72.14 F
New York, US
September 12, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਸੁਖਬੀਰ ਬਾਦਲ ਦਾ ਵੱਡਾ ਐਲਾਨ: ਅਕਾਲੀ ਦਲ ਦੀ ਸਰਕਾਰ ਬਣਨ ‘ਤੇ ਬਣੇਗਾ ‘ਕੰਢੀ ਵਿਕਾਸ ਮੰਤਰਾਲਾ’

ਬਲਾਚੌਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ਪੰਜਾਬ ਵਿੱਚ ਪਾਰਟੀ ਦੀ ਸਰਕਾਰ ਬਣਨ ‘ਤੇ ਸੂਬੇ ਦੇ ਪਹਾੜੀ ਅਤੇ ਅਰਧ-ਪਹਾੜੀ ਖੇਤਰਾਂ ਦੇ ਸਰਬਪੱਖੀ ਵਿਕਾਸ ਲਈ ਵਿਸ਼ੇਸ਼ ‘ਕੰਢੀ ਵਿਕਾਸ ਮੰਤਰਾਲਾ’ ਗਠਿਤ ਕੀਤਾ ਜਾਵੇਗਾ। ‘ਪੰਜਾਬ ਬਚਾਓ ਮੁਹਿੰਮ’ ਤਹਿਤ ਬਲਾਚੌਰ ਵਿਖੇ ਆਯੋਜਿਤ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕੰਢੀ ਇਲਾਕਾ ਲੰਮੇ ਸਮੇਂ ਤੋਂ ਬੁਨਿਆਦੀ ਸਹੂਲਤਾਂ ਤੋਂ ਵਾਂਝਾ ਰਿਹਾ ਹੈ, ਅਤੇ ਇਸ ਨਵੇਂ ਮੰਤਰਾਲੇ ਦਾ ਮੁੱਖ ਮਕਸਦ ਇਸ ਪੂਰੇ ਖੇਤਰ ਦੀ ਕਾਇਆ-ਕਲਪ ਕਰਨਾ ਅਤੇ ਸਥਾਨਕ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨਾ ਹੋਵੇਗਾ।
ਸੁਖਬੀਰ ਬਾਦਲ ਨੇ ਕੰਢੀ ਖੇਤਰ ਵਿੱਚ ਖੇਤੀਬਾੜੀ ਅਤੇ ਸਿੰਚਾਈ ਸਹੂਲਤਾਂ ਨੂੰ ਮਜ਼ਬੂਤ ਕਰਨ ਲਈ ਵੱਡੇ ਵਾਅਦੇ ਕੀਤੇ। ਉਨ੍ਹਾਂ ਕਿਹਾ ਕਿ ਇਲਾਕੇ ਦੇ ਕਿਸਾਨਾਂ ਲਈ ਡੂੰਘੇ ਟਿਊਬਵੈੱਲ ਲਗਾਏ ਜਾਣਗੇ, ਕੰਢੀ ਨਹਿਰ ਦੇ ਪਾਣੀ ਦੀ ਪਹੁੰਚ ਨੂੰ ਵਧਾਇਆ ਜਾਵੇਗਾ ਅਤੇ ਹਰ ਖੇਤ ਤੱਕ ਪਾਣੀ ਪਹੁੰਚਾਉਣ ਲਈ ਡ੍ਰਿਪ ਸਿੰਚਾਈ ਪ੍ਰਣਾਲੀ ਦੇ ਨਾਲ-ਨਾਲ ਭੂਮੀਗਤ ਪਾਈਪਲਾਈਨਾਂ ਵਿਛਾਈਆਂ ਜਾਣਗੀਆਂ। ਇਸ ਤੋਂ ਇਲਾਵਾ, ਪਠਾਨਕੋਟ ਤੋਂ ਰੋਪੜ ਤੱਕ ਇੱਕ ਫੋਰ-ਲੇਨ ਐਕਸਪ੍ਰੈਸਵੇਅ ਦੇ ਨਿਰਮਾਣ ਅਤੇ ਇਲਾਕੇ ਵਿੱਚ ਸਿੱਖਿਆ ਵੈਟਰਨਰੀ ਤੇ ਮੈਡੀਕਲ ਕਾਲਜ ਸਥਾਪਿਤ ਕਰਨ ਦੀ ਯੋਜਨਾ ਵੀ ਸਾਂਝੀ ਕੀਤੀ ਗਈ।
ਆਪਣੇ ਭਾਸ਼ਣ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਨੇ ਮੌਜੂਦਾ ਸਰਕਾਰ ਦੀਆਂ ਨੀਤੀਆਂ ‘ਤੇ ਵੀ ਸਖ਼ਤ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਬਿਜਲੀ ਦੇ ਭਾਰੀ ਕੱਟਾਂ ਕਾਰਨ ਆਮ ਲੋਕ ਅਤੇ ਕਿਸਾਨ ਪਰੇਸ਼ਾਨ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਅਕਾਲੀ ਦਲ ਦੀ ਸਰਕਾਰ ਆਉਂਦਿਆਂ ਹੀ ਪੰਜਾਬ ਨੂੰ ਮੁੜ ਬਿਜਲੀ ਸਰਪਲਸ ਬਣਾਇਆ ਜਾਵੇਗਾ ਅਤੇ ਆਟਾ-ਦਾਲ ਸਕੀਮ, ਬੁਢਾਪਾ ਪੈਨਸ਼ਨ, ਸ਼ਗਨ ਸਕੀਮ ਅਤੇ ਨੌਜਵਾਨਾਂ ਲਈ ਬਿਨਾਂ ਵਿਆਜ ਕਰਜ਼ੇ ਵਰਗੀਆਂ ਲੋਕ-ਭਲਾਈ ਯੋਜਨਾਵਾਂ ਨੂੰ ਹੋਰ ਵਧਾ ਕੇ ਲਾਗੂ ਕੀਤਾ ਜਾਵੇਗਾ।

Related posts

ਕੋਰੋਨਾ ਦੇ ਕਹਿਰ ‘ਚ ਸਰਕਾਰ ਦੇ ਨਵੇਂ ਹੁਕਮ, 31 ਦਸੰਬਰ ਤੱਕ ਕਰਨਾ ਪਵੇਗਾ Work from home

On Punjab

ਕੈਨੇਡਾ: ਪਾਰਟੀ ਦੇ ਅੰਦਰੋਂ ਵੀ ਟਰੂਡੋ ’ਤੇ ਅਸਤੀਫੇ ਦਾ ਦਬਾਅ ਵਧਣ ਲੱਗਾ

On Punjab

ਹਾਈ ਕੋਰਟ ਵੱਲੋਂ ਵਿਧਾਇਕ ਲਾਲਪੁਰਾ ਨੂੰ ਝਟਕਾ; ਸਜ਼ਾ ’ਤੇ ਰੋਕ ਲਾਉਣ ਤੋਂ ਇਨਕਾਰ

On Punjab