66.74 F
New York, US
October 13, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਲੁੱਟ-ਖੋਹ ਦੌਰਾਨ 28 ਸਾਲਾ ਹਿੰਦੂ ਡਾਕਟਰ ਦਾ ਕਤਲ

ਕਰਾਚੀ-ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਸੋਮਵਾਰ ਨੂੰ ਇੱਕ ਲੁੱਟ-ਖੋਹ ਦੌਰਾਨ 28 ਸਾਲਾ ਹਿੰਦੂ ਡਾਕਟਰ ਦਾ ਕਤਲ ਕਰ ਦਿੱਤਾ ਗਿਆ। ਇਹ ਘਟਨਾ ਕਰਾਚੀ ਦੇ ਪੌਸ਼ ਇਲਾਕੇ ਕਲਿਫਟਨ ਵਿੱਚ ਵਾਪਰੀ। ਸੀਨੀਅਰ ਪੁਲੀਸ ਅਧਿਕਾਰੀ ਐੱਸ ਐੱਸ ਪੀ ਮਹਿਰੋਜ਼ ਅਲੀ ਨੇ ਦੱਸਿਆ ਕਿ ਆਕਾਸ਼ ਚੰਦ ਉਸ ਸਮੇਂ ਮਾਰਿਆ ਗਿਆ ਜਦੋਂ ਇੱਕ ਨਿੱਜੀ ਬੈਂਕ ਦੇ ਬਾਹਰ ਲੁਟੇਰਿਆਂ ਅਤੇ ਬੈਂਕ ਦੇ ਸੁਰੱਖਿਆ ਗਾਰਡ ਵਿਚਕਾਰ ਗੋਲੀਬਾਰੀ ਹੋਈ।

ਅਲੀ ਨੇ ਦੱਸਿਆ ਕਿ ਚੰਦ ਆਪਣੇ ਪਿਤਾ ਅਤੇ ਚਚੇਰੇ ਭਰਾ ਨਾਲ ਇੱਕ ਬੈਂਕ ਵਿੱਚੋਂ 50 ਲੱਖ ਰੁਪਏ ਕਢਵਾ ਕੇ ਲਿਆਇਆ ਸੀ ਅਤੇ ਦੂਜੇ ਬੈਂਕ ਵਿੱਚ ਜਮ੍ਹਾ ਕਰਵਾਉਣ ਲਈ 25-25 ਲੱਖ ਦੇ ਦੋ ਪੈਕੇਟ ਲੈ ਕੇ ਜਾ ਰਿਹਾ ਸੀ। ਅਲੀ ਨੇ ਕਿਹਾ, “ਜਿਵੇਂ ਹੀ ਉਨ੍ਹਾਂ ਦੀ ਕਾਰ ਬੈਂਕ ਦੇ ਬਾਹਰ ਰੁਕੀ, ਉਨ੍ਹਾਂ ਦੇ ਪਿੱਛੇ ਇੱਕ ਹੋਰ ਕਾਰ ਆ ਕੇ ਰੁਕੀ ਅਤੇ ਉਨ੍ਹਾਂ ਕੋਲੋਂ ਪੈਸੇ ਲੁੱਟਣ ਦੀ ਕੋਸ਼ਿਸ਼ ਕੀਤੀ, ਪਰ ਦਰਵਾਜ਼ੇ ‘ਤੇ ਖੜ੍ਹੇ ਬੈਂਕ ਦੇ ਸੁਰੱਖਿਆ ਗਾਰਡ ਨੇ ਗੋਲੀ ਚਲਾ ਦਿੱਤੀ ਅਤੇ ਲੁਟੇਰਿਆਂ ਨੇ ਵੀ ਜਵਾਬੀ ਕਾਰਵਾਈ ਕੀਤੀ, ਜਿਸ ਵਿੱਚ ਚੰਦ ਮਾਰਿਆ ਗਿਆ।”

ਲੁਟੇਰੇ 25 ਲੱਖ ਰੁਪਏ ਦਾ ਇੱਕ ਪੈਕੇਟ ਲੈ ਕੇ ਫ਼ਰਾਰ ਹੋ ਗਏ। ਉਨ੍ਹਾਂ ਕਿਹਾ, “ਅਸੀਂ ਇਸ ਘਟਨਾ ਦੀ ਜਾਂਚ ਕਰ ਰਹੇ ਹਾਂ ਕਿ ਕੀ ਇਹ ਕਿਸੇ ਅੰਦਰੂਨੀ ਬੰਦੇ ਦਾ ਕੰਮ ਸੀ ਅਤੇ ਚੰਦ ਕਿਸ ਦੀ ਗੋਲੀ ਨਾਲ ਮਾਰਿਆ ਗਿਆ, ਕਿਉਂਕਿ ਸੁਰੱਖਿਆ ਗਾਰਡ ਨੇ ਸ਼ੁਰੂ ਵਿੱਚ ਸੋਚਿਆ ਸੀ ਕਿ ਜਿਸ ਕਾਰ ਵਿੱਚ ਇਹ ਪਰਿਵਾਰ ਆਇਆ ਸੀ, ਉਹ ਵੀ ਲੁਟੇਰਿਆਂ ਦੇ ਸਾਥੀ ਸਨ।” ਚੰਦ ਪਿਛਲੇ ਦੋ ਸਾਲਾਂ ਤੋਂ ਕਰਾਚੀ ਦੇ ਜਿਨਾਹ ਪੋਸਟ ਗ੍ਰੈਜੂਏਟ ਹਸਪਤਾਲ ਵਿੱਚ ਕੰਮ ਕਰ ਰਿਹਾ ਸੀ। ਉਸ ਦੇ ਚਾਚੇ ਖੇਮ ਚੰਦ ਨੇ ਕਿਹਾ ਕਿ ਪਰਿਵਾਰ ਉਦੋਂ ਤੱਕ ਉਸ ਦਾ ਅੰਤਿਮ ਸਸਕਾਰ ਨਹੀਂ ਕਰੇਗਾ ਜਦੋਂ ਤੱਕ ਲੁਟੇਰੇ ਫੜੇ ਨਹੀਂ ਜਾਂਦੇ।

Related posts

ਟੀ-20: ਸ੍ਰੀਲੰਕਾ ਨੇ ਨਿਊਜ਼ੀਲੈਂਡ ਨੂੰ 7 ਦੌੜਾਂ ਨਾਲ ਹਰਾਇਆ

On Punjab

ਸੁਪਰੀਮ ਕੋਰਟ ਨੇ ਰਾਜਸਥਾਨ ਸਰਕਾਰ ਨੂੰ ਗੈਰ-ਕਾਨੂੰਨੀ ਮਾਈਨਿੰਗ ‘ਤੇ ਪੂਰੀ ਤਰ੍ਹਾਂ ਕਾਰਵਾਈ ਨਾ ਕਰਨ ਲਈ ਝਾੜ ਪਾਈ; ਗਲਤ ਅਧਿਕਾਰੀਆਂ ਦੇ ਨਾਮ ਮੰਗੇ

On Punjab

SIR ਦੇ ਸਾਰੇ ਫੈਸਲੇ ਸਰਬਸੰਮਤੀ ਨਾਲ ਲਏ ਗਏ, ਸੁਪਰੀਮ ਕੋਰਟ ਨੇ ਫਾਰਮ 6 ਦੀਆਂ ਤਬਦੀਲੀਆਂ ਬਰਕਰਾਰ ਰੱਖੀਆਂ: ਚੋਣ ਕਮਿਸ਼ਨ

On Punjab