75.72 F
New York, US
September 13, 2026
PreetNama
ਫਿਲਮ-ਸੰਸਾਰ/Filmy

ਹਿੰਦੀ ਸਿਨੇਮਾ ਦੀ ਮਸ਼ਹੂਰ ਅਦਾਕਾਰ ਸ਼ਸ਼ੀਕਲਾ ਦਾ 88 ਸਾਲ ‘ਚ ਦੇਹਾਂਤ

ਬੌਲੀਵੁੱਡ ਸਿਨੇਮਾ ਦੀ 90’s ਵੇਲੇ ਦੀ ਫੇਮਸ ਅਦਾਕਾਰਾ ਸ਼ਸ਼ੀਕਲਾ ਦੀ 88 ਸਾਲ ਦੀ ਉਮਰ ‘ਚ ਮੌਤ ਹੋ ਗਈ ਹੈ। ਸ਼ਸ਼ੀਕਲਾ ਦੀ ਅੱਜ ਦੁਪਹਿਰ ਨੂੰ ਮੁੰਬਈ ਦੇ ਵਿਚ ਮੌਤ ਹੋਈ ਹੈ। ਅਦਾਕਾਰਾ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਸੀ ਅਤੇ ਉਨ੍ਹਾਂ ਨੇ ਪਿਛਲੇ ਕੁਝ ਸਾਲਾਂ ਤੋਂ ਫਿਲਮਾਂ ਅਤੇ ਟੀਵੀ ਸੀਰੀਅਲਾਂ ਵਿੱਚ ਕੰਮ ਕਰਨਾ ਬੰਦ ਕਰ ਦਿੱਤਾ ਸੀ। ਸ਼ਸ਼ੀਕਲਾ ਦਾ ਪੂਰਾ ਨਾਮ ਸ਼ਸ਼ੀਕਲਾ ਜਵਲਕਰ ਸੀ ਅਤੇ ਉਨ੍ਹਾਂ ਦਾ ਜਨਮ 1932 ਵਿੱਚ ਮਹਾਰਾਸ਼ਟਰ ਦੇ ਸੋਲਾਪੁਰ ਵਿੱਚ ਹੋਇਆ ਸੀ।

ਸ਼ਸ਼ੀਕਲਾ ਨੇ ‘ਸੁਜਾਤਾ’, ‘ਆਰਤੀ’, ‘ਅਨੁਪਮਾ’, ‘ਪੱਥਰ ਹੋਰ ਫੂਲ’, ‘ਆਈ ਮਿਲਣ ਕੀ ਬੇਲਾ’, ‘ਗੁਮਰਾਹ’, ‘ਵਕਤਾਂ’, ‘ਸੁੰਦਰ’, ‘ਛੋਟੇ ਸਰਕਾਰ’, ਆਦਿ ਸੈਂਕੜੇ ਫਿਲਮਾਂ ‘ਚ ਕੰਮ ਕੀਤਾ ਸੀ। ਇੱਕ ਚੰਗੀ ਅਭਿਨੇਤਰੀ ਵਜੋਂ ਫਿਲਮਾਂ ਵਿੱਚ ਆਪਣੀ ਵੱਖਰੀ ਪਛਾਣ ਬਣਾਈ।

ਆਪਣੇ ਫਿਲਮੀ ਕਰੀਅਰ ਦੇ ਆਖ਼ਰੀ ਸਾਲਾਂ ਵਿੱਚ ਸ਼ਸ਼ੀਕਲਾ ਨੇ ਕਰਨ ਜੌਹਰ ਦੀ ਮਲਟੀ-ਸਟਾਰਰ ਫਿਲਮ ‘ਕਭੀ ਖੁਸ਼ੀ ਕਭੀ ਗਮ’ ਵਿੱਚ ਵੀ ਖਾਸ ਕਿਰਦਾਰ ਨਿਭਾਇਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ‘ਬਾਦਸ਼ਾਹ’, ‘ਚੋਰੀ ਚੋਰੀ’, ‘ਪ੍ਰਦੇਸ’ ਵਰਗੀਆਂ ਫਿਲਮਾਂ ‘ਚ ਵੀ ਕੰਮ ਕੀਤਾ। ਫਿਲਮਾਂ ਤੋਂ ਇਲਾਵਾ, ਸ਼ਸ਼ੀਕਲਾ ਕਈ ਮਸ਼ਹੂਰ ਟੀਵੀ ਸੀਰੀਅਲਾਂ ‘ਚ ਮਾਂ ਅਤੇ ਸੱਸ ਦੇ ਰੂਪ ‘ਚ ਵੀ ਨਜ਼ਰ ਆ ਚੁੱਕੀ ਹੈ।

ਅਦਾਕਾਰਾ ਪ੍ਰੇਮ ਚੋਪੜਾ, ਨੇ ਵੀ ਅਭਿਨੇਤਰੀ ਸ਼ਸ਼ੀਕਲਾ ਨਾਲ ਕੁਝ ਫਿਲਮਾਂ ਵਿੱਚ ਕੰਮ ਕੀਤਾ ਸੀ, ABP ਨਾਲ ਗੱਲਬਾਤ ਕਰਦੇ ਹੋਏ ਪ੍ਰੇਮ ਚੋਪੜਾ ਨੇ ਦੱਸਿਆ ਕਿ, “ਸ਼ਸ਼ੀਕਲਾ ਇੱਕ ਬਹੁਤ ਚੰਗੀ ਅਦਕਾਰਾ ਸੀ। ਉਨ੍ਹਾਂ ਨੇ ਫਿਲਮਾਂ ਵਿੱਚ ਅਦਾਕਾਰਾ ਵਜੋਂ ਕਈ ਤਰ੍ਹਾਂ ਦੇ ਕਿਰਦਾਰ ਨਿਭਾਏ। ਉਹ ਆਸਾਨੀ ਨਾਲ ਕੋਈ ਵੀ ਕਿਰਦਾਰ ਨਿਭਾ ਦਿੰਦੇ ਸੀ। ਉਹ ਇਕ ਆਲਰਾਉਂਡਰ ਅਭਿਨੇਤਰੀ ਸੀ ਅਤੇ ਮੈਂ ਉਨ੍ਹਾਂ ਨੂੰ ਇਸੀ ਰੂਪ ਨਾਲ ਯਾਦ ਕਰਨਾ ਚਾਹਾਂਗਾ।

 

 

Related posts

ਰਵੀਨਾ ਟੰਡਨ ਨੇ ਇਸ ਅੰਦਾਜ਼ ਵਿਚ ਬੇਟੀ ਨਾਲ ਬਣਾਈ ਟਿੱਕਟੋਕ ਵੀਡੀਓ

On Punjab

Aryan Khan Bail Hearing : ਆਰੀਅਨ ਖ਼ਾਨ ਨੂੰ ਨਹੀਂ ਮਿਲੀ ਜ਼ਮਾਨਤ, ਜ਼ਮਾਨਤ ਪਟੀਸ਼ਨ ‘ਤੇ ਕੱਲ੍ਹ ਫਿਰ ਹੋਵੇਗੀ ਸੁਣਵਾਈ

On Punjab

TV Actor Rashmirekha Ojha Dead : ਫੰਦੇ ਨਾਲ ਲਟਕਦੀ ਮਿਲੀ ਇਸ ਟੀਵੀ ਅਦਾਕਾਰਾ ਦੀ ਲਾਸ਼, ਪਿਤਾ ਨੇ ਲਿਵ-ਇਨ ਪਾਰਟਨਰ ‘ਤੇ ਲਾਏ ਸਨਸਨੀਖੇਜ਼ ਦੋਸ਼

On Punjab