PreetNama
ਖੇਡ-ਜਗਤ/Sports News

ਅਮਰੀਕੀ ਗੋਲਫਰ ਜੇਮਜ਼ ਪੋਸਟਨ ਨੇ ਜਿੱਤਿਆ ਖ਼ਿਤਾਬ

ਗ੍ਰੀਨਸਬੋਰੋ (ਰਾਇਟਰ) : ਅਮਰੀਕੀ ਗੋਲਫਰ ਜੇਮਜ਼ ਟਾਇਰੀ ਪੋਸਟਨ ਨੇ ਹਮਵਤਨ ਵੇਬ ਸਿੰਪਸਨ ਨੂੰ ਪਿੱਛੇ ਛੱਡ ਕੇ ਵਿਆਨਧਾਮ ਚੈਂਪੀਅਨਸ਼ਿਪ ਆਪਣੇ ਨਾਂ ਕਰ ਲਈ। ਉਨ੍ਹਾਂ ਨੇ ਸਿੰਪਸਨ ਨੂੰ ਇਕ ਸਟ੍ਰੋਕ ਨਾਲ ਹਰਾ ਦਿੱਤਾ। ਉਹ 45 ਸਾਲ ਵਿਚ ਇਕ ਸ਼ਾਟ ਗੁਆਏ ਬਿਨਾਂ ਪੀਜੀਏ ਟੂਰ ਇਵੈਂਟ ਜਿੱਤਣ ਵਾਲੇ ਪਹਿਲੇ ਗੋਲਫਰ ਬਣ ਗਏ। ਉਨ੍ਹਾਂ ਤੋਂ ਪਹਿਲਾਂ 1974 ਵਿਚ ਲੀ ਟ੍ਰੇਵੀਨੋ ਨੇ ਇਸ ਤਰ੍ਹਾਂ ਇਹ ਖ਼ਿਤਾਬ ਜਿੱਤਿਆ ਸੀ। ਉਨ੍ਹਾਂ ਨੇ ਬਿਨਾਂ 72 ਹੋਲਜ਼ ਵਿਚ ਬਿਨਾ ਬੋਗੀ ਕੀਤੇ ਇਹ ਟਰਾਫੀ ਜਿੱਤੀ ਸੀ। ਪੋਸਟਨ ਦਾ ਕੁੱਲ ਸਕੋਰ 22 ਅੰਡਰ 258 ਦਾ ਰਿਹਾ। 26 ਸਾਲਾ ਪੋਸਟਨ ਨੇ ਕਿਹਾ ਕਿ ਮੈਂ ਇਹ ਜਿੱਤ ਹਾਸਲ ਕਰ ਕੇ ਖ਼ੁਸ਼ ਹਾਂ। ਜਿੱਥੇ ਖ਼ਿਤਾਬ ਜਿੱਤਣਾ ਸੁਪਨਾ ਸੱਚ ਹੋਣ ਵਰਗਾ ਹੈ। ਮੈਂ ਇੱਥੇ ਖ਼ਿਤਾਬ ਜਿੱਤਣ ਬਾਰੇ ਕਦੀ ਨਹੀਂ ਸੋਚਿਆ ਸੀ। ਮੇਰੇ ਕਈ ਦੋਸਤ ਤੇ ਪਰਿਵਾਰ ਦੇ ਲੋਕ ਇੱਥੇ ਪੁੱਜੇ ਸਨ। ਬੋਗੀ ਨਾ ਕਰਨਾ ਚੰਗਾ ਰਿਹਾ।

Related posts

ਪਹਿਲੀ ਵਾਰ ਨਿਊਜ਼ੀਲੈਂਡ ‘ਚ T20 ਖੇਡੇਗਾ ਇਹ ਭਾਰਤੀ ਖਿਡਾਰੀ

On Punjab

ਜੋਕੋਵਿਕ ਤੋਂ ਬਿਨਾਂ ਸ਼ੁਰੂ ਹੋਵੇਗਾ ਆਸਟ੍ਰੇਲੀਅਨ ਓਪਨ, ਰਾਫੇਲ ਨਡਾਲ ਕੋਲ ਹੁਣ ਅੱਗੇ ਨਿਕਲਣ ਦਾ ਸੁਨਹਿਰਾ ਮੌਕਾ

On Punjab

World Cup 2019: ਰਨ ਰੇਟ ਦੇ ਗਣਿਤ ਨੇ ਪਾਕਿ ਕੀਤਾ ਬੇਹਾਲ, ਅੱਜ ਟਾਸ ਹਾਰਦਿਆਂ ਹੀ ਸੈਮੀਫਾਈਨਲ ਤੋਂ ਬਾਹਰ

On Punjab