67.23 F
New York, US
June 20, 2026
PreetNama
ਰਾਜਨੀਤੀ/Politics

ਸਦਨ ’ਚ ਧੱਕਾ-ਮੁੱਕੀ ਦਾ ਵੀਡੀਓ ਆਇਆ ਸਾਹਮਣੇ, ਪ੍ਰਹਲਾਦ ਜੋਸ਼ੀ ਬੋਲੇ – ਮਾਫੀ ਮੰਗਣ ਰਾਹੁਲ ਗਾਂਧੀ

ਸਦਨ ਦੇ ਮੌਨਸੂਨ ਸੈਸ਼ਨ ਦੌਰਾਨ 11 ਅਗਸਤ 2021 ਨੂੰ ਹੋਈ ਕਾਰਵਾਈ ਨੂੰ ਲੈ ਕੇ ਬਵਾਲ ਮਚ ਗਿਆ ਹੈ। ਰਾਜਸਭਾ ’ਚ ਜੋ ਹੋਇਆ ਉਸ ਨੂੰ ਲੈ ਕੇ ਸਰਕਾਰ ਤੇ ਵਿਰੋਧੀ ਪਾਰਟੀਆਂ ’ਚ ਜੰਗ ਛਿੜ ਗਈ ਹੈ। ਕਾਂਗਰਸੀ ਆਗੂ ਰਾਹੁਲ ਗਾਂਧੀ ਦਾ ਦੋਸ਼ ਹੈ ਕਿ ਸੰਸਦ ਦੇ ਬਾਹਰ ਮਾਰਸ਼ਲ ਸੱਦ ਕੇ ਵਿਰੋਧੀ ਸੰਸਦ ਮੈਂਬਰਾਂ ਦੇ ਨਾਲ ਬਦਸਲੂਕੀ ਕੀਤੀ ਗਈ ਤੇ ਇਹ ਲੋਕਤੰਤਰ ਦੀ ਹੱਤਿਆ ਹੈ। ਇਸ ਤੋਂ ਬਾਅਦ ਅੱਜ ਦੁਪਹਿਰ 2 ਵਜੇ ਭਾਜਪਾ ਆਗੂਆਂ ਨੇ ਪ੍ਰੈੱਸ ਕਾਨਫਰੰਸਿੰਗ ਕਰ ਕੇ ਰਾਹੁਲ ਗਾਂਧੀ ’ਤੇ ਕਰਾਰਾ ਹਮਲਾ ਕੀਤਾ ਹੈ।

ਜੇ ਰਾਹੁਲ ਗਾਂਧੀ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੈ ਤਾਂ ਮੰਗਣ ਮਾਫੀ

 

ਇੰਨਾ ਹੀ ਨਹੀਂ ਸੰਸਦ ਕਾਰਜ ਮੰਤਰੀ ਪ੍ਰਹਲਾਦ ਜੋਸ਼ੀ ਨੇ ਕਿਹਾ ਕਿ ਕਾਂਗਰਸੀ ਆਗੂ ਰਾਹੁਲ ਗਾਂਧੀ ਸੰਸਦ ਦੇ ਆਖਰੀ ਦਿਨ ’ਚ ਹੋਈ ਕਾਰਵਾਈ ਨੂੰ ਲੈ ਕੇ ਬੋਲ ਰਹੇ ਹਨ ਕਿ ਇਹ ਲੋਕਤੰਤਰ ਦੀ ਹੱਤਿਆ ਸੀ। ਅਜਿਹੇ ’ਚ ਸੰਸਦ ਦੀ ਕਾਰਵਾਈ ਦੇ ਉਸ ਦਿਨ ਦੇ ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਸੰਸਦ ’ਚ ਕੀ ਹੋਇਆ ਸੀ। ਮੰਤਰੀ ਨੇ ਅੱਗੇ ਕਿਹਾ ਰਾਹੁਲ ਗਾਂਧੀ ਨੂੰ ਜੇ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੈ ਤਾਂ ਉਨ੍ਹਾਂ ਨੂੰ ਦੇਸ਼ ਤੋਂ ਮਾਫੀ ਮੰਗਣੀ ਚਾਹੀਦੀ ਹੈ। ਅਸੀਂ ਪ੍ਰਧਾਨ ਤੋਂ ਵੀ ਮੰਗ ਕਰਦੇ ਹਾਂ ਕਿ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਦੋਹਰਾਇਆ ਨਹੀਂ ਜਾਣਾ ਚਾਹੀਦਾ।

Related posts

ਬੇਅੰਤ ਸਿੰਘ ਕਤਲ ਕੇਸ: ਪੰਜਾਬ ਦੀ ਜੇਲ੍ਹ ਵਿੱਚ ਭੇਜਣ ਬਾਰੇ ਹਵਾਰਾ ਦੀ ਪਟੀਸ਼ਨ ‘ਤੇ ਸੁਪਰੀਮ ਕੋਰਟ ’ਚ ਸੁਣਵਾਈ ਟਲੀ

On Punjab

ਕੈਨੇਡਾ: ਆਪਣਾ ਹੀ ਬੱਚਾ ਅਗਵਾ ਕਰਕੇ ਭਾਰਤ ਭੱਜਿਆ ਵਿਅਕਤੀ ਕੈਨੇਡਾ ਵਾਪਸੀ ਮੌਕੇ ਗ੍ਰਿਫਤਾਰ

On Punjab

ਬੁਮਰਾਹ ਨੂੰ ਸਾਲ ਦਾ ਸਰਵੋਤਮ ਕ੍ਰਿਕਟਰ ਐਲਾਨਿਆ

On Punjab