65.28 F
New York, US
September 8, 2026
PreetNama
ਸਮਾਜ/Socialਸਿਹਤ/Healthਖਬਰਾਂ/Newsਖਾਸ-ਖਬਰਾਂ/Important News

Accident: ਸੰਗਤਪੁਰਾ ਦੇ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ

ਲਹਿਰਾਗਾਗਾ –ਬੀਤੀ ਸ਼ਾਮੀ ਲਹਿਰਾਗਾਗਾ -ਚੀਮਾਂ ਸੜਕ ’ਤੇ ਪਿੰਡ ਗਾਗਾ ਨੇੜੇ ਭਿਆਨਕ ਸੜਕ ਹਾਦਸਾ ਵਾਪਰਣ ਕਾਰਨ ਪਿੰਡ ਸੰਗਤਪੁਰਾ ਦੇ ਇੱਕ ਨੌਜਵਾਨ ਦੀ ਮੌਤ ਹੋ ਗਈ। ਪੁਲੀਸ ਨੇ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਮੂਣਕ ਹਸਪਤਾਲ ਦੇ ਮੁਰਦਾਘਰ ਵਿਚ ਰੱਖਵਾ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਸੰਗਤਪੁਰਾ ਦਾ ਸੁਖਦੀਪ ਸਿੰਘ ਬੀਤੀ ਸ਼ਾਮ ਪਿੰਡ ਸੰਗਤਪੁਰਾ ਤੋਂ ਆਪਣੀ ਦਾਦੀ ਕੋਲ ਪਿੰਡ ਗਾਗਾ ਆ ਰਿਹਾ ਸੀ, ਪਿੰਡ ਨੇੜੇ ਕਿਸੇ ਅਗਿਆਤ ਵਾਹਨ ਨਾਲ ਟਕਰਾਉਣ ਕਾਰਨ ਦੀ ਉਸਦੀ ਮੌਕੇ ’ਤੇ ਮੌਤ ਹੋ ਗਈ।ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਲਹਿਰਾਗਾਗਾ ਦੇ ਐਸਐਚ ਓ ਇੰਸਪੈਕਟਰ ਵਿਨੋਦ ਕੁਮਾਰ ਨੇ ਆਪਣੀ ਪੁਲਿਸ ਪਾਰਟੀ ਸਮੇਤ ਮੌਕੇ ਪੁੱਜ ਗਏ ਸਨ, ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਕਾਰਵਾਈ ਕੀਤੀ ਜਾ ਰਹੀ ਹੈ।

 

Related posts

ਅਮਰੀਕਾ ਦੇ ਕੋਲੋਰਾਡੋ ‘ਚ ਗੋਲ਼ੀਬਾਰੀ, 5 ਜਣਿਆਂ ਦੀ ਮੌਤ

On Punjab

ਸੀਐਮ ਭਗਵੰਤ ਮਾਨ ਨੇ ਪੀਐਮ ਮੋਦੀ ਸਾਹਮਣੇ ਰੱਖੀਆਂ ਪੰਜਾਬ ਦੀਆਂ ਇਹ ਮੰਗਾਂ, ਕੇਂਦਰ ਤੋਂ ਮਿਲਿਆ ਭਰੋਸਾ

On Punjab

ਇਨਫੈਕਸ਼ਨ ਕਾਰਨ CJI ਬੀਆਰ ਗਵਈ ਦੀ ਸਿਹਤ ਨਾਸਾਜ਼, ਦਿੱਲੀ ਹਸਪਤਾਲ ਵਿੱਚ ਜ਼ੇਰੇ-ਇਲਾਜ

On Punjab