਨਾਲ ਹੀ ਸਕਿਨ ਦੀਆਂ ਸਾਰੀਆਂ ਸਮੱਸਿਆਵਾਂ ਦਾ ਇਲਾਜ ਕਰਦੈ

On Punjab