58.15 F
New York, US
May 21, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

Jasmine Sandals ਦੇ Live Show ‘ਚ ਹਾਦਸਾ ! ਟੁੱਟੇ ਬੈਰੀਕੇਡ; ਰੋ-ਰੋ ਕੇ ਜਪਿਆ ‘ਵਾਹਿਗੁਰੂ’

ਚੰਡੀਗੜ੍ਹ- ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ‘ਗੁਲਾਬੀ ਕੁਵੀਨ’ ਯਾਨੀ ਜੈਸਮੀਨ ਸੈਂਡਲਸ ਅੱਜਕਲ੍ਹ ਲਗਾਤਾਰ ਸੁਰਖੀਆਂ ‘ਚ ਬਣੀ ਹੋਈ ਹੈ। ਇੱਕ ਪਾਸੇ ਜਿੱਥੇ ਫਿਲਮ ‘ਧੁਰੰਧਰ 2’ ਦਾ ਉਨ੍ਹਾਂ ਦਾ ਨਵਾਂ ਗੀਤ ‘ਜਾਈਏ ਸਜਣਾ’ ਸੋਸ਼ਲ ਮੀਡੀਆ ‘ਤੇ ਖੂਬ ਟਰੈਂਡ ਕਰ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਜੈਸਮੀਨ ਦੇ ਇੱਕ ਲਾਈਵ ਕੰਸਰਟ ਦੌਰਾਨ ਕੁਝ ਅਜਿਹਾ ਵਾਪਰ ਗਿਆ, ਜਿਸ ਨੇ ਸਭ ਦੇ ਹੋਸ਼ ਉਡਾ ਦਿੱਤੇ। ਮਾਮਲਾ ਉੱਤਰਾਖੰਡ ਦੇ ਦੇਹਰਾਦੂਨ ਦਾ ਹੈ, ਜਿੱਥੇ ਜੈਸਮੀਨ ਸੈਂਡਲਸ ਦਾ ਇੱਕ ਲਾਈਵ ਸ਼ੋਅ ਚੱਲ ਰਿਹਾ ਸੀ। ਸ਼ੋਅ ‘ਚ ਜੈਸਮੀਨ ਨੂੰ ਸੁਣਨ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਫੈਨਜ਼ ਪਹੁੰਚੇ ਹੋਏ ਸਨ। ਸਭ ਕੁਝ ਬਹੁਤ ਵਧੀਆ ਚੱਲ ਰਿਹਾ ਸੀ, ਜੈਸਮੀਨ ਪੂਰੇ ਜੋਸ਼ ਨਾਲ ਸਟੇਜ ‘ਤੇ ਪਰਫਾਰਮ ਕਰ ਰਹੀ ਸੀ। ਅਚਾਨਕ ਫੈਨਜ਼ ਦੀ ਭਾਰੀ ਭੀੜ ਕਾਰਨ ਅੱਗੇ ਲਗਾਏ ਗਏ ਲੋਹੇ ਦੇ ਭਾਰੀ ਬੈਰੀਕੇਡ ਟੁੱਟ ਕੇ ਹੇਠਾਂ ਡਿੱਗ ਗਏ। ਬੈਰੀਕੇਡ ਡਿੱਗਦੇ ਹੀ ਅੱਗੇ ਖੜ੍ਹੇ ਕਈ ਲੋਕ ਜ਼ਮੀਨ ‘ਤੇ ਜਾ ਡਿੱਗੇ ਅਤੇ ਕੰਸਰਟ ‘ਚ ਭਾਜੜਾਂ ਪੈ ਗਈਆਂ। ਲੋਕ ਆਪਣੀ ਜਾਨ ਬਚਾਉਣ ਲਈ ਇੱਧਰ-ਉੱਧਰ ਭੱਜਣ ਲੱਗੇ।

ਆਪਣੀਆਂ ਅੱਖਾਂ ਦੇ ਸਾਹਮਣੇ ਅਜਿਹਾ ਹਾਦਸਾ ਹੁੰਦਾ ਦੇਖ ਜੈਸਮੀਨ ਸੈਂਡਲਸ ਬੁਰੀ ਤਰ੍ਹਾਂ ਘਬਰਾ ਗਈ। ਉਸ ਨੇ ਤੁਰੰਤ ਗਾਉਣਾ ਬੰਦ ਕਰ ਦਿੱਤਾ ਅਤੇ ਮਾਈਕ ‘ਤੇ ‘ਵਾਹਿਗੁਰੂ-ਵਾਹਿਗੁਰੂ’ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ। ਜੈਸਮੀਨ ਨੇ ਬਿਨਾਂ ਦੇਰੀ ਕੀਤੇ ਆਪਣੀ ਸੁਰੱਖਿਆ ਟੀਮ ਅਤੇ ਬਾਊਂਸਰਾਂ ਨੂੰ ਲੋਕਾਂ ਦੀ ਮਦਦ ਲਈ ਸਟੇਜ ਤੋਂ ਹੇਠਾਂ ਭੇਜਿਆ। ਇਸ ਸਥਿਤੀ ਕਾਰਨ ਜੈਸਮੀਨ ਦਾ ਮਨ ਕਾਫੀ ਦੁਖੀ ਹੋਇਆ ਅਤੇ ਉਸ ਨੇ ਸਟੇਜ ਤੋਂ ਹੀ ਆਪਣੇ ਫੈਨਜ਼ ਤੋਂ ਮੁਆਫ਼ੀ ਮੰਗਦੇ ਹੋਏ ਸ਼ੋਅ ਨੂੰ ਅੱਧ ਵਿਚਾਲੇ ਹੀ ਬੰਦ ਕਰਨ ਦਾ ਫੈਸਲਾ ਕੀਤਾ।

ਦੱਸ ਦੇਈਏ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੈ ਜਦੋਂ ਜੈਸਮੀਨ ਆਪਣੇ ਲਾਈਵ ਸ਼ੋਅ ਨੂੰ ਲੈ ਕੇ ਚਰਚਾ ‘ਚ ਆਈ ਹੋਵੇ। ਇਸ ਤੋਂ ਪਹਿਲਾਂ ਅਪਰੈਲ ਮਹੀਨੇ ‘ਚ ਅਹਿਮਦਾਬਾਦ ਦੇ ਇੱਕ ਸ਼ੋਅ ਦੌਰਾਨ, ਜੈਸਮੀਨ ਨੇ ਲਾਈਵ ਸਟੇਜ ‘ਤੇ ਖੁਦ ਦੇ ਉੱਪਰ ਪਾਣੀ ਪਾ ਲਿਆ ਸੀ, ਜਿਸ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਟ੍ਰੋਲਿੰਗ ਦਾ ਸਾਹਮਣਾ ਵੀ ਕਰਨਾ ਪਿਆ ਸੀ।

Related posts

Punjab Police Constable Result 2024 : ਪੰਜਾਬ ਪੁਲਿਸ ਕਾਂਸਟੇਬਲ ਭਰਤੀ ਫੇਜ਼-1 ਮੈਰਿਟ List ਜਾਰੀ, ਇਸ ਤਰ੍ਹਾਂ ਡਾਊਨਲੋਡ ਕਰੋ ਸਕੋਰਕਾਰਡ

On Punjab

ਭੂਪੇਸ਼ ਬਘੇਲ ’ਤੇ ਈਡੀ ਦੇ ਛਾਪਿਆਂ ਦਾ ਪੰਜਾਬ ਦੇ ਕਾਂਗਰਸੀਆਂ ਵੱਲੋਂ ਵਿਰੋਧ

On Punjab

ਸੋਨਾਕਸ਼ੀ ਤੇ ਜ਼ਹੀਰ ਨੇ ਵਿਆਹ ਦੇ ਪੰਜ ਮਹੀਨੇ ਪੂਰੇ ਹੋਣ ਦਾ ਜਸ਼ਨ ਮਨਾਇਆ

On Punjab