62.62 F
New York, US
October 3, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਜਨਗਣਨਾ ਦੌਰਾਨ ਕਿਸੇ ਵੀ ਤਰ੍ਹਾਂ ਦੇ ਦਸਤਾਵੇਜ਼ ਜਮ੍ਹਾ ਕਰਵਾਉਣ ਦੀ ਲੋੜ ਨਹੀਂ: ਡੀ.ਸੀ.

ਤਰਨ ਤਾਰਨ-  ਜਨਗਣਨਾ-2027 ਤਹਿਤ ਪਹਿਲੇ ਫੇਜ਼/ਹਾਊਸ ਲਿਸਟਿੰਗ ਆਪਰੇਸ਼ਨ ਦਾ ਕੰਮ ਮਿਤੀ 15-05-2026 ਤੋਂ ਸ਼ੁਰੂ ਹੋ ਚੁੱਕਾ ਹੈ, ਜੋ ਕਿ 13-06-2026 ਤੱਕ ਚੱਲੇਗਾ। ਡਿਪਟੀ ਕਮਿਸ਼ਨਰ ਤਰਨ ਤਾਰਨ ਰਾਹੁਲ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੰਮ ਲਈ ਤਰਨ ਤਾਰਨ ਜਿਲ੍ਹੇ ਅੰਦਰ 1950 ਗਿਣਤੀਕਾਰ ਅਤੇ 323 ਸੁਪਰਵਾਈਜ਼ਰ ਤਾਇਨਾਤ ਕੀਤੇ ਗਏ ਹਨ, ਜੋ ਕਿ ਘਰ-ਘਰ ਜਾ ਕੇ ਆਨਲਾਈਨ ਪੋਰਟਲ ‘ਤੇ ਡਾਟਾ ਇਕੱਤਰ ਕਰਨਗੇ। ਉਨ੍ਹਾਂ ਵੱਲੋਂ ਜ਼ਿਲ੍ਹੇ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਗਈ ਕਿ ਸਰਕਾਰ ਦੇ ਇਸ ਮਹੱਤਵਪੂਰਨ ਕੰਮ ਵਿੱਚ ਅਧਿਕਾਰੀਆਂ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ।

ਡਿਪਟੀ ਕਮਿਸ਼ਨਰ ਵੱਲੋਂ ਇਹ ਵੀ ਦੱਸਿਆ ਗਿਆ ਕਿ ਜਨਗਣਨਾ ਦੇ ਇਸ ਕੰਮ ਵਿੱਚ ਕਿਸੇ ਵੀ ਨਾਗਰਿਕ ਕੋਲੋਂ ਕਿਸੇ ਵੀ ਤਰ੍ਹਾਂ ਦੇ ਦਸਤਾਵੇਜ਼, ਜਿਵੇਂ ਕਿ ਆਧਾਰ ਕਾਰਡ/ਪੈਨ ਕਾਰਡ ਜਾਂ ਓ.ਟੀ.ਪੀ ਆਦਿ ਦੀ ਮੰਗ ਨਹੀਂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਅਧਿਕਾਰਿਤ ਗਿਣਤੀਕਾਰਾਂ ਨੂੰ ਸਰਕਾਰ ਵੱਲੋਂ ਆਈ.ਡੀ ਕਾਰਡ ਜਾਰੀ ਕੀਤਾ ਗਿਆ ਹੈ, ਜਿਸ ‘ਤੇ ਕਿਊ.ਆਰ ਕੋਡ ਦਰਜ ਹੈ। ਇਸ ਤੋਂ ਕਿਸੇ ਵੀ ਨਾਗਰਿਕ ਨੂੰ ਗਿਣਤੀਕਾਰ ਦੀ ਪੂਰੀ ਡਿਟੇਲ ਮੁਹੱਈਆ ਹੋ ਸਕਦੀ ਹੈ। ਉਨ੍ਹਾਂ ਜਨਗਣਨਾ ਦੇ ਕੰਮ ਲਈ ਤਾਇਨਾਤ ਕੀਤੇ ਗਏ ਸਮੂਹ ਅਮਲੇ ਨੂੰ ਨਿਰਧਾਰਤ ਸਮੇਂ ਅੰਦਰ ਕੰਮ ਮੁਕੰਮਲ ਕਰਨ ਦੀ ਹਦਾਇਤ ਕੀਤੀ ਅਤੇ ਇਹ ਵੀ ਐਲਾਨ ਕੀਤਾ ਕਿ ਸਭ ਤੋਂ ਪਹਿਲਾਂ ਕੰਮ ਖ਼ਤਮ ਕਰਨ ਵਾਲੇ 10 ਗਿਣਤੀਕਾਰਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।

Related posts

ਪੰਜਾਬ ਦੇ ਸਰਪੰਚਾਂ ਬਾਰੇ ਛਪੀ ਡਾਇਰੈਕਟਰੀ ਲੋਕ ਅਰਪਣ

On Punjab

ਭਾਰਤ ਦੀ ਵੱਡੀ ਕੂਟਨੀਤਕ ਜਿੱਤ, UNSC ਦੀ ਆਰਜ਼ੀ ਮੈਂਬਰਸ਼ਿਪ ਲਈ ਪਾਕਿ ਸਣੇ 55 ਦੇਸ਼ਾਂ ਵੱਲੋਂ ਸਮਰਥਨ

On Punjab

Sad News : ਰੋਜ਼ੀ-ਰੋਟੀ ਖ਼ਾਤਰ ਡੇਢ ਮਹੀਨਾ ਪਹਿਲਾਂ Italy ਗਏ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ ਲਖਬੀਰ ਸਿੰਘ ਨੇ ਦੱਸਿਆ ਕਿ ਉਸਦਾ ਭਰਾ Paramvir Singh ਰੋਜ਼ਾਨਾ ਦੀ ਤਰ੍ਹਾਂ ਆਪਣੀ ਡਿਊਟੀ ‘ਤੇ ਜਾ ਰਿਹਾ ਸੀ l ਜਦੋਂ ਉਹ ਆਪਣੇ ਤਿੰਨ ਹੋਰ ਦੋਸਤਾਂ ਨਾਲ ਸਾਈਕਲ ‘ਤੇ ਸੜਕ ਪਾਰ ਕਰ ਰਿਹਾ ਸੀl ਅਚਾਨਕ ਇੱਕ ਤੇਜ਼ ਰਫਤਾਰ ਗੱਡੀ ਨੇ ਉਸ ਨੂੰ ਆਪਣੀ ਲਪੇਟ ‘ਚ ਲੈ ਲਿਆ ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈl

On Punjab