2022 ’ਚ ਹੋਵੇਗੀ ਰਿਲੀਜ਼
ਰੌਕੀ ਅਤੇ ਰਾਣੀ ਦੀ ਪ੍ਰੇਮ ਕਹਾਣੀ, 2022 ’ਚ ਰਿਲੀਜ਼ ਹੋਵੇਗੀ। ਦੱਸ ਦੇਈਏ, ਕਰਨ ਦੀ ਆਖ਼ਰੀ ਡਾਇਰੈਕਟੋਰਿਅਲ ਫਿਲਮ ‘ਐ ਦਿਲ ਹੈ ਮੁਸ਼ਕਿਲ ਹੈ ਜੋ 2016 ’ਚ ਰਿਲੀਜ਼ ਹੋ
ਦੂਸਰੀ ਵਾਰ ਇਕੱਠੇ ਆ ਰਹੇ ਰਣਵੀਰ-ਆਲਿਆ
ਰੌਕੀ ਤੇ ਰਾਣੀ ਦੀ ਪ੍ਰੇਮ ਕਹਾਣੀ ਦੇ ਨਾਲ ਰਣਵੀਰ ਤੇ ਆਲਿਆ ਦੂਸਰੀ ਵਾਰ ਇਕੱਠੇ ਆ ਰਹੇ ਹਨ। ਇਸਤੋਂ ਪਹਿਲਾਂ ਦੋਵੇਂ ਜ਼ੋਇਆ ਅਖ਼ਤਰ ਦੀ ਫਿਲਮ ਗਲੀ ਬੁਆਏ ’ਚ ਇਕੱਠੇ ਆ ਚੁੱਕੇ ਹਨ, ਜੋ ਬਾਕਸ ਆਫਿਸ ’ਤੇ ਹਿੱਟ ਰਹੀ ਸੀ। 2019 ’ਚ ਆਈ ਇਹ ਫਿਲਮ ਰਣਵੀਰ ਦੀ ਸਿਨੇਮਾਘਰਾਂ ’ਚ ਆਖ਼ਰੀ ਰਿਲੀਜ਼ ਹੈ। ਹੁਣ ਰਣਵੀਰ ਦੀ 83 ਅਤੇ ਜਯੇਸ਼ਭਾਈ ਜ਼ੋਰਦਾਰ ਰਿਲੀਜ਼ ਲਈ ਤਿਆਰ ਹੈ।
ਧਰਮੇਂਦਰ, ਸ਼ਬਾਨਾ ਅਤੇ ਜਯਾ ਵੀ ਹੈ ਹਿੱਸਾ
ਕਰਨ ਜੌਹਰ ਦੀ ਫਿਲਮ ’ਚ ਧਰਮੇਂਦਰ, ਸ਼ਬਾਨਾ ਆਜ਼ਮੀ ਅਤੇ ਜਯਾ ਬੱਚਨ ਦੇ ਹੋਣ ਦੀ ਵੀ ਖ਼ਬਰ ਹੈ। ਹਾਲਾਂਕਿ, ਇਨ੍ਹਾਂ ਕਲਾਕਾਰਾਂ ਦੇ ਨਾਮ ਦੀ ਹਾਲੇ ਅਧਿਕਾਰਿਤ ਘੋਸ਼ਣਾ ਨਹੀਂ ਕੀਤੀ ਗਈ ਹੈ। ਅੱਜ 2 ਵਜੇ ਇਨ੍ਹਾਂ ਦੇ ਨਾਮ ਦਾ ਐਲਾਨ ਹੋ ਸਕਦਾ ਹੈ।