38.17 F
New York, US
March 15, 2026
PreetNama
ਖੇਡ-ਜਗਤ/Sports News

ਅਮਰੀਕਾ 3 ਹਜ਼ਾਰ ਫੌਜੀਆਂ ਨੂੰ ਭੇਜ ਰਿਹਾ ਅਫਗਾਨਿਸਤਾਨ ਜਾਣੋ ਕੀ ਹੈ ਵਜ੍ਹਾ

ਅਫਗਾਨਿਸਤਾਨ ’ਚ ਤਾਲਿਬਾਨੀ ਅੱਤਵਾਦ ਦੀ ਦਹਿਸ਼ਤ ਵਧਦੀ ਜਾ ਰਹੀ ਹੈ। ਚਾਰੇ ਪਾਸੇ ਕਤਲੇਆਮ ਤੇ ਹਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ। ਹਰ ਦਿਨ ਵੱਖ-ਵੱਖ ਸ਼ਹਿਰਾਂ ’ਤੇ ਤਾਲਿਬਾਨੀ ਕਬਜ਼ਾ ਕਰ ਰਹੇ ਹਨ। ਇਸ ਵਿਚਕਾਰ ਅਮਰੀਕਾ ਕਾਬੂਲ ਤੋਂ ਆਪਣੇ ਦੂਤਾਵਾਸ ਮੁਲਾਜ਼ਮਾਂ ਨੂੰ ਸੁਰੱਖਿਅਤ ਕੱਢਣ ਲੀ 3,000 ਫੌਜੀਆਂ ਨੂੰ ਅਫਗਾਨਿਸਤਾਨ ਭੇਜ ਰਿਹਾ ਹੈ।

ਅਫਗਾਨਿਸਤਾਨ ’ਚ ਤਾਲਿਬਾਨੀਆਂ ਨੇ ਸਭ ਕੁਝ ਤਹਿਸ-ਨਹਿਸ ਕਰ ਦਿੱਤਾ ਹੈ। ਤਾਲਿਬਾਨ ਨੇ ਦੇਸ਼ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਕੰਧਾਰ ਤੇ ਕਾਬੂਲ ਦੇ ਨੇੜਲੀ ਯੁੱਧ ਨੀਤੀ ਦੇ ਰੂਪ ਨਾਲ ਸਭ ਤੋਂ ਮਹੱਤਵਪੂਰਣ ਤੇ ਰਾਜਧਾਨੀ ਤੇ ਦੇਸ਼ ਦਾ ਤੀਜੇ ਨੰਬਰ ’ਤੇ ਸਭ ਤੋਂ ਵੱਡਾ ਸ਼ਹਿਰ ਹੈਰਾਤ ਦੇ ਨਾਲ-ਨਾਲ ਤਾਲਿਬਾਨੀਆਂ ਨੇ 34 ਸੂਬਾਈ ਰਾਜਧਾਨੀਆਂ ’ਚੋ 11 ’ਤੇ ਕਬਜ਼ਾ ਕਰ ਲਿਆ ਹੈ।

ਅਫਗਾਨਿਸਤਾਨ ’ਚ ਤੇਜ਼ੀ ਨਾਲ ਬਦਲਦੇ ਹਾਲਾਤ, ਕਾਬੂਲ ਨੇ ਰਣਨੀਤਕ ਤੌਰ ’ਤੇ ਤਾਲਿਬਾਨੀਆਂ ਦਾ ਕਬਜ਼ਾ ਤੇ ਤਾਲਿਬਨ ਦੀ ਮਜਬੂਤ ਹੁੰਦੀ ਪਕੜ ਨੂੰ ਦੇਖਦੇ ਹੋਏ ਅਮਰੀਕਾ ਨੇ ਅਫਗਾਨਿਸਤਾਨ ’ਚ ਆਪਣੀ ਫੌਜ ਭੇਜਣ ਦਾ ਫੈਸਲਾ ਲਿਆ ਹੈ। ਇਹ ਫੈਸਲਾ ਅਫਗਾਨਿਸਤਾਨ ਦੀ ਫੌਜ ਨੂੰ ਸਹਾਰਾ ਦੇਣ ਲਈ ਨਹੀਂ ਬਲਕਿ ਕਾਬੂਲ ’ਚ ਸਥਿਤ ਆਪਣੇ ਦੂਤਾਵਾਸ ਦੇ ਮੁਲਾਜ਼ਮਾਂ, ਨਾਗਰਿਕਾਂ ਤੇ ਸਪੈਸ਼ਲ ਵੀਜ਼ਾ ਬਿਨੈਕਾਰ ਨੂੰ ਇੱਥੇ ਕੱਢਿਆ ਗਿਆ ਹੈ।

Related posts

IPL ਟਰਾਫ਼ੀ ਲੈ ਕੇ ਮੰਦਿਰ ਪੁੱਜੀ ਨੀਤਾ ਅੰਬਾਨੀ, ਭਗਵਾਨ ਕ੍ਰਿਸ਼ਨ ਦੀ ਮੂਰਤੀ ਅੱਗੇ ਟਰਾਫੀ ਰੱਖ ਲਾਏ ਜੈਕਾਰੇ

On Punjab

ਮਹਿਲਾ T20 ਚੈਲੇਂਜ: ਪਹਿਲਾ ਮੈਚ ਹਾਰਨ ’ਤੇ ਨਿਰਾਸ਼ ਹਰਮਨਪ੍ਰੀਤ ਕੌਰ, ਮਿਤਾਲੀ ਨੇ ਵੀ ਦੱਸਿਆ ਦਰਦ

On Punjab

Birthday Special: ਉਹ ਖਿਡਾਰੀ ਜੋ MS ਧੋਨੀ ਦੀ ਵਜ੍ਹਾ ਨਾਲ ਖੇਡ ਗਿਆ 80 ਤੋਂ ਜ਼ਿਆਦਾ ਮੈਚ

On Punjab