79.7 F
New York, US
September 8, 2026
PreetNama
ਫਿਲਮ-ਸੰਸਾਰ/Filmy

ਸੰਜੇ ਕਪੂਰ ਦੀ ਬੇਟੀ ਦੀ ਇਸ ਵੀਡੀਓ ਨੇ ਸੋਸ਼ਲ ਮੀਡੀਆ ’ਤੇ ਮਚਾਈ ਤਬਾਹੀ

ਬਾਲੀਵੁਡ ਅਦਾਕਾਰ ਸੰਜੇ ਕਪੂਰ ਦੀ ਬੇਟੀ ਸ਼ਨਾਇਆ ਕਪੂਰ ਦੀ ਅੱਜ ਕੱਲ੍ਹ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਉਹ ਜ਼ਬਰਦਸਤ ਡਾਂਸ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਦੇਖ ਕੇ ਲੋਕਾਂ ਨੇ ਵੀ ਸ਼ਨਾਇਆ ਦੀ ਖੂਬ ਤਾਰੀਫ ਕੀਤੀ ਹੈ। ਇਸ ਵੀਡੀਓ ‘ਚ ਸ਼ਨਾਇਆ ਨਾਲ ਇੰਟਰਨੈਸ਼ਨਲ ਬੈਲੀ ਡਾਂਸਰ ਸੰਜਨਾ ਮੁਥਰੇਜਾ ਵੀ ਡਾਂਸ ਕਰਦੀ ਨਜ਼ਰ ਆ ਰਹੀ ਹੀ।ਲੋਕ ਇਸ ਵੀਡੀਓ ਨੂੰ ਲਗਤਾਰ ਸ਼ੇਅਰ ਤੇ ਲਾਈਕ ਕਰ ਰਹੇ ਹਨ। ਇਸ ਵੀਡੀਓ ਦੇ ਵਿਊਅਰਜ਼ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਸ਼ਨਾਇਆ ਨੂੰ ਅਕਸਰ ਹੀ ਡਾਂਸ ਕਲਾਸ ਤੋਂ ਬਾਹਰ ਆਉਂਦੇ ਵੇਖਿਆ ਗਿਆ ਸੀ ਪਰ ਹੁਣ ਪਹਿਲੀ ਵਾਰ ਸ਼ਨਾਇਆ ਕੋਈ ਡਾਂਸ ਵੀਡੀਓ ਸਾਹਮਣੇ ਆਈ ਹੈ। ਖ਼ਬਰਾਂ ਦੀ ਮੰਨੀਏ ਤਾਂ ਸ਼ਨਾਇਆ, ਚੰਕੀ ਦੀ ਬੇਟੀ ਅਨੰਨਿਆ ਪਾਂਡੇ ਤੇ ਸ਼ਹਾਰੁਖ ਦੀ ਬੇਟੀ ਸੁਹਾਨਾ ਖ਼ਾਨ ਦੀ ਵਧੀਆ ਸਹੇਲੀ ਹੈ।

ਅਨੰਨਿਆ ਨੇ ਤਾਂ ਬਾਲੀਵੁਡ ‘ਚ ਐਂਟਰੀ ਕਰ ਲਈ ਹੈ ਹੁਣ ਬਾਕੀ ਦੋਵਾਂ ਦੀ ਐਂਟਰੀ ਦਾ ਇੰਤਜ਼ਾਰ ਹੈ। ਉਂਝ ਸੁਹਾਨਾ ਤੇ ਸ਼ਨਾਇਆ ਨੇ ਵੀ ਬਾਲੀਵੁੱਡ ਐਂਟਰੀ ਦੀ ਤਿਆਰੀ ਕਰ ਲਈ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਬਾਲੀਵੁਡ ਦੇ ਸਟਾਰ ਕਿਡਜ਼ ਸੋਸ਼ਲ ਮੀਡੀਆ ‘ਤੇ ਕਾਫੀ ਛਾਏ ਰਹਿੰਦੇ ਹਨ। ਆਏ ਦਿਨ ਇਹਨਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੁਰਖੀਆਂ ‘ਚ ਰਹਿੰਦੇ ਨੇ।ਗੱਲ ਕਰੀਏ ਸ਼ਾਹਰੁਖ ਦੀ ਬੇਟੀ ਸੁਹਾਨਾ ਖਾਨ ਦੀ ਤਾਂ ਉਹ ਹਾਲ ਹੀ ‘ਚ ਇੱਕ ਸ਼ਾਰਟ ਫਿਲਮ ‘ਚ ਆਪਣੀ ਅਦਾਕਾਰੀ ਦਾ ਡੈਬਿਊ ਕਰ ਚੁੱਕੀ ਹੈ। ਜਿਸ ‘ਚ ਉਸ ਦੀ ਅਦਾਕਾਰੀ ਦੀ ਕਾਫੀ ਤਾਰਿਫ ਵੀ ਕੀਤੀ ਜਾ ਰਹੀ ਹੈ। ਸੈਫ ਅਲੀ ਖਾਨ ਦੀ ਬੇਟੀ ਸਾਰਾ ਅਲੀ ਖਾਨ ਵੀ ਬਾਲੀਵੁਡ ‘ਚ ਡੈਬਿਊ ਕਰ ਚੁੱਕੀ ਹੈ। ਸਾਰਾ ਦੀ ਅਦਾਕਾਰੀ ਨੂੰ ਇੰਨਾ ਪਸੰਦ ਕੀਤਾ ਗਿਆ ਕਿ ਉਹਨਾਂ ਨੂੰ ਲਗਾਤਾਰ ਇੱਕ ਤੋਂ ਬਾਅਦ ਇੱਕ ਫਿਲਮਾਂ ਆਫਰ ਹੋ ਰਹੀਆਂ ਹਨ।ਗੱਲ ਕਰੀਏ ਸ਼੍ਰੀਦੇਵੀ ਦੀ ਬੇਟੀ ਜਾਨਵੀ ਕਪੂਰ ਦੀ ਤਾਂ ਉਹਨਾਂ ਨੇ ਵੀ ਬਾਲੀਵੁਡ ‘ਚ ਡੈਬਿਊ ਕਰ ਲਿਆ ਹੈ। ਜਲਦ ਹੀ ਸ਼੍ਰੀਦੇਵੀ ਦੀ ਦੂਜੀ ਬੇਟੀ ਖੁਸ਼ੀ ਕਪੂਰ ਵੀ ਬਾਲੀਵੁਡ ‘ਚ ਡੈਬਿਊ ਕਰਨ ਵਾਲੀ ਹੈ। ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੇ ਹਨ।

Related posts

TWINKLE KHANNA ਨੇ ਪਤੀ AKSHAY KUMAR ਦੀ ਖ਼ਾਸ ਅੰਦਾਜ ‘ਚ ਕੀਤੀ ਤਾਰੀਫ

On Punjab

Blurr ਲਈ ਤਾਪਸੀ ਪੰਨੂ ਨੇ ਆਪਣੀਆਂ ਅੱਖਾਂ ਨਾਲ ਕੀਤਾ ਸੀ ਕੁਝ ਅਜਿਹਾ, ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ!

On Punjab

Khuda Haafiz 2 Agni Pariksha Fame ਐਕਸਟ੍ਰੇਸ ਸ਼ਿਵਾਲਿਕਾ ਓਬੇਰੋਯ ਨੇ ਮੂਵੀ ‘ਚ ਰੋਲ ਨੂੰ ਲੈ ਕੇ ਕਿਹਾ, ‘ਇਸ ਵਾਰ ਕਿਰਦਾਰ ‘ਚ ਹੋਣਗੀਆਂ ਕਈ ਪਰਤਾ’

On Punjab