PreetNama

Category : ਖੇਡ-ਜਗਤ/Sports News

ਖੇਡ-ਜਗਤ/Sports News

ਕ੍ਰਿਕੇਟਰ ਪ੍ਰਿਥਵੀ ‘ਤੇ ਬੈਨ ਮਗਰੋਂ ਸੁਨੀਲ ਸ਼ੈਟੀ ਦੀ ਨਸੀਹਤ

On Punjab
ਮੁੰਬਈ: ਭਾਰਤੀ ਕ੍ਰਿਕੇਟਰ ਪ੍ਰਿਥਵੀ ਸ਼ਾਹ ‘ਤੇ ਬੈਨ ਲੱਗਣ ਤੋਂ ਬਾਅਦ ਬਾਲੀਵੁੱਡ ਦੇ ਅੰਨਾ ਯਾਨੀ ਸੁਨੀਲ ਸ਼ੈਟੀ ਨੇ ਨਸੀਹਤ ਦਿੱਤੀ ਹੈ। ਉਨ੍ਹਾਂ ਨੇ ਪ੍ਰਿਥਵੀ ਬਾਰੇ ਟਵਿਟਰ ‘ਤੇ...
ਖੇਡ-ਜਗਤ/Sports News

ਭਾਰਤੀ ਕ੍ਰਿਕਟ ਪ੍ਰੇਮੀਆਂ ਲਈ ਖੁਸ਼ਖਬਰੀ! ਮੁੜ ਇਕੱਠੀ ਦਿੱਸੇਗੀ ਸਲਾਮੀ ਬੱਲੇਬਾਜ਼ ਜੋੜੀ

On Punjab
ਨਵੀ ਦਿੱਲੀ: ਭਾਰਤੀ ਕ੍ਰਿਕਟ ਫੈਨਸ ਲਈ ਖੁਸ਼ਖਬਰੀ ਹੈ ਕਿ ਉਨ੍ਹਾਂ ਦੀ ਪਸੰਦੀਦਾ ਸਲਾਮੀ ਬੱਲੇਬਾਜ਼ ਜੋੜੀ ਸ਼ਿਖਰ ਧਵਨ ਤੇ ਰੋਹਿਤ ਸ਼ਰਮਾ ਇੱਕ ਵਾਰ ਫੇਰ ਤੋਂ ਇਕੱਠੀ ਆ...
ਖੇਡ-ਜਗਤ/Sports News

ਲੁਧਿਆਣਾ ਦੀ ਸਿਮਰਨਜੀਤ ਕੌਰ ਨੇ ਭਾਰਤ ਨੂੰ ਦਿਵਾਇਆ ਸੋਨ ਤਮਗ਼ਾ

On Punjab
ਪੰਜਾਬ ਦੇ ਲੁਧਿਆਣਾ ਜ਼ਿਲੇ ਦੇ ਪਿੰਡ ਚਕਰ ਦੀ ਸਿਮਰਨਜੀਤ ਕੌਰ ਨੇ ਬੀਤੇ ਦਿਨ ਇੰਡੋਨੇਸ਼ੀਆ ਦੇ ਸ਼ਹਿਰਲਾਬੂਆਨ ਬਾਜੂ ਵਿਖੇ ਸੰਪੰਨ ਹੋਏ 23ਵੇਂ ਪ੍ਰੈਜ਼ੀਡੈਂਟ ਕੱਪ ਕੌਮਾਂਤਰੀ ਮੁੱਕੇਬਾਜ਼ੀ ਟੂਰਨਾਮੈਂਟ ਵਿੱਚ ਸੋਨੇ ਦਾਤਮਗਾ ਜਿੱਤਿਆ। ਭਾਰਤ ਦੇ ਮੁੱਕੇਬਾਜ਼ੀ ਦਲ ਨੇ ਇਸ ਟੂਰਨਾਮੈਂਟ ਵਿੱਚ ਕੁੱਲ ਸੱਤ ਸੋਨੇ ਤੇ ਦੋ ਚਾਂਦੀ ਦੇ ਤਮਗੇ ਜਿੱਤੇ ਜਿਨ੍ਹਾਂਵਿੱਚੋਂ ਚਾਰ ਮਹਿਲਾ ਮੁੱਕੇਬਾਜ਼ ਹਨ। ਪੰਜਾਬ ਦੀ ਸਿਮਰਨਜੀਤ ਕੌਰ ਤੋਂ ਇਲਾਵਾ ਓਲੰਪਿਕ ਤਮਗਾ ਜੇਤੂਐਮ.ਸੀ.ਮੇਰੀਕੌਮ, ਜਮੁਨਾ ਬੋਰੋ ਤੋ ਮੋਨਿਕਾ ਨੇ ਸੋਨ ਤਮਗੇ ਜਿੱਤੇ। ਪੰਜਾਬ ਦੇ ਖੇਡ ਤੇ ਯੁਵਕ ਸੇਵਾਵਾਂ ਅਤੇ ਪਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘਸੋਢੀ ਨੇ ਚਕਰ ਪਿੰਡ ਦੀ ਸਿਮਰਨਜੀਤ ਕੌਰ ਦੀ ਇਸ ਮਾਣਮੱਤੀ ਪ੍ਰਾਪਤੀ ‘ਤੇ ਮੁਬਾਰਕਬਾਦ ਦਿੱਤੀ ਹੈ।ਉਨ੍ਹਾਂ ਕਿਹਾ ਕਿ ਚਕਰ ਪਿੰਡ ਦੀਆਂ ਕੁੜੀਆਂ ਨੇ ਮੁੱਕੇਬਾਜ਼ੀ ਵਿੱਚ ਦੇਸ਼-ਵਿਦੇਸ਼ ਵਿੱਚ ਨਾਮ ਕਮਾਇਆ ਹੈ। ਉਨ੍ਹਾਂ ਕਿਹਾ ਕਿ ਸਿਮਰਨਜੀਤ ਕੌਰ ਨੇ ਪਿਛਲੇ ਸਾਲ ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਮਗਾਜਿੱਤਿਆ ਸੀ ਅਤੇ ਹੁਣ ਉਸ ਨੇ ਪ੍ਰੈਜ਼ੀਡੈਂਟ ਕੱਪ ਵਿੱਚ ਸੋਨ ਤਮਗਾ ਜਿੱਤ ਕੇ ਮੁੜ ਸੂਬੇ ਦਾ ਨਾਮ ਰੌਸ਼ਨ ਕੀਤਾਹੈ। ਉਨ੍ਹਾਂ ਆਸ ਪ੍ਰਗਟਾਈ ਕਿ ਇਸ ਸਾਲ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਅਤੇ ਅਗਲੇ ਸਾਲ ਹੋਣ ਵਾਲੀਆਂਟੋਕੀਓ ਓਲੰਪਿਕ ਖੇਡਾਂ ਵਿੱਚ ਵੀ ਸਿਮਰਨਜੀਤ ਕੌਰ ਦੇਸ਼ ਦਾ ਨਾਮ ਚਮਕਾਏਗੀ। ਰਾਣਾ ਸੋਢੀ ਨੇਸਿਮਰਨਜੀਤ ਦੇ ਮਾਪਿਆਂ, ਕੋਚ ਅਤੇ ਚਕਰ ਦੀ ਸ਼ੇਰ-ਏ-ਪੰਜਾਬ ਅਕਡੈਮੀ ਸਿਰ ਇਸ ਪ੍ਰਾਪਤੀ ਦਾ ਸਿਹਰਾਬੰਨ੍ਹਿਆ। ਮਰਹੂਮ ਕਮਲਜੀਤ ਸਿੰਘ ਤੇ ਰਾਜਪਾਲ ਕੌਰ ਦੀ ਬੇਟੀ ਸਿਮਰਨਜੀਤ ਕੌਰ ਪਹਿਲਾ 64 ਕਿਲੋ ਗ੍ਰਾਮ ਵਰਗਵਿੱਚ ਨੁਮਾਇੰਦਗੀ ਕਰਦੀ ਸੀ ਜਦੋਂ ਕਿ ਓਲੰਪਿਕ ਖੇਡਾਂ ਵਿੱਚ 60 ਕਿਲੋ ਗ੍ਰਾਮ ਵਰਗ ਹੁੰਦਾ ਹੈ ਜਿਸ ਲਈਉਸ ਨੇ ਆਪਣਾ ਵਰਗ ਬਦਲ ਕੇ 60 ਕਿਲੋਗ੍ਰਾਮ ਵਿੱਚ ਹਿੱਸਾ ਲੈਂਦੀ ਹੈ। ਇਸ ਤੋਂ ਪਹਿਲਾ ਉਸ ਨੇ ਬੈਂਕਾਕ ਵਿਖੇ ਹੋਈ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਸੀਅਤੇ ਹੁਣ ਸਿਮਰਨਜੀਤ ਨੇ ਪ੍ਰੈਜ਼ੀਡੈਂਟ ਕੱਪ ਦੇ ਫਾਈਨਲ ਵਿੱਚ ਏਸ਼ਿਆਈ ਖੇਡਾਂ ਦੀ ਤਮਗਾ ਜੇਤੂ ਮੇਜ਼ਬਾਨਇੰਡੋਨੇਸ਼ੀਆ ਦੀ ਮੁੱਕੇਬਾਜ਼ ਹਸਾਨਾਹ ਹੁਸਵਾਤੁਨ ਨੂੰ 5-0 ਨਾਲ ਹਰਾ ਕੇ ਸੋਨ ਤਮਗਾ ਜਿੱਤਿਆ।ਜ਼ਿਕਰਯੋਗ ਹੈ ਕਿ ਚਕਰ ਪਿੰਡ ਦੀ ਹੀ ਮਨਦੀਪ ਕੌਰ ਸੰਧੂ ਨੇ ਜੂਨੀਅਰ ਵਿਸ਼ਵ ਚੈਂਪੀਅਨ ਬਣ ਕੇ ਆਪਣੇਪਿੰਡ ਨੂੰ ਕੌਮਾਂਤਰੀ ਖੇਡ ਨਕਸ਼ੇ ਉਤੇ ਉਭਾਰਿਆ ਸੀ।...
ਖੇਡ-ਜਗਤ/Sports News

ਪਾਂਡਿਆ ਨਾਲ ਰਿਸ਼ਤੇ ਦੀਆਂ ਖ਼ਬਰਾਂ ‘ਤੇ ਭੜਕੀ ਉਰਵਸ਼ੀ ਰੌਤੇਲਾ, ਸੋਸ਼ਲ ਮੀਡੀਆ ‘ਤੇ ਕੱਢੀ ਭੜਾਸ

On Punjab
ਮੁੰਬਈ: ਬਾਲੀਵੁੱਡ ਐਕਟਰਸ ਤੇ ਸਾਬਕਾ ਮਿਸ ਇੰਡੀਆ ਉਰਵਸ਼ੀ ਰੌਤੇਲਾ ਦਾ ਨਾਂ ਕ੍ਰਿਕੇਟਰ ਹਾਰਦਿਕ ਪਾਂਡਿਆ ਨਾਲ ਜੁੜਨ ਦੀਆਂ ਅਫ਼ਵਾਹਾਂ ਲਗਾਤਾਰ ਆਉਂਦੀਆਂ ਹੀ ਰਹਿੰਦੀਆਂ ਹਨ। ਹੁਣ ਪਹਿਲੀ ਵਾਰ...
ਖੇਡ-ਜਗਤ/Sports News

ਦੁਤੀ ਚੰਦ ਤੇ ਹਰਭਜਨ ਸਿੰਘ ਨੂੰ ਨਹੀਂ ਮਿਲੇਗਾ ਕੋਈ ਖੇਡ ਪੁਰਸਕਾਰ, ਮੰਤਰਾਲੇ ਵੱਲੋਂ ਨਾਂ ਰੱਦ

On Punjab
ਨਵੀਂ ਦਿੱਲੀ: ਖੇਡ ਮੰਤਰਾਲੇ ਨੇ ਅਰਜੁਨ ਪੁਰਸਕਾਰ ਲਈ ਦੁਤੀ ਚੰਦ ਤੇ ਖੇਡ ਰਤਨ ਐਵਾਰਡ ਲਈ ਹਰਭਜਨ ਸਿੰਘ ਦਾ ਨਾਂ ਖਾਰਜ ਕਰ ਦਿੱਤਾ ਹੈ। ਦੋਵਾਂ ਖਿਡਾਰੀਆਂ...
ਖੇਡ-ਜਗਤ/Sports News

ਕੋਹਲੀ ਦਾ ਦਾਅਵਾ, ਧੋਨੀ ਕਬੱਡੀ ਲਈ ਸਭ ਤੋਂ ਫਿੱਟ ਖਿਡਾਰੀ!

On Punjab
ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਪ੍ਰੋ-ਕਬੱਡੀ ਲੀਗ ਦੇ 7ਵੇਂ ਸੀਜ਼ਨ ਦੇ ਉਦਘਾਟਨ ਵਿੱਚ ਪਹੁੰਚੇ। ਮੁੰਬਈ ਦੇ ਵਰਲੀ ਵਿੱਚ ਸ਼ਨੀਵਾਰ ਨੂੰ ਕੋਹਲੀ ਨੇ...
ਖੇਡ-ਜਗਤ/Sports News

ਸੀਨੀਅਰ ਭਾਰਤੀ ਕ੍ਰਿਕੇਟਰ ਨੂੰ ਅਮਰੀਕਾ ਨੇ ਨਹੀਂ ਦਿੱਤਾ ਵੀਜ਼ਾ, ਇਸ ਕਾਰਨ ਹੋਇਆ ਕੇਸ ਰੀਫਿਊਜ਼

On Punjab
ਨਵੀਂ ਦਿੱਲੀ: ਮੁਹੰਮਦ ਸ਼ੰਮੀ ਲਈ ਉਸ ਦੀ ਜ਼ਿੰਦਗੀ ਦੇ ਪਿਛਲੇ ਕੁਝ ਸਾਲ ਕਾਫੀ ਉਤਾਰ–ਚੜਾਅ ਭਰੇ ਰਹੇ। ਇਸ ਦੌਰਾਨ ਉਨ੍ਹਾਂ ਨੇ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕੀਤਾ ਹੈ।...
ਖੇਡ-ਜਗਤ/Sports News

ਕ੍ਰਿਕੇਟਰ ਯੁਵਰਾਜ ਸਿੰਘ ਦੇ ਭਰਾ ਤੇ ਪਤਨੀ ਵਿਚਾਲੇ ਹੋਇਆ 48 ਲੱਖ ’ਚ ਸਮਝੌਤਾ

On Punjab
ਕ੍ਰਿਕੇਟਰ ਯੁਵਰਾਜ ਸਿੰਘ ਦੇ ਭਰਾ ਜ਼ੋਰਾਵਰ ਸਿੰਘ ਤੇ ਉਸ ਦੀ ਪਤਨੀ ਆਕਾਂਕਸ਼ਾ ਸ਼ਰਮਾ ਦੇ ਮਾਮਲੇ ਵਿੱਚ ਦੋਵੇਂ ਧਿਰਾਂ ਵੱਲੋਂ ਜਸਟਿਸ ਵਰੁਣ ਨਾਗਪਾਲ ਦੀ ਅਦਾਲਤ ਵਿੱਚ...
ਖੇਡ-ਜਗਤ/Sports News

Badminton: ਸ੍ਰੀਕਾਂਤ ਅਤੇ ਸਮੀਰ ਜਪਾਨ ਓਪਨ ਤੋਂ ਬਾਹਰ, ਐੱਚ ਐੱਸ ਪ੍ਰਣਯ ਨੇ ਹਰਾਇਆ

On Punjab
ਭਾਰਤੀ ਬੈਡਮਿੰਟਨ ਖਿਡਾਰੀ ਸ੍ਰੀਕਾਂਤ ਦਾ ਬੁਰਾ ਫਾਰਮ ਜਪਾਨ ਓਪਨ ਵਿੱਚ ਵੀ ਜਾਰੀ ਰਿਹਾ। ਉਨ੍ਹਾਂ ਨੂੰ ਬੁੱਧਵਾਰ ਨੂੰ ਇਥੇ ਪਹਿਲੇ ਦੌਰ ‘ਚ ਹੀ ਹਮਵਤਨ ਐੱਚ ਐੱਸ...
ਖੇਡ-ਜਗਤ/Sports News

ਕ੍ਰਿਕਟ ਨੂੰ ਅਲਵਿਦਾ ਕਹਿ ਰਿਹਾ ਇੱਕ ਹੋਰ ਦਿੱਗਜ਼ ਖਿਡਾਰੀ, ਇਸ ਹਫਤੇ ਆਖਰੀ ਮੈਚ

On Punjab
ਕੋਲੰਬੋ: ਸ਼੍ਰੀਲੰਕਾ ਦਾ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਨੇ ਵਨਡੇ ਅੰਤਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਲਸਿਥ ਮਲਿੰਗਾ ਬੰਗਲਾਦੇਸ਼ ਖਿਲਾਫ ਤਿੰਨ ਮੈਚਾਂ ਦੀ...