PreetNama
ਸਿਹਤ/Health

ਸਿਗਰਟਨੋਸ਼ੀ ਨਾ ਕਰਨ ਵਾਲਿਆਂ ‘ਚ ਕੈਂਸਰ ਦੇ ਖ਼ਤਰੇ ਦਾ ਪਤਾ ਲਾਉਣ ‘ਚ ਕਾਰਗਰ ਏਆਈ ਟੂਲ

ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਦਾ ਸਭ ਤੋਂ ਆਮ ਕਾਰਨ ਫੇਫੜਿਆਂ ਦਾ ਕੈਂਸਰ ਹੈ। ਇਨ੍ਹਾਂ ਵਿਚ ਸਿਗਰਟਨੋਸ਼ੀ ਨਾ ਕਰਨ ਵਾਲਿਆਂ ਦੀ ਗਿਣਤੀ 10-20 ਫ਼ੀਸਦ ਹੁੰਦੀ ਹੈ। ਜੇਕਰ ਇਸ ਬਾਰੇ ਸਮੇਂ ਤੋਂ ਪਹਿਲਾਂ ਪਤਾ ਚੱਲ ਜਾਵੇ ਤਾਂ ਜਾਨ ਬਚਾਉਣੀ ਆਸਾਨ ਹੋ ਜਾਂਦੀ ਹੈ। ਇਸ ਸਬੰਧੀ ਕੀਤੇ ਗਏ ਅਧਿਐਨ ‘ਚ ਕਿਹਾ ਗਿਆ ਹੈ ਕਿ ਨਵਾਂ ਏਆਈ ਟੂਲ ਐਕਸਰੇ ਰਿਪੋਰਟ ਦੀ ਵਰਤੋਂ ਕਰ ਕੇ ਸਿਗਰਟਨੋਸ਼ੀ ਨਾ ਕਰਨ ਵਾਲਿਆਂ ‘ਚ ਫੇਫੜਿਆਂ ਦੇ ਕੈਂਸਰ ਦੇ ਹਾਈ ਰਿਸਕ ਦੀ ਪਛਾਣ ਕਰ ਸਕਦਾ ਹੈ। ਇਸ ਖੋਜ ‘ਚ ਇਕ ਭਾਰਤਵੰਸ਼ੀ ਵੀ ਸ਼ਾਮਲ ਸੀ।

ਖੋਜੀਆਂ ਦਾ ਟੀਚਾ ਇਹ ਜਾਣਨਾ ਸੀ ਕਿ ਕੀ ਡੀਪ ਲਰਨਿੰਗ ਮਾਡਲ ਸਿਗਰਟਨੋਸ਼ੀ ਨਾ ਕਰਨ ਵਾਲਿਆਂ ਦੀ ਛਾਤੀ ਦੇ ਐਕਸਰੇ ਦੀ ਜਾਂਚ ਕਰ ਕੇ ਫੇਫੜਿਆਂ ਦੇ ਕੈਂਸਰ ਦੇ ਖ਼ਤਰਿਆਂ ਦਾ ਪਤਾ ਲਾਉਣ ‘ਚ ਮਦਦਗਾਰ ਸਾਬਿਤ ਹੋ ਸਕਦਾ ਹੈ। ਡੀਪ ਲਰਨਿੰਗ ਇਕ ਉੱਨਤ ਏਆਈ ਹੈ ਜਿਸ ਰਾਹੀਂ ਬਿਮਾਰੀ ਨਾਲ ਜੁੜੇ ਪੈਟਰਨ ਲੱਭਣ ਲਈ ਐਕਸਰੇ ਤਸਵੀਰਾਂ ਦੀ ਜਾਂਚ ਲਈ ਸਿਖਲਾਈ ਦਿੱਤੀ ਜਾਂਦੀ ਹੈ।

ਬੋਸਟਨ ਯੂਨੀਵਰਸਿਟੀ ਸਕੂਲ ਆਫ ਮੈਡੀਸਿਨ ‘ਚ ਮੈਡੀਕਲ ਦੀ ਵਿਦਿਆਰਥਣ ਅਨਿਕਾ ਐੱਸ. ਵਾਲੀਆ ਨੇ ਕਿਹਾ ਕਿ ਇਸ ਦਾ ਫਾਇਦਾ ਇਹ ਹੁੰਦੈ ਕਿ ਇਸ ਦੀ ਭਵਿੱਖਣਬਾਣੀ ਲਈ ਸਿਰਫ਼ ਛਾਤੀ ਦੇ ਐਕਸਰੇ ਦੀ ਲੋੜ ਹੁੰਦੀ ਹੈ। ਅਧਿਐਨ ‘ਚ ਸ਼ਾਮਲ 17,407 ਮਰੀਜ਼ਾਂ (ਔਸਤ ਉਮਰ 63 ਸਾਲ) ‘ਚੋਂ 28 ਫ਼ੀਸਦ ਨੂੰ ਇਸ ਮਾਡਲ ਤਹਿਤ ਜਾਂਚ ਤੋਂ ਬਾਅਦ ਹਾਈ ਰਿਸਕ ‘ਚ ਮੰਨਿਆ ਗਿਆ ਸੀ। ਇਨ੍ਹਾਂ ਵਿਚੋਂ 2.9 ਫ਼ੀਸਦ ਰੋਗੀਆਂ ‘ਚ ਬਾਅਦ ‘ਚ ਫੇਫੜਿਆਂ ਦੇ ਕੈਂਸਰ ਦੀ ਪਛਾਣ ਕੀਤੀ ਗਈ ਸੀ।

Related posts

Mask Causing Headache: ਮਾਸਕ ਪਾਉਣ ‘ਤੇ ਹੁੰਦਾ ਹੈ ਸਿਰ ਦਰਦ? ਤਾਂ ਜਾਣੋ ਇਸਦੇ ਪਿੱਛੇ ਦਾ ਕਾਰਨ!

On Punjab

Diabetes Diet Tips: ਸ਼ੂਗਰ ਦੇ ਮਰੀਜ਼ ਹੋ, ਤਾਂ ਖਾਣ ਵਾਲੀਆਂ ਇੰਨਾ ਸਫ਼ੇਦ ਚੀਜ਼ਾਂ ਤੋਂ ਰਹੋ ਦੂਰ

On Punjab

Winter Hand Care: ਸਰਦੀਆਂ ‘ਚ ਰੁੱਖੇ ਹੱਥਾਂ ਨਾਲ ਸਕੀਨ ਝੜਨ ਤੋਂ ਹੋ ਪ੍ਰੇਸ਼ਾਨ ਤਾਂ ਜ਼ਰੂਰ ਅਜ਼ਮਾਓ ਇਹ ਟਿਪਸ

On Punjab