PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਵਸੀਅਤ ਵਿਵਾਦ: ਅਦਾਲਤ ਨੇ ਕਰਿਸ਼ਮਾ ਦੇ ਬੱਚਿਆਂ ਦੀ ਪਟੀਸ਼ਨ ਸਵੀਕਾਰ ਕੀਤੀ; ਮਾਮਲੇ ਦੀ ਅਗਲੀ ਸੁਣਵਾਈ 9 ਅਕਤੂਬਰ ਨੂੰ

ਨਵੀਂ ਦਿੱਲੀ- ਦਿੱਲੀ ਹਾਈ ਕੋਰਟ ਨੇ ਅਦਾਕਾਰਾ ਕਰਿਸ਼ਮਾ ਕਪੂਰ ਦੇ ਦੋ ਬੱਚਿਆਂ ਸਮਾਇਰਾ ਕਪੂਰ (20) ਅਤੇ 15 ਸਾਲਾ ਨਾਬਾਲਗ ਪੁੱਤਰ ਵੱਲੋਂ ਪਿਤਾ ਦੀ ਜਾਇਦਾਦ ’ਚੋਂ ਹਿੱਸੇ ਦੀ ਮੰਗ ਵਾਲੀ ਪਟੀਸ਼ਨ ਸਵੀਕਾਰ ਕਰ ਲਈ ਹੈ। ਅਦਾਲਤ ਨੇ ਮਾਮਲੇ ’ਚ ਮਰਹੂਮ ਉਦਯੋਗਪਤੀ ਸੰਜੈ ਕਪੂਰ ਦੀ ਵਿਧਵਾ ਪ੍ਰਿਆ ਕਪੂਰ ਨੂੰ ਨੋਟਿਸ ਜਾਰੀ ਕੀਤਾ ਹੈ ਤੇ ਅਗਲੀ ਸੁਣਵਾਈ ਲਈ ਤਰੀਕ 9 ਅਕਤੂਬਰ ਤੈਅ ਕੀਤੀ ਹੈ।

ਪਟੀਸ਼ਨ ’ਤੇ ਸੁਣਵਾਈ ਦੌਰਾਨ ਅੱਜ ਮਰਹੂਮ ਉਦਯੋਗਪਤੀ ਸੰਜੈ ਕਪੂਰ ਦੀ ਵਿਧਵਾ ਪ੍ਰਿਆ ਕਪੂਰ ਨੇ ਅੱਜ ਦਿੱਲੀ ਹਾਈ ਕੋਰਟ ਨੂੰ ਦੱਸਿਆ ਸੰਜੈ ਦੀ ਸਾਬਕਾ ਪਤਨੀ ਕਰਿਸ਼ਮਾ ਕਪੂਰ ਦੇ ਦੋ ਬੱਚਿਆਂ ਨੂੰ ਪਰਿਵਾਰਕ ਟਰੱਸਟ ਤੋਂ ਪਹਿਲਾਂ ਹੀ 1,900 ਕਰੋੜ ਰੁਪਏ ਮਿਲ ਚੁੱਕੇ ਹਨ ਅਤੇ ‘ਉਹ ਹੋਰ ਕੀ ਚਾਹੁੰਦੇ ਹਨ?’’ ਸੰਜੈ ਅਤੇ ਕਰਿਸ਼ਮਾ ਦੇ ਬੱਚਿਆਂ ਨੇ ਮਰਹੂਮ ਪਿਤਾ ਦੀ ਜਾਇਦਾਦ ਵਿੱਚ ਹਿੱਸਾ ਲੈਣ ਲਈ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ ਅਤੇ ਦੋਸ਼ ਲਾਇਆ ਹੈ ਕਿ ਪ੍ਰਿਆ ਨੇ ਜਾਇਦਾਦ ’ਤੇ ਕਬਜ਼ਾ ਕਰਨ ਲਈ ਸੰਜੈ ਕਪੂਰ ਦੀ ਜਾਅਲੀ ਵਸੀਅਤ ਬਣਾਈ ਹੈ।

ਹਾਲਾਂਕਿ, ਜਸਟਿਸ ਜੋਤੀ ਸਿੰਘ ਦੇ ਸਾਹਮਣੇ ਕੀਤੇ ਗਏ ਦਾਅਵਿਆਂ ਦਾ ਵਿਰੋਧ ਕਰਦਿਆਂ ਪ੍ਰਿਆ ਦੇ ਵਕੀਲ ਨੇ ਕਿਹਾ, ‘‘ਅਜਿਹਾ ਨਹੀਂ ਹੈ ਕਿ ਲੋਕਾਂ ਨੂੰ ਸੜਕਾਂ ’ਤੇ ਛੱਡ ਦਿੱਤਾ ਗਿਆ ਹੈ।’’ ਜੱਜ ਨੇ ਪੁੱਛਿਆ ਸੀ ਕਿ ਕੀ ਵਸੀਅਤ ਰਜਿਸਟਰਡ ਸੀ। ਵਕੀਲ ਨੇ ਕਿਹਾ, ‘‘ਇਹ ਰਜਿਸਟਰਡ ਨਹੀਂ ਹੈ ਪਰ ਇਹ ‘ਗ਼ੈਰ-ਕਾਨੂੰਨੀ’ ਵੀ ਨਹੀਂ ਹੈ। ਇਹ ਸਾਰਾ ਰੌਲਾ ਮੁਕੱਦਮੇ ਤੋਂ ਸਿਰਫ਼ ਛੇ ਦਿਨ ਪਹਿਲਾਂ ਚੱਲ ਰਿਹਾ ਹੈ। ਮੁੱਦਈਆਂ ਨੂੰ ਟਰੱਸਟ ਤੋਂ 1900 ਕਰੋੜ ਰੁਪਏ ਮਿਲੇ। ਉਹ ਹੋਰ ਕੀ ਚਾਹੁੰਦੇ ਹਨ?’’ ਅਦਾਲਤ ਨੇ ਬੱਚਿਆਂ ਦੀ ਮਤਰੇਈ ਮਾਂ ਪ੍ਰਿਆ ਕਪੂਰ ਨੂੰ ਨੋਟਿਸ ਜਾਰੀ ਕੀਤਾ ਤੇ ਸੁਣਵਾਈ 9 ਅਕਤੂਬਰ ਤੱਕ ਮੁਲਤਵੀ ਕਰ ਦਿੱਤੀ। ਅਦਾਲਤ ਨੇ ਨੋਟਿਸ ’ਤੇ ਦੋ ਹਫ਼ਤਿਆਂ ਵਿੱਚ ਜਵਾਬ ਮੰਗਿਆ ਹੈ ਤੇ ਜਾਇਦਾਦਾਂ ਦੀ ਸੁੂਚੀ ਤਿਆਰ ਕਰਨ ਦੀ ਹਦਾਇਤ ਵੀ ਕੀਤੀ ਹੈ।

Related posts

40 ਕਿਲੋਗ੍ਰਾਮ ਹੈਰੋਇਨ ਦੀ ਵੱਡੀ ਖੇਪ ਬਰਾਮਦ, 4 ਕਾਬੂ

On Punjab

Wheat Procurement in Punjab: ਕੋਰੋਨਾ ਮਹਾਮਾਰੀ ਕਣਕ ਦੀ ਖਰੀਦ ‘ਤੇ ਵੀ ਅਸਰ, ਪੰਜਾਬ ’ਚ ਐਤਕੀਂ ਲੇਟ ਹੋਵੇਗੀ ਖ਼ਰੀਦ

On Punjab

ਇਕ-ਦੂਜੀ ਨਾਲ ਟਕਰਾਉਣ ਕਾਰਨ ਦੋ ਮਾਲ ਗੱਡੀਆਂ ਪਟੜੀ ਤੋਂ ਉਤਰੀਆਂ

On Punjab