84.25 F
New York, US
August 12, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

‘ਕਾਇਰ ਕਦੇ ਇਮਾਨਦਾਰੀ ਨਾਲ ਨਹੀਂ ਲੜਦੇ’, ਅਦਾਕਾਰਾ Richa Chadha ਨੇ ਚੋਣ ਨਤੀਜਿਆਂ ’ਤੇ ਚੁੱਕੇ ਸਵਾਲ; BJP ਨੂੰ ਦੱਸਿਆ ‘ਕਾਇਰ’

ਬੰਗਾਲ- ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ ਹਾਸਲ ਕੀਤੀ ਵੱਡੀ ਜਿੱਤ ਨੇ ਜਿੱਥੇ ਸੂਬੇ ਵਿੱਚ 15 ਸਾਲਾਂ ਤੋਂ ਚੱਲ ਰਹੇ ਤ੍ਰਿਣਮੂਲ ਕਾਂਗਰਸ ਦੇ ਸ਼ਾਸਨ ਨੂੰ ਖ਼ਤਮ ਕਰ ਦਿੱਤਾ ਹੈ, ਉੱਥੇ ਹੀ ਫ਼ਿਲਮੀ ਜਗਤ ਵਿੱਚ ਵੀ ਇਸ ਦੀ ਤਿੱਖੀ ਪ੍ਰਤੀਕਿਰਿਆ ਦੇਖਣ ਨੂੰ ਮਿਲ ਰਹੀ ਹੈ। ਬੌਲੀਵੁੱਡ ਅਦਾਕਾਰਾ ਰਿਚਾ ਚੱਢਾ ਨੇ ਬੰਗਾਲ ਵਿੱਚ ਆਈ ਇਸ ‘ਕੇਸਰੀ ਸੁਨਾਮੀ’ ’ਤੇ ਸਵਾਲ ਉਠਾਉਂਦਿਆਂ ਭਾਜਪਾ ਵਿਰੁੱਧ ਧਾਂਦਲੀ ਦੇ ਸੰਕੇਤ ਦਿੱਤੇ ਹਨ। ਆਪਣੇ ਬੇਬਾਕ ਅੰਦਾਜ਼ ਲਈ ਜਾਣੀ ਜਾਂਦੀ ਰਿਚਾ ਚੱਢਾ ਨੇ ਸੋਸ਼ਲ ਮੀਡੀਆ ’ਤੇ ਇੱਕ ਹੋਰ ਪੋਸਟ ਵਿੱਚ ਉਨ੍ਹਾਂ ਸਿੱਧੇ ਤੌਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ, “ਕਾਇਰ ਕਦੇ ਵੀ ਇਮਾਨਦਾਰੀ ਨਾਲ ਲੜਨਾ ਨਹੀਂ ਜਾਣਦੇ।” ਅਦਾਕਾਰਾ ਦੀਆਂ ਇਨ੍ਹਾਂ ਟਿੱਪਣੀਆਂ ਤੋਂ ਬਾਅਦ ਸਿਆਸੀ ਹਲਕਿਆਂ ਵਿੱਚ ਚਰਚਾ ਛਿੜ ਗਈ ਹੈ ਕਿ ਕੀ ਉਹ ਬੰਗਾਲ ਚੋਣਾਂ ਦੇ ਨਤੀਜਿਆਂ ਪਿੱਛੇ ਕਿਸੇ ਗੜਬੜੀ ਦਾ ਖ਼ਦਸ਼ਾ ਜਤਾ ਰਹੀ ਹੈ।

ਜ਼ਿਕਰਯੋਗ ਹੈ ਕਿ ਸਾਲ 2026 ਦੀਆਂ ਇਨ੍ਹਾਂ ਚੋਣਾਂ ਵਿੱਚ ਭਾਜਪਾ ਨੇ ਬਹੁਮਤ ਦਾ ਅੰਕੜਾ ਪਾਰ ਕਰਦਿਆਂ ਬੰਗਾਲ ਦੀ ਸੱਤਾ ’ਤੇ ਕਬਜ਼ਾ ਕਰ ਲਿਆ ਹੈ। ਭਾਜਪਾ ਦੀ ਇਸ ਰਣਨੀਤੀ ਵਿੱਚ ਬੰਗਾਲੀ ਸੱਭਿਆਚਾਰ ਅਤੇ ‘ਮਾਂ-ਮਾਟੀ-ਮਾਨੁਸ਼’ ਦੀ ਥਾਂ ‘ਦੁਰਗਾ-ਕਾਲੀ’ ਦੇ ਨਾਂ ਦੀ ਵਰਤੋਂ ਨੇ ਅਹਿਮ ਭੂਮਿਕਾ ਨਿਭਾਈ। ਹਾਲਾਂਕਿ ਰਿਚਾ ਚੱਢਾ ਵੱਲੋਂ ਉਠਾਏ ਗਏ ਸਵਾਲਾਂ ਨੇ ਚੋਣ ਨਤੀਜਿਆਂ ਦੀ ਪਾਰਦਰਸ਼ਤਾ ’ਤੇ ਇੱਕ ਨਵੀਂ ਬਹਿਸ ਛੇੜ ਦਿੱਤੀ ਹੈ। ਅਦਾਕਾਰਾ ਪਹਿਲਾਂ ਵੀ ਭਾਜਪਾ ਦੀਆਂ ਨੀਤੀਆਂ ਅਤੇ ਧਰਮ ਆਧਾਰਿਤ ਸਿਆਸਤ ਦੀ ਖੁੱਲ੍ਹ ਕੇ ਨਿਖੇਧੀ ਕਰਦੀ ਰਹੀ ਹੈ।

Related posts

ਅੱਜ ਤੋਂ ਬਜਟ ਸੈਸ਼ਨ ਦਾ ਦੂਜਾ ਪੜਾਅ, ਅਡਾਨੀ-ਚੀਨ ਸਣੇ ਇਨ੍ਹਾਂ ਮੁੱਦਿਆਂ ‘ਤੇ ਮੋਦੀ ਸਰਕਾਰ ਘੇਰਨਗੀਆਂ ਵਿਰੋਧੀ ਪਾਰਟੀਆਂ, ਹੰਗਾਮੇ ਦੀ ਸੰਭਾਵਨਾ

On Punjab

ਕਾਰ ਦਰਖ਼ਤ ਨਾਲ ਟਕਰਾਉਣ ਕਾਰਨ 4 ਪੌਲੀਟੈਕਨਿਕ ਵਿਦਿਆਰਥੀ ਹਲਾਕ

On Punjab

Karte Parwan Gurdwara Attack : ਤਾਲਿਬਾਨ ਦੇ ਨਿਸ਼ਾਨੇ ‘ਤੇ ਰਿਹਾ ਹੈ ‘ਕਰਤੇ ਪਰਵਾਨ’ ਗੁਰਦੁਆਰਾ |

On Punjab