48.69 F
New York, US
March 28, 2024
PreetNama
ਖੇਡ-ਜਗਤ/Sports News

ICC Rainking : ਗੇਂਦਬਾਜ਼ਾਂ ਦੀ ਰੈਂਕਿੰਗ ‘ਚ ਬੁਮਰਾਹ ਦੂਜੇ ਸਥਾਨ ‘ਤੇ ਫਿਸਲੇ, ਵਿਰਾਟ ਪਹਿਲੇ ਸਥਾਨ ‘ਤੇ ਬਰਕਰਾਰ

ICC odi rankings 2020: ਜਸਪ੍ਰੀਤ ਬੁਮਰਾਹ ਨੂੰ ਨਿਊਜ਼ੀਲੈਂਡ ਖ਼ਿਲਾਫ਼ ਵਨਡੇ ਸੀਰੀਜ਼ ਵਿੱਚ ਖਰਾਬ ਪ੍ਰਦਰਸ਼ਨ ਦਾ ਖਾਮਿਆਜ਼ਾ ਭੁਗਤਣਾ ਪਿਆ ਹੈ । ਦਰਅਸਲ, ICC ਵੱਲੋਂ ਗੇਂਦਬਾਜ਼ਾਂ ਦੀ ਵਨਡੇ ਰੈਂਕਿੰਗ ਦੀ ਲਿਸਟ ਜਾਰੀ ਕੀਤੀ ਗਈ ਹੈ ।

ਜਿਸ ਵਿੱਚ ਜਸਪ੍ਰੀਤ ਬੁਮਰਾਹ ਨੇ ਆਪਣਾ ਚੋਟੀ ਦਾ ਸਥਾਨ ਗੁਆ ਦਿੱਤਾ ਹੈ । ਇਸ ਲਿਸਟ ਵਿੱਚ ਜਸਪ੍ਰੀਤ ਬੁਮਰਾਹ ਪਹਿਲੇ ਸਥਾਨ ਤੋਂ ਖਿਸਕ ਕੇ ਦੂਜੇ ਸਥਾਨ ‘ਤੇ ਆ ਗਏ ਹਨ । ਉਸ ਦੇ 719 ਰੇਟਿੰਗ ਪੁਆਇੰਟ ਹਨ. ICC ਵੱਲੋਂ ਜਾਰੀ ਕੀਤੀ ਗਈ ਇਸ ਨਵੀ ਲਿਸਟ ਵਿੱਚ ਨਿਊਜ਼ੀਲੈਂਡ ਦੇ ਟ੍ਰੇਂਟ ਬੋਲਟ ਪਹਿਲੇ ਨੰਬਰ ‘ਤੇ ਆ ਗਏ ਹਨ ।

ਉਥੇ ਹੀ ਨਿਊਜ਼ੀਲੈਂਡ ਖਿਲਾਫ ਖਰਾਬ ਪ੍ਰਦਰਸ਼ਨ ਦੇ ਬਾਵਜੂਦ ਵਿਰਾਟ ਕੋਹਲੀ ਬੱਲੇਬਾਜ਼ਾਂ ਦੀ ਰੈਂਕਿੰਗ ਵਿੱਚ ਪਹਿਲੇ ਸਥਾਨ ‘ਤੇ ਬਰਕਰਾਰ ਹਨ, ਜਦਕਿ ਰੋਹਿਤ ਸ਼ਰਮਾ ਦੂਜੇ ਸਥਾਨ ‘ਤੇ ਹੈ । ਜ਼ਿਕਰਯੋਗ ਹੈ ਕਿ ਕੋਹਲੀ ਨੇ ਨਿਊਜ਼ੀਲੈਂਡ ਖਿਲਾਫ 3 ਵਨਡੇ ਮੈਚਾਂ ਵਿੱਚ ਸਿਰਫ 75 ਦੌੜਾਂ ਬਣਾਈਆਂ । ਭਾਰਤ ਖਿਲਾਫ਼ ਸੀਰੀਜ਼ ਵਿੱਚ ਰੋਸ ਟੇਲਰ ਨੂੰ ਚੰਗੀ ਬੱਲੇਬਾਜ਼ੀ ਦਾ ਫਾਇਦਾ ਮਿਲਿਆ ਹੈ । ਜਿਸ ਕਾਰਨ ਉਹ ICC ਦੀ ਨਵੀਂ ਲਿਸਟ ਵਿੱਚ ਚੌਥੇ ਸਥਾਨ ‘ਤੇ ਆ ਗਏ ਹਨ ।

ਦੱਸ ਦੇਈਏ ਕਿ ਹਾਲ ਹੀ ਵਿੱਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ 3 ਵਨਡੇ ਮੈਚਾਂ ਦੀ ਸੀਰੀਜ਼ ਵਿਚ ਬੁਮਰਾਹ ਨੇ 30 ਓਵਰਾਂ ਦੀ ਗੇਂਦਬਾਜ਼ੀ ਕਰਦਿਆਂ 167 ਦੌੜਾਂ ਦਿੱਤੀਆਂ, ਪਰ ਉਹ ਇਕ ਵੀ ਵਿਕਟ ਨਹੀਂ ਲੈ ਸਕਿਆ । ICC ਦੀ ਨਵੀਂ ਰੈਂਕਿੰਗ ਲਿਸਟ ਵਿੱਚ ਅਫਗਾਨਿਸਤਾਨ ਦਾ ਮੁਜੀਬੁਰ ਰਹਿਮਾਨ 701 ਅੰਕਾਂ ਨਾਲ ਤੀਜੇ ਅਤੇ ਦੱਖਣੀ ਅਫਰੀਕਾ ਦਾ ਕਾਗੀਸੋ ਰਬਾਦਾ 674 ਅੰਕਾਂ ਨਾਲ ਚੌਥੇ ਨੰਬਰ ‘ਤੇ ਹੈ । ਬੁਮਰਾਹ ਗੇਂਦਬਾਜ਼ਾਂ ਦੀ ਰੈਂਕਿੰਗ ਵਿੱਚ ਪਹਿਲੇ 10 ਵਿੱਚ ਇਕਲੌਤੇ ਭਾਰਤੀ ਹਨ ।

ਇਸ ਤੋਂ ਇਲਾਵਾ ਆਲਰਾਊਂਡਰ ਦੀ ਵਨਡੇ ਰੈਂਕਿੰਗ ਵਿੱਚ ਰਵਿੰਦਰ ਜਡੇਜਾ ਨੇ ਤਿੰਨ ਸਥਾਨਾਂ ਦੀ ਛਲਾਂਗ ਲਗਾਈ ਹੈ । ਜਿਸ ਤੋਂ ਬਾਅਦ ਉਹ ਇਸ ਰੈਂਕਿੰਗ ਵਿੱਚ ਸੱਤਵੇਂ ਸਥਾਨ ‘ਤੇ ਆ ਗਏ ਹਨ । ਉਸਨੇ ਨਿਊਜ਼ੀਲੈਂਡ ਖਿਲਾਫ ਦੂਜੇ ਵਨਡੇ ਮੈਚ ਵਿੱਚ 55 ਦੌੜਾਂ ਬਣਾਈਆਂ ਸਨ । ਆਲਰਾਊਂਡਰਾਂ ਦੀ ਸੂਚੀ ਵਿੱਚ ਜਡੇਜਾ ਤੋਂ ਇਲਾਵਾ ਕੋਈ ਹੋਰ ਭਾਰਤੀ ਨਹੀਂ ਹੈ । ਇਸ ਸੂਚੀ ਵਿਚ ਅਫਗਾਨਿਸਤਾਨ ਦੇ ਮੁਹੰਮਦ ਨਬੀ ਪਹਿਲੇ ਅਤੇ ਇੰਗਲੈਂਡ ਦੇ ਬੇਨ ਸਟੋਕਸ ਦੂਜੇ ਸਥਾਨ ‘ਤੇ ਹਨ, ਜਦਕਿ ਪਾਕਿਸਤਾਨ ਦਾ ਇਮਾਦ ਵਸੀਮ ਤੀਜੇ ਸਥਾਨ ‘ਤੇ ਹੈ ।

Related posts

ਅਫ਼ਰੀਦੀ ਨੇ ਹੁਣ ਦੱਸਿਆ 37 ਗੇਂਦਾਂ ‘ਚ ਸੈਂਕੜਾ ਮਾਰਨ ਦਾ ਰਾਜ਼, ਸਚਿਨ ਦੀ ਰਹੀ ਸੀ ਮਿਹਰ

On Punjab

ਏਸ਼ਿਆਈ ਤੀਰਅੰਦਾਜ਼ੀ ਚੈਂਪੀਅਨਸ਼ਿਪ : ਜੋਤੀ ਨੇ ਭਾਰਤ ਨੂੰ ਦਿਵਾਇਆ ਗੋਲਡ ਮੈਡਲ

On Punjab

ਸੰਦੀਪ ਸਿੰਘ ਦੀ ਹੁਣ ਹੋ ਰਹੀ ਹੈ ਟੀਵੀ ‘ਤੇ ਐਂਟਰੀ

On Punjab