78.3 F
New York, US
September 12, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

‘20 ਹਜ਼ਾਰ ’ਚ ਨਹੀਂ ਚੱਲਦਾ ਗੁਜ਼ਾਰਾ..’; ਸਫ਼ਾਈ ਕਾਮਿਆਂ ਵੱਲੋਂ ਪੰਜਾਬ ਸਰਕਾਰ ਦੀ ਆਫ਼ਰ ਰੱਦ; ਹੜਤਾਲ ਰਹੇਗੀ ਜਾਰੀ

ਚੰਡੀਗੜ੍ਹ- ਪੰਜਾਬ ਸਰਕਾਰ ਵੱਲੋਂ ਐਲਾਨੇ ਵੱਡੇ ਰਾਹਤ ਪੈਕੇਜ ਨੂੰ ਸਫ਼ਾਈ ਕਰਮਚਾਰੀ ਯੂਨੀਅਨਾਂ ਨੇ ਰੱਦ ਕਰ ਦਿੱਤਾ ਹੈ। ਸਫ਼ਾਈ ਕਰਮਚਾਰੀਆਂ ਨੇ ਸੂਬਾ ਪੱਧਰੀ ਹੜਤਾਲ ਜਾਰੀ ਰੱਖਣ ਦਾ ਐਲਾਨ ਕੀਤਾ ਹੈ, ਜੋ ਕਿ ਪੰਜਾਬ ਲਈ ਇੱਕ ਨਵੀਂ ਮੁਸੀਬਤ ਪੈਦਾ ਕਰੇਗਾ। ਸਥਾਨਕ ਸਰਕਾਰਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਹੜਤਾਲੀ ਮੁਲਾਜ਼ਮਾਂ ਲਈ ਪੈਕੇਜ ਦਾ ਐਲਾਨ ਕੀਤਾ ਸੀ, ਜਿਸ ਤਹਿਤ ਤਨਖਾਹਾਂ ਵਿੱਚ ਵਾਧਾ ਅਤੇ ਮੁਲਾਜ਼ਮਾਂ ਨੂੰ ਰੈਗੂਲਰ ਕਰਨਾ ਸ਼ਾਮਲ ਸੀ। ਸਫ਼ਾਈ ਕਰਮਚਾਰੀ ਯੂਨੀਅਨ ਦੇ ਜਨਰਲ ਸਕੱਤਰ ਗਾਈ ਚੰਦ ਨੇ ਸਰਕਾਰ ਦੀ ਇਸ ਆਫ਼ਰ ਨੂੰ ਰੱਦ ਕਰਨ ਅਤੇ ਹੜਤਾਲ ਨਿਰੰਤਰ ਜਾਰੀ ਰੱਖਣ ਦੀ ਪੁਸ਼ਟੀ ਕੀਤੀ ਹੈ।

ਕੱਚੇ ਸਫ਼ਾਈ ਕਰਮਚਾਰੀਆਂ ਦੀ ਮਹੀਨਾਵਾਰ ਤਨਖਾਹ 1 ਅਗਸਤ ਤੋਂ ਵਧਾ ਕੇ 20,520 ਰੁਪਏ ਕਰਨ ਦੀ ਪੇਸ਼ਕਸ਼ ਨੂੰ ਨਕਾਰਦਿਆਂ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਕਟੌਤੀਆਂ ਤੋਂ ਬਾਅਦ ਹੱਥ ਵਿੱਚ ਸਿਰਫ਼ 16,000 ਰੁਪਏ ਦੇ ਕਰੀਬ ਹੀ ਆਉਂਦੇ ਹਨ। ਸਫ਼ਾਈ ਕਰਮਚਾਰੀ ਯੂਨੀਅਨ ਦੇ ਜਨਰਲ ਸਕੱਤਰ ਗਾਈ ਚੰਦ ਨੇ ਕਿਹਾ, “ਸਾਡੀ ਮੰਗ ਘੱਟੋ-ਘੱਟ 40,000 ਰੁਪਏ ਤਨਖਾਹ ਦੀ ਹੈ, ਇਸ ਲਈ ਅਸੀਂ ਇਸ ਆਫ਼ਰ ਨੂੰ ਰੱਦ ਕਰਦੇ ਹਾਂ।”
ਜ਼ਿਕਰਯੋਗ ਹੈ ਕਿ ਬੀਤੀ ਰਾਤ ਪੰਜਾਬ ਸਰਕਾਰ ਨੇ ਸ਼ਹਿਰੀ ਸਥਾਨਕ ਸੰਸਥਾਵਾਂ (ULBs) ’ਚ ਤਾਇਨਾਤ ਸਫ਼ਾਈ ਸੇਵਕਾਂ ਲਈ ਰਾਹਤ ਪੈਕੇਜ ਦਾ ਐਲਾਨ ਕੀਤਾ ਸੀ। ਸਥਾਨਕ ਸਰਕਾਰਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ 3 ਸਾਲ ਦੀ ਸੇਵਾ ਪੂਰੀ ਕਰ ਚੁੱਕੇ ਆਊਟਸੋਰਸ ਮੁਲਾਜ਼ਮਾਂ ਨੂੰ ਸਿੱਧੇ ਠੇਕੇ ’ਤੇ ਲਿਆਉਣ ਅਤੇ 5 ਸਾਲ ਦੀ ਸੇਵਾ ਪੂਰੀ ਕਰ ਚੁੱਕੇ ਜਾਂ 2021 ’ਚ ਭਰਤੀ ਹੋਏ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਇਤਿਹਾਸਕ ਫੈਸਲਾ ਲਿਆ ਹੈ।

Related posts

ਤ੍ਰਿਪੜੀ ਖੇਤਰ ’ਚੋਂ ਇਕ ਟਨ ਚੀਨੀ ਡੋਰ ਬਰਾਮਦ

On Punjab

ਬੰਬੀਹਾ ਗੈਂਗ ਦਾ ਨੈੱਟਵਰਕ ਤੋੜਨ ‘ਚ ਵੱਡੀ ਸਫ਼ਲਤਾ, ਮਲੇਸ਼ੀਆ ਤੋਂ ਡਿਪੋਰਟ ਹੋਏ 3 ਪ੍ਰਮੁੱਖ ਅਪਰਾਧੀ ਪੁਲਿਸ ਕਸਟਡੀ ‘ਚ

On Punjab

ਕੋਰਨਾ ਦੇ ਡਰ ਕਾਰਨ ਸ਼ਾਂਤ ਹੈ ਸ਼ਾਹੀਨ ਬਾਗ ਦਾ ਮਾਹੌਲ

On Punjab