PreetNama
ਫਿਲਮ-ਸੰਸਾਰ/Filmy

ਸਿੱਧੂ ਮੂਸੇਵਾਲਾ ਕੇਸ ‘ਚ ਤਿੰਨ ਮੈਂਬਰੀ SIT ਦਾ ਗਠਨ

ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਖਿਲਾਫ ਆਰਮਜ਼ ਐਕਟ ਤਹਿਤ ਦਰਜ ਐਫਆਈਆਰ ‘ਚ ਅਗਲੇਰੀ ਜਾਂਚ ਲਈ ਆਈਜੀ ਪਟਿਆਲਾ ਜਤਿੰਦਰ ਸਿੰਘ ਔਲਖ ਵੱਲੋਂ ਐਸਐਸਪੀ ਸੰਗਰੂਰ ਡਾ. ਸੰਦੀਪ ਗਰਗ ਦੀ ਨਿਗਰਾਨੀ ਹੇਠ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ (SIT)ਬਣਾ ਦਿੱਤੀ ਗਈ ਹੈ।ਮੂਸੇਵਾਲਾ ਤੇ ਇੱਕ ਸਰਕਾਰੀ ਏਕੇ 47 ਨਾਲ ਸ਼ੂਟਿੰਗ ਰੇਂਜ ਵਿੱਚ ਗੋਲੀਆਂ ਚਲਾਉਣ ਦੇ ਦੋਸ਼ ਹਨ।ਔਲਖ ਵਲੋਂ ਬਣਾਈ ਗਈ ਐਸਆਈਟੀ ‘ਚ ਐਸਪੀ ਡੀ ਬਰਨਾਲਾ ਸੁਖਦੇਵ ਸਿੰਘ ਵਿਰਕ, ਡੀਐਸਪੀ ਡੀ ਬਰਨਾਲਾ ਹਰਮਿੰਦਰ ਦਿਓਲ ਤੇ ਧਨੌਲਾ ਦੇ ਐੱਸਐੱਚਓ ਕੁਲਦੀਪ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਐਫਆਈਆਰ ਦਰਜ ਹੋਣ ਤੋਂ ਬਾਅਦ ਸਿੱਧੂ ਮੂਸੇਵਾਲਾ ਫਰਾਰ ਚੱਲ ਰਿਹਾ ਹੈ।

Related posts

ਸੁਸ਼ਮਿਤਾ ਸੇਨ ਨੇ ਸਾਲਾਂ ਬਾਅਦ ਮਹੇਸ਼ ਭੱਟ ਬਾਰੇ ਕੀਤਾ ਵੱਡਾ ਖੁਲਾਸਾ, ਕਿਹਾ- ਪਹਿਲੀ ਫਿਲਮ ਦੇ ਸੈੱਟ ‘ਤੇ ਕੀਤਾ ਸੀ ਅਜਿਹਾ ਵਿਵਹਾਰ

On Punjab

Karwa Chauth 2024: ਸੋਨਮ ਨੇ ਮਹਿੰਦੀ ‘ਚ ਲਿਖਿਆ ਪਤੀ ਤੇ ਬੇਟੇ ਦਾ ਨਾਂ, ਪਰਿਣੀਤੀ ਚੋਪੜਾ ਦੇ ਸਹੁਰਿਆਂ ‘ਚ ਵੀ ਤਿਆਰੀਆਂ ਸ਼ੁਰੂ ਹਰ ਸਾਲ, ਬਾਲੀਵੁੱਡ ਅਦਾਕਾਰਾਂ ਆਪਣੇ ਕਰਵਾ ਚੌਥ ਦੀਆਂ ਪਹਿਰਾਵੇ ਦੀਆਂ ਤਸਵੀਰਾਂ ਸ਼ੇਅਰ ਕਰਦੀਆਂ ਹਨ। ਇਸ ਸਾਲ ਵੀ ਇਹ ਅਦਾਕਾਰਾਂ ਆਪਣੇ ਪਤੀਆਂ ਲਈ ਕਰਵਾ ਚੌਥ ਦਾ ਵਰਤ ਰੱਖਣਗੀਆਂ। ਕਈਆਂ ਲਈ ਇਹ ਉਨ੍ਹਾਂ ਦਾ ਪਹਿਲਾ ਕਰਵਾ ਚੌਥ ਹੋਵੇਗਾ, ਜਦੋਂ ਕਿ ਕਈਆਂ ਲਈ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਉਹ ਇਸ ਤਿਉਹਾਰ ਨੂੰ ਪੂਰੀ ਸ਼ਰਧਾ ਨਾਲ ਮਨਾਉਂਦੇ ਨਜ਼ਰ ਆਉਣਗੇ।

On Punjab

TMKOC: ਦਯਾ ਬੇਨ ਦੇ ਘਰ ਆਇਆ ਛੋਟਾ ਮਹਿਮਾਨ, ਸ਼ੋਅ ‘ਤੇ ਪਰਤਣ ਤੋਂ ਪਹਿਲਾਂ ਦਿੱਤਾ ਬੇਟੇ ਨੂੰ ਜਨਮ

On Punjab