66.79 F
New York, US
October 1, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਹੀਰਾ ਮਹਿਲ ’ਚ ਨਾਭਾ ਰਿਆਸਤ ਦੇ ਕੁੰਵਰ ਅਭੀਉਦੇ ਪ੍ਰਤਾਪ ਸਿੰਘ ਦੀ ਦਸਤਾਰਬੰਦੀ

ਪਟਿਆਲਾ: ਸ਼ਾਹੀ ਪਰਿਵਾਰ ਦੇ ਕੁੰਵਰ ਅਭੀਉਦੇ ਪ੍ਰਤਾਪ ਸਿੰਘ ਦੀ ਅੱਜ ਦਸਤਾਰਬੰਦੀ ਹੋਈ। ਦਸਤਾਰਬੰਦੀ ਸਮਾਗਮ ਲਈ ਪਹੁੰਚਣ ਤੋਂ ਬਾਅਦ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਜੋਕੇ ਸਮੇਂ ਅੰਦਰ ਦਸਤਾਰਬੰਦੀ ਦੀ ਰਸਮ ਖ਼ਤਮ ਹੁੰਦੀ ਜਾ ਰਹੀ ਹੈ। ਇਸ ਲਈ ਸਿੱਖ ਪਰਿਵਾਰਾਂ ਨੂੰ ਦਸਤਾਰਬੰਦੀ ਦੀ ਰਸਮ ਸਮੇਂ ਸਮਾਗਮ ਜ਼ਰੂਰ ਕਰਵਾਉਣੇ ਚਾਹੀਦੇ ਹਨ, ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜੀਆਂ ਇਸ ਨਾਲ ਜੁੜ ਸਕਣ। ਇਸ ਦੌਰਾਨ ਰਾਣੀ ਪ੍ਰੀਤੀ ਸਿੰਘ ਨੇ ਕਿਹਾ ਕਿ ਸਾਨੂੰ ਬਹੁਤ ਖੁਸ਼ੀ ਹੈ, ਕਿਉਂ ਕਿ 124 ਸਾਲ ਬਾਅਦ ਅੱਜ ਸ਼ਾਹੀ ਹੀਰਾ ਮਹਿਲ ਵਿਚ ਮੁੜ ਰੌਣਕਾਂ ਲੱਗੀਆਂ ਹਨ। ਦਸਤਾਰਬੰਦੀ ਸਮਾਗਮ ਵਿਚ ਬਹੁਤ ਵੱਡੀ ਗਿਣਤੀ ਵਿਚ ਲੋਕ ਵਧਾਈਆਂ ਦੇਣ ਲਈ ਪਹੁੰਚ ਰਹੇ ਹਨ।

Related posts

Chandigarh logs second highest August rainfall in 14 years MeT Department predicts normal rain in September

On Punjab

ਪੰਜਾਬ ਸਰਕਾਰ ਵੱਲੋਂ ਮੰਗਾਂ ਅਣਗੌਲੀਆਂ ਕਰਨ ਦੇ ਰੋਸ ਵਜੋਂ ਮਜ਼ਦੂਰਾਂ ਤੇ ਮੁਲਾਜ਼ਮਾਂ ਵੱਲੋਂ ਅਰਥੀ ਫੂਕ ਮੁਜ਼ਾਹਰੇ; ਪਟਿਆਲਾ ‘ਚ ਜ਼ੋਰਦਾਰ ਪ੍ਰਦਰਸ਼ਨ

On Punjab

ਮਾਪਿਆਂ ਦੇ ਬੱਚਿਆਂ ਪ੍ਰਤੀ ਫਰਜ਼…

Pritpal Kaur