81.05 F
New York, US
September 9, 2026
PreetNama
ਫਿਲਮ-ਸੰਸਾਰ/Filmy

ਸੋਨੂੰ ਨਿਗਮ ਦਾ ਟੀ-ਸੀਰੀਜ਼ ਨਾਲ ਪੰਗਾ, ਭੂਸ਼ਨ ਕੁਮਾਰ ਦੀ ਪਤਨੀ ਨੇ ਕਿਹਾ ਅਹਿਸਾਨ-ਫਰਾਮੋਸ਼

ਮੁੰਬਈ: ਪਲੇਅਬੈਕ ਸਿੰਗਰ ਸੋਨੂੰ ਨਿਗਮ ਨੇ ਹਾਲ ਹੀ ‘ਚ ਵੀਡੀਓ ਸ਼ੇਅਰ ਕਰਕੇ ਟੀ-ਸੀਰੀਜ਼ ਦੇ ਮਾਲਕ ਭੂਸ਼ਨ ਕੁਮਾਰ ‘ਤੇ ਨਿਸ਼ਾਨਾ ਸਾਧਿਆ ਸੀ। ਇਸ ਵੀਡੀਓ ਵਿੱਚ ਉਸ ਨੇ ਭੂਸ਼ਨ ਕੁਮਾਰ ਦੀ ਕੋਈ ਵੀਡੀਓ ਲੀਕ ਕਰਨ ਦੀ ਗੱਲ ਵੀ ਕੀਤੀ। ਹੁਣ ਭੂਸ਼ਨ ਕੁਮਾਰ ਦੀ ਪਤਨੀ ਤੇ ਅਭਿਨੇਤਰੀ ਦਿਵਿਆ ਕੁਮਾਰ ਖੋਸਲਾ ਦਾ ਰਿਐਕਸ਼ਨ ਸਾਹਮਣੇ ਆਇਆ ਹੈ।

ਉਸ ਨੇ ਲਿਖਿਆ, “ਅੱਜ ਕੱਲ੍ਹ ਇਹ ਸਭ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਕੌਣ ਕਿੰਨੀ ਚੰਗੀ ਕੈਂਪੇਨ ਚਲਾ ਸਕਦਾ ਹੈ। ਮੈਂ ਵੇਖ ਰਹੀ ਹਾਂ ਕਿ ਲੋਕ ਆਪਣੀਆਂ ਮੁਹਿੰਮਾਂ ਰਾਹੀਂ ਝੂਠ ਵੇਚ ਲੈਂਦੇ ਹਨ। ਸੋਨੂੰ ਨਿਗਮ ਵੀ ਕੋਈ ਅਜਿਹਾ ਵਿਅਕਤੀ ਹੈ ਜੋ ਦਰਸ਼ਕਾਂ ਦੇ ਦਿਮਾਗ ਨਾਲ ਖੇਡਣਾ ਜਾਣਦਾ ਹੈ। ਰੱਬ ਸਾਡੇ ਜਗਤ ਨੂੰ ਬਚਾਏ।“ਉਸ ਨੇ ਆਪਣੀ ਅਗਲੀ ਪੋਸਟ ਵਿੱਚ ਲਿਖਿਆ, “ਸੋਨੂੰ ਨਿਗਮ ਜੀ ਟੀ-ਸੀਰੀਜ਼ ਨੇ ਤੁਹਾਨੂੰ ਉਦਯੋਗ ਵਿੱਚ ਬਰੇਕ ਦਿੱਤੀ ਹੈ। ਤੁਹਾਨੂੰ ਇੰਨਾ ਅੱਗੇ ਲੈ ਗਿਆ। ਜੇ ਤੁਹਾਨੂੰ ਕੋਈ ਗੁੱਸਾ ਸੀ ਤਾਂ ਤੁਸੀਂ ਭੂਸ਼ਨ ਨਾਲ ਪਹਿਲਾਂ ਕਿਉਂ ਗੱਲ ਨਹੀਂ ਕੀਤੀ। ਤੁਸੀਂ ਅੱਜ ਪ੍ਰਚਾਰ ਲਈ ਇਹ ਕਿਉਂ ਕਰ ਰਹੇ ਹੋ। ਮੈਂ ਤੁਹਾਡੇ ਪਿਤਾ ਜੀ ਦੀਆਂ ਬਹੁਤ ਸਾਰੀਆਂ ਵੀਡੀਓਜ਼ ਨੂੰ ਖੁਦ ਡਾਇਰੈਕਟ ਕੀਤਾ ਜਿਸ ਲਈ ਉਹ ਹਮੇਸ਼ਾਂ ਬਹੁਤ ਸ਼ੁਕਰਗੁਜ਼ਾਰ ਰਹੇ ਪਰ ਕੁਝ ਲੋਕ ਅਹਿਸਾਨ-ਫਰਾਮੋਸ਼ ਹੁੰਦੇ ਹਨ। ਖੈਰ, ਤੁਸੀਂ ਮੇਰਾ ਪਿਆਰ ਦਾ ਚੰਗਾ ਨਤੀਜਾ ਦਿੱਤਾ।

Related posts

Pathaan Worldwide Collection Day 8 : ਦੁਨੀਆ ਨੇ ਸੁਣੀ ‘ਪਠਾਣ’ ਦੀ ਦਹਾੜ, 700 ਕਰੋੜ ‘ਤੇ ਸ਼ਾਹਰੁਖ ਖਾਨ ਨੇ ਸਾਧਿਆ ਨਿਸ਼ਾਨਾ

On Punjab

ਜਦੋਂ ਨਸ਼ੇ ਦੀ ਹਾਲਤ ‘ਚ ‘ਬਾਜ਼ੀਗਰ’ ਦੇ ਸੈੱਟ ‘ਤੇ ਸ਼ਾਹਰੁਖ਼ ਖ਼ਾਨ ਨੇ ਕਾਜੋਲ ਨਾਲ ਕੀਤੀ ਸੀ ਇਹ ਹਰਕਤ, ਸਾਲਾਂ ਬਾਅਦ ਅਦਾਕਾਰਾ ਨੇ ਦੱਸਿਆ ਕਿੱਸਾ

On Punjab

ਬਾਲੀਵੁਡ ਦੀ ਸਭ ਤੋਂ ਪੜ੍ਹੀ – ਲਿਖੀ ਅਦਾਕਾਰਾ ਹੈ ਪ੍ਰਿਯੰਕਾ ਦੀ ਭੈਣ

On Punjab