79.14 F
New York, US
June 20, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਪੁਲੀਸ ਮੁਕਾਬਲੇ ਤੋਂ ਬਾਅਦ ਤਿੰਨ ਮੁਲਜ਼ਮ ਕਾਬੂ, ਇੱਕ ਜ਼ਖਮੀ

ਅੰਮ੍ਰਿਤਸਰ- ਅੰਮ੍ਰਿਤਸਰ ਦੇ ਵੇਰਕਾ ਇਲਾਕੇ ਵਿੱਚ ਵਾਪਰੀ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਪੁਲੀਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਤਿੰਨ ਮੁਲਜ਼ਮਾਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਕ੍ਰਿਸ਼ਨਾ ਸੋਨਾਰ (ਵਾਸੀ ਤੁੰਗ ਬਾਲਾ), ਰਣਜੀਤ ਸਿੰਘ ਉਰਫ ਬੌਬੀ (ਵਾਸੀ ਕਲੇਰ ਮਾਂਗਟ) ਅਤੇ ਗੌਤਮ ਮਹਿਰਾ (ਵਾਸੀ ਪਵਨ ਨਗਰ) ਵਜੋਂ ਹੋਈ ਹੈ। ਪੁਲੀਸ ਮੁਤਾਬਕ ਫੜਿਆ ਗਿਆ ਮੁਲਜ਼ਮ ਕ੍ਰਿਸ਼ਨਾ ਸੋਨਾਰ ਮਹਿਜ਼ 19 ਸਾਲ ਦਾ ਹੈ ਅਤੇ 10ਵੀਂ ਤੱਕ ਪੜ੍ਹਿਆ ਹੋਇਆ ਹੈ, ਜਿਸ ਦੇ ਪੁਲੀਸ ਦੀ ਜਵਾਬੀ ਫਾਇਰਿੰਗ ਦੌਰਾਨ ਗੋਲੀ ਲੱਗੀ ਹੈ ਅਤੇ ਉਹ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।

ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਮੌਕੇ ਦਾ ਜਾਇਜ਼ਾ ਲੈਣ ਉਪਰੰਤ ਦੱਸਿਆ ਕਿ ਇਹ ਘਟਨਾ ਵੇਰਕਾ ਰੇਲਵੇ ਫਾਟਕ ਨੇੜੇ ਵਾਪਰੀ ਹੈ। ਸ਼ਿਕਾਇਤਕਰਤਾ ਅਨੁਸਾਰ ਜਦੋਂ ਉਹ ਸੈਰ ਕਰ ਰਹੇ ਸਨ, ਤਾਂ ਦੋ ਗੱਡੀਆਂ ਵਿੱਚ ਸਵਾਰ ਹੋ ਕੇ ਆਏ 8-9 ਹਮਲਾਵਰਾਂ ਨੇ ਉਨ੍ਹਾਂ ਨੂੰ ਘੇਰ ਲਿਆ। ਇਨ੍ਹਾਂ ਵਿੱਚੋਂ ਦੋ ਕੋਲ ਪਿਸਤੌਲ ਅਤੇ ਦੋ ਕੋਲ ਤੇਜ਼ਧਾਰ ਦਾਤਾਰ ਸਨ। ਹਮਲਾਵਰਾਂ ਨੇ ਸ਼ਿਕਾਇਤਕਰਤਾ ‘ਤੇ ਗੋਲੀ ਚਲਾਈ, ਪਰ ਰੌਲਾ ਪਾਉਣ ਕਾਰਨ ਉਹ ਮੌਕੇ ਤੋਂ ਫ਼ਰਾਰ ਹੋ ਗਏ। ਇਸ ਘਟਨਾ ਤੋਂ ਤੁਰੰਤ ਬਾਅਦ ਇੰਸਪੈਕਟਰ ਬਲਜਿੰਦਰ ਸਿੰਘ ਦੀ ਅਗਵਾਈ ਹੇਠ ਪੁਲੀਸ ਟੀਮ ਨੇ ਇਕ ਮੁਲਜ਼ਮ ਨਵ ਦੇ ਘਰ ਛਾਪਾ ਮਾਰਿਆ, ਜਿੱਥੇ 5-6 ਮੁਲਜ਼ਮ ਮੌਜੂਦ ਸਨ। ਪੁਲੀਸ ਨੂੰ ਦੇਖਦੇ ਹੀ ਮੁਲਜ਼ਮਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ ਅਤੇ ਭੱਜਣ ਦੀ ਕੋਸ਼ਿਸ਼ ਕੀਤੀ। ਪਿੱਛਾ ਕਰਨ ਦੌਰਾਨ ਜਦੋਂ ਕ੍ਰਿਸ਼ਨਾ ਸੋਨਾਰ ਨੇ ਪੁਲੀਸ ਪਾਰਟੀ ‘ਤੇ ਗੋਲੀ ਚਲਾਈ, ਤਾਂ ਪੁਲੀਸ ਨੇ ਵੀ ਆਤਮ-ਰੱਖਿਆ ਵਿੱਚ ਜਵਾਬੀ ਕਾਰਵਾਈ ਕੀਤੀ, ਜਿਸ ਵਿੱਚ ਉਹ ਜ਼ਖਮੀ ਹੋ ਗਿਆ।

ਅਗਲੇਰੀ ਕਾਰਵਾਈ ਦੌਰਾਨ ਪੁਲੀਸ ਨੇ ਰਣਜੀਤ ਬੌਬੀ ਅਤੇ ਗੌਤਮ ਮਹਿਰਾ ਨੂੰ ਵੀ ਦਬੋਚ ਲਿਆ। ਮੁਲਜ਼ਮਾਂ ਕੋਲੋਂ ਇਕ .32 ਬੋਰ ਦਾ ਪਿਸਤੌਲ ਬਰਾਮਦ ਕੀਤਾ ਗਿਆ ਹੈ ਅਤੇ ਥਾਣਾ ਵੇਰਕਾ ਵਿਖੇ ਬੀਐਨਐਸ (BNS) ਅਤੇ ਆਰਮਜ਼ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

Related posts

Chandrashekhar Guruji Murder: ਹੁਬਲੀ ਦੇ ਹੋਟਲ ‘ਚ ਵਾਸਤੂ ਮਾਹਰ ਚੰਦਰਸ਼ੇਖਰ ਗੁਰੂਜੀ ਦੀ ਚਾਕੂ ਮਾਰ ਕੇ ਹੱਤਿਆ

On Punjab

ਡੋਰੀਅਨ’ ਤੂਫ਼ਾਨ ਨੇ ਮਚਾਈ ਤਬਾਹੀ, ਪੰਜ ਮੌਤਾਂ, 13000 ਘਰ ਤਬਾਹ

On Punjab

Tsunami Alert: ਅਮਰੀਕਾ ਦੇ ਅਲਾਸਕਾ ’ਚ ਭੂਚਾਲ ਦੇ ਜ਼ੋਰਦਾਰ ਝਟਕੇ, ਸੁਨਾਮੀ ਆਉਣ ਦੀ ਜਾਰੀ ਹੋਈ ਚਿਤਾਵਨੀ

On Punjab