PreetNama
ਖਾਸ-ਖਬਰਾਂ/Important News

ਚੀਨ ਖ਼ਿਲਾਫ਼ ਅਮਰੀਕਾ ‘ਚ ਪੇਸ਼ ਹੋਇਆ ਬਿੱਲ, ਕਰਤੂਤਾਂ ਦੀ ਹੋਵੇਗੀ ਜਾਂਚ

ਵਾਸ਼ਿੰਗਟਨ: ਚੀਨ ਵੱਲੋਂ ਕੋਰੋਨਾ ਮਹਾਂਮਾਰੀ ਦਾ ਫਾਇਦਾ ਚੁੱਕਣ ਦੀਆਂ ਕੋਸ਼ਿਸ਼ਾਂ ਦੀ ਜਾਂਚ ਦੀ ਮੰਗ ਨੂੰ ਲੈ ਕੇ ਅਮਰੀਕੀ ਸੰਸਦ ‘ਚ ਬਿੱਲ ਪੇਸ਼ ਕੀਤਾ ਗਿਆ। ਇਸ ‘ਚ ਚੀਨੀ ਸਰਕਾਰ ਦੇ ਗ਼ਲਤ ਕੰਮਾਂ ਦੀ ਪਛਾਣ ਕਰਨ, ਵਿਸ਼ਲੇਸ਼ਣ ਕਰਨ ਤੇ ਉਨ੍ਹਾਂ ਦਾ ਮੁਕਾਬਲਾ ਕਰਨ ਦੀ ਮੰਗ ਕੀਤੀ ਗਈ ਹੈ। ਅਮਰੀਕਾ ਦੇ 14 ਸੰਸਦ ਮੈਂਬਰਾਂ ਨੇ ਮਿਲ ਕੇ ਇਹ ਬਿੱਲ ਪੇਸ਼ ਕੀਤਾ ਹੈ।

ਸੰਸਦ ਮੈਂਬਰ ਜੇਰੇਡ ਗੋਲਡਨ ਨੇ ਸੰਸਦ ਦੇ ਹੇਠਲੇ ਸਦਨ, ਅਮਰੀਕੀ ਪ੍ਰਤੀਨਿਧ ਸਦਨ ‘ਚ ‘ਪ੍ਰਿਵੈਂਟਿੰਗ ਚਾਈਨਾ ਫਰੋਮ ਐਕਸਪਲਾਈਟਿੰਗ ਕੋਵਿਡ-19 ਐਕਟ’ ਨਾਮਕ ਬਿੱਲ ਪੇਸ਼ ਕੀਤਾ ਹੈ। ਇਸ ਦਾ ਸਮਰਥਨ 13 ਹੋਰ ਸੰਸਦ ਮੈਂਬਰਾਂ ਨੇ ਕੀਤਾ ਹੈ। ਇਸ ਬਿੱਲ ਦੇ ਪਾਸ ਹੋਣ ਨਾਲ, ਨੈਸ਼ਨਲ ਇੰਟੈਲੀਜੈਂਸ (ਡੀਐਨਆਈ) ਦੇ ਡਾਇਰੈਕਟਰ ਲਈ ਚੀਨ ਮਾਮਲੇ ਦੀ ਜਾਂਚ ਕਰਨਾ ਲਾਜ਼ਮੀ ਹੋ ਜਾਵੇਗਾ। ਬਿੱਲ ‘ਚ ਇਸ ਗੱਲ ਦੀ ਜਾਂਚ ਦੀ ਮੰਗ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਚੀਨੀ ਸਰਕਾਰ ਨੇ ਕੋਵਿਡ-19 ਦੇ ਪਰਦੇ ਹੇਠ ਆਪਣੇ ਕੌਮੀ ਹਿੱਤਾਂ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀ।
ਅਮਰੀਕਾ ਨੂੰ ਹੋਏ ਨੁਕਸਾਨ ਦੇ ਮੁਲਾਂਕਣ ਦੀ ਮੰਗ:

ਅਮਰੀਕਾ ਲਈ ਪੈਦਾ ਹੋਏ ਖਤਰੇ ਦਾ ਮੁਲਾਂਕਣ ਕਰਨ ਦੀ ਮੰਗ ਵੀ ਕੀਤੀ ਗਈ ਹੈ। ਗੋਲਡਨ ਨੇ ਕਿਹਾ, “ਕੋਵਿਡ -19 ਦੀ ਸ਼ੁਰੂਆਤ ਤੋਂ ਹੀ ਇਸ ਗੱਲ ਦਾ ਸਬੂਤ ਹੈ ਕਿ ਚੀਨ ਸਾਈਬਰ ਚੋਰੀ ਤੇ ਝੂਠੀਆਂ ਖ਼ਬਰਾਂ ਰਾਹੀਂ ਅਮਰੀਕੀਆਂ ਖ਼ਿਲਾਫ਼ ਮਹਾਮਾਰੀ ਦੀ ਵਰਤੋਂ ਕਰ ਰਿਹਾ ਹੈ। ਸਾਨੂੰ ਇਨ੍ਹਾਂ ਖਤਰਿਆਂ ਨੂੰ ਪੂਰੀ ਤਰ੍ਹਾਂ ਸਮਝਣ ਤੇ ਉਨ੍ਹਾਂ ਦਾ ਜਵਾਬ ਦੇਣ ਦੀ ਲੋੜ ਹੈ।

Related posts

ਯਾਦਸ਼ਕਤੀ ’ਤੇ ਵੀ ਅਸਰ ਪਾ ਸਕਦੈ ਕੋਰੋਨਾ ਸੰਕ੍ਰਮਣ, ਪੜ੍ਹੋ – ਅਧਿਐਨ ’ਚ ਸਾਹਮਣੇ ਆਈਆਂ ਗੱਲਾਂ

On Punjab

ਮਾਤਾ ਗੁਜਰੀ ਤੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਨਗਰ ਕੀਰਤਨ

On Punjab

ਕੈਨੇਡਾ: ਸੜਕ ਹਾਦਸੇ ਵਿਚ ਪੰਜਾਬੀ ਡਰਾਈਵਰ ਹਲਾਕ

On Punjab