PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

Australia ਦੀ ਸਿਆਸਤ ’ਚ ਮੁੜ ਭਖਿਆ ਨਸਲਵਾਦ ਤੇ ਪਰਵਾਸ ਦਾ ਮੁੱਦਾ

ਆਸਟਰੇਲੀਆ- ਆਸਟਰੇਲੀਆ ਦੀ ਸਿਆਸਤ ਵਿੱਚ ਪਰਵਾਸੀਆਂ ਅਤੇ ਨਸਲਵਾਦ ਦਾ ਮੁੱਦਾ ਇੱਕ ਵਾਰ ਫਿਰ ਚਰਚਾ ਵਿੱਚ ਹੈ। ‘ਦਿ ਸਿਡਨੀ ਮੋਰਨਿੰਗ’ ਦੀ ਰਿਪੋਰਟ ਦੱਸਦੀ ਹੈ ਕਿ ਆਉਣ ਵਾਲੀਆਂ ਫੈਡਰਲ ਚੋਣਾਂ ਤੋਂ ਪਹਿਲਾਂ ‘ਵਨ ਨੇਸ਼ਨ’ ਪਾਰਟੀ ਦੀ ਵਧਦੀ ਪ੍ਰਸਿੱਧੀ ਕਾਰਨ ਲਿਬਰਲ ਅਤੇ ਨੈਸ਼ਨਲ ਪਾਰਟੀਆਂ ਉੱਤੇ ਦਬਾਅ ਵੱਧ ਰਿਹਾ ਹੈ। ਆਵਾਸ ਨੂੰ ਆਉਦੇ ਦੱਸ ਸਾਲਾਂ ਲਈ ਰੋਕ ਦੀ ਚਰਚਾ ਕੀਤੀ ਹੈ। ਵਨ ਨੇਸ਼ਨ ਦੀ ਸਥਾਪਨਾ ਪੌਲੀਨ ਹੈਨਸਨ ਨੇ 1996 ਵਿੱਚ ਕੀਤੀ ਸੀ। ਉਹ ਆਪਣੇ ਤਿੱਖੇ ਅਤੇ ਵਿਵਾਦਿਤ ਬਿਆਨਾਂ ਲਈ ਮਸ਼ਹੂਰ ਰਹੀ ਹੈ, ਖ਼ਾਸ ਕਰਕੇ ਪਰਵਾਸੀਆਂ ਅਤੇ ਮੂਲ ਨਿਵਾਸੀ ਲੋਕਾਂ ਬਾਰੇ। ਹੁਣ ਇਹ ਪਾਰਟੀ ਪਿੰਡਾਂ ਅਤੇ ਖੇਤਰੀ ਇਲਾਕਿਆਂ ਵਿੱਚ ਮਜ਼ਬੂਤ ਹੋ ਰਹੀ ਹੈ, ਜਿਸ ਨਾਲ ਵੱਡੀਆਂ ਰਾਜਨੀਤਿਕ ਪਾਰਟੀਆਂ ਚਿੰਤਤ ਹਨ।

ਰਿਪੋਰਟ ਅਨੁਸਾਰ ਵੱਖ-ਵੱਖ ਲੋਕਾਂ ਨਾਲ ਗੱਲਬਾਤ ਤੋਂ ਬਾਅਦ ਪਤਾ ਲੱਗਾ ਕਿ ਮੁਲਕ ’ਚ ਨਸਲਵਾਦ ਹਾਵੀ ਹੋ ਰਿਹਾ ਹੈ। ਇਸ ਨੂੰ ਹਵਾ ਦਿੱਤੀ ਜਾ ਰਹੀ ਹੈ। ਕੁਝ ਰਾਜਸੀ ਨੇਤਾ ‘ਵਨ ਨੇਸ਼ਨ’ ਦੇ ਵੋਟਰਾਂ ਨੂੰ ਆਪਣੇ ਪੱਖ ਵਿੱਚ ਕਰਨ ਲਈ ਉਸੇ ਤਰ੍ਹਾਂ ਦੀ ਸਖ਼ਤ ਭਾਸ਼ਾ ਅਤੇ ਨੀਤੀਆਂ ਅਪਣਾਉਣ ਲੱਗ ਪਏ ਹਨ। ਇਹ ਬਹੁ ਕੌਮੀ ਭਾਈਚਾਰਿਆਂ ’ਚ ਵੰਡੀ ਪਾਉਣ ਦੀ ਬੇਤੁਕੀ ਦਿਸ਼ਾ ਹੈ। ਇਸ ਦਾ ਸਭ ਤੋਂ ਵੱਡਾ ਅਸਰ ਪਰਵਾਸੀ ਭਾਈਚਾਰਿਆਂ ’ਤੇ ਪੈ ਸਕਦਾ ਹੈ, ਜਿਨ੍ਹਾਂ ਵਿੱਚ ਭਾਰਤੀ, ਪੰਜਾਬੀ ਅਤੇ ਹੋਰ ਏਸ਼ੀਆਈ ਸਮੂਹ ਵੀ ਸ਼ਾਮਲ ਹਨ। ਆਸਟਰੇਲੀਆ ਵਿੱਚ ਰਹਿੰਦੇ ਕਈ ਪਰਵਾਸੀ ਪਹਿਲਾਂ ਹੀ ਮਹਿੰਗਾਈ, ਨੌਕਰੀਆਂ ਅਤੇ ਵੀਜ਼ਾ ਸਬੰਧੀ ਦਬਾਅ ਦਾ ਸਾਹਮਣਾ ਕਰ ਰਹੇ ਹਨ। ਅਜਿਹੇ ਸਮੇਂ ਵਿੱਚ ਨਸਲਵਾਦੀ ਰਾਜਨੀਤੀ ਉਨ੍ਹਾਂ ਵਿੱਚ ਅਸੁਰੱਖਿਆ ਅਤੇ ਚਿੰਤਾ ਵਧਾ ਸਕਦੀ ਹੈ। ਰਿਪੋਰਟ ਦਾ ਸੰਦੇਸ਼ ਹੈ ਕਿ ਸਮਝਦਾਰ ਨੇਤਾਵਾਂ ਨੂੰ ਨਸਲਵਾਦ ਦੇ ਖ਼ਿਲਾਫ਼ ਡਟ ਕੇ ਖੜ੍ਹਨਾ ਚਾਹੀਦਾ ਹੈ। ਇਸ ਨੂੰ ਰਾਜਨੀਤਿਕ ਦਾ ਹਿੱਸਾ ਨਹੀਂ ਬਣਾਇਆ ਜਾਣਾ ਚਾਹੀਦਾ।

Related posts

ਕੇਂਦਰੀ ਮੰਤਰੀ ਵੈਸ਼ਨਵ ਵੱਲੋਂ ਜ਼ਕਰਬਰਗ ਨੂੰ ਮੋੜਵਾਂ ਜਵਾਬ

On Punjab

ਕੋਰੋਨਾ ਵਾਇਰਸ ਅੱਗੇ ਬੇਵੱਸ ਹੋਇਆ US, 24 ਘੰਟਿਆਂ ‘ਚ 1169 ਲੋਕਾਂ ਦੀ ਮੌਤ

On Punjab

ਜੇ ਕੋਈ ਗਲਤ ਸਾਬਤ ਕਰਦੈ ਤਾਂ ਝੁਕਣ ਲਈ ਤਿਆਰ ਹਾਂ- ਅੰਮ੍ਰਿਤਪਾਲ ਸਿੰਘ

On Punjab