PreetNama
ਫਿਲਮ-ਸੰਸਾਰ/Filmy

Ramayan ਦੇ ਲਕਸ਼ਮਣ ਸੁਨੀਲ ਲਹਿਰੀ ਨੇ ਦਿਖਾਈ ਜਵਾਨੀ ਦੇ ਦਿਨਾਂ ਦੀ ਝਲਕ, ਤਸਵੀਰ ’ਚ ਐਕਟਰ ਦਾ ਲੁੱਕ ਦੇਖ ਫਿਦਾ ਹੋ ਜਾਓਗੇ ਤੁਸੀਂ

ਰਾਮਾਨੰਦ ਸਾਗਰ ਦੇ ਧਾਰਮਿਕ ਸੀਰੀਅਲ ‘ਰਾਮਾਇਣ’ ਫੇਮ ਸੁਨੀਲ ਲਹਿਰੀ ਅੱਜ ਕਿਸੀ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਨੇ ਇਸ ਸ਼ੋਅ ਰਾਹੀਂ ਅੱਜ ਘਰ-ਘਰ ’ਚ ਆਪਣੀ ਇਕ ਅਲੱਗ ਛਵੀ ਬਣਾਈ ਹੈ। ‘ਰਾਮਾਇਣ’ ’ਚ ਲਕਸ਼ਮਣ ਦਾ ਕਿਰਦਾਰ ਨਿਭਾਉਣ ਤੋਂ ਬਾਅਦ ਸੁਨੀਲ ਦਰਸ਼ਕਾਂ ਦੇ ਦਿਲਾਂ ’ਚ ਵਸ ਗਏ ਹਨ। ਇਸ ਸ਼ੋਅ ’ਚ ਉਨ੍ਹਾਂ ਨੇ ਜਿਸ ਤਰ੍ਹਾਂ ਆਪਣੇ ਕਿਰਦਾਰ ਨੂੰ ਨਿਭਾਇਆ ਹੈ, ਉਸਨੂੰ ਕੋਈ ਨਹੀਂ ਭੁਲਾ ਸਕਦਾ। ਸੁਨੀਲ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ’ਤੇ ਜ਼ਬਰਦਸਤ ਐਕਟਿਵ ਰਹਿੰਦੇ ਹਨ। ਉਹ ਆਏ ਦਿਨ ਆਪਣੀਆਂ ਲੇਟੈਸਟ ਤਸਵੀਰਾਂ ਸ਼ੇਅਰ ਕਰਕੇ ਫੈਨਜ਼ ਨਾਲ ਜੁੜੇ ਰਹਿੰਦੇ ਹਨ। ਇਸੀ ਦੌਰਾਨ ਸੁਨੀਲ ਲਹਿਰੀ ਨੇ ਆਪਣੀ ਲੇਟੈਸਟ ਤਸਵੀਰ ਸ਼ੇਅਰ ਕੀਤੀ ਹੈ।

ਇਸ ਤਸਵੀਰ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।ਸੁਨੀਲ ਲਹਿਰੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਆਪਣੀ ਇਕ ਖ਼ਾਸ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ’ਚ ਸੁਨੀਲ ਨੇ ਆਪਣੀ ਪੁਰਾਣੀ ਅਤੇ ਹੁਣ ਤਕ ਦੀ ਤਸਵੀਰ ਨੂੰ ਕੋਲਾਜ ਬਣਾ ਕੇ ਸ਼ੇਅਰ ਕੀਤਾ ਹੈ। ਦੋਵਾਂ ਹੀ ਫੋਟੋਜ਼ ’ਚ ਉਨ੍ਹਾਂ ਦਾ ਪੋਜ਼ ਲਗਪਗ ਇਕੋ-ਜਿਹਾ ਹੈ। ਇਸ ਤਸਵੀਰ ਤੋਂ ਕਿਤੇ ਜ਼ਿਆਦਾ ਇਸਦੀ ਕੈਪਸ਼ਨ ਚਰਚਾ ’ਚ ਹੈ। ਸੁਨੀਲ ਨੇ ਫੋਟੋ ਸ਼ੇਅਰ ਕਰਦੇ ਹੋਏ ਕੈਪਸ਼ਨ ’ਚ ਲਿਖਿਆ, ‘ਬੇਟਾ ਹੂੰ ਮੈਂ, ਮਾਸੂਮ ਅਨੁਭਵਹੀਨ ਜਿਹੀ ਜ਼ਿੰਦਗੀ ਦੀ ਜੱਦੋ-ਜਹਿਦ ’ਚ ਕੁਝ ਨਹੀਂ ਪਤਾ, ਪਰ ਅੱਜ ਦਾ ਮੈਂ ਸੁਤੰਤਰ ਅਨੁਭਵ ਮਾਤਰ ਜ਼ਿੰਦਗੀ ਨੂੰ ਸਮਝਣ ਵਾਲਾ, ਸਮਾਂ ਸਭ ਸਿਖਾ ਦਿੰਦਾ ਹੈ…।’ ਸੁਨੀਲ ਦੀ ਇਸ ਪੋਸਟ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਉਥੇ ਹੀ ਇਸ ’ਤੇ ਕੁਮੈਂਟ ਕਰਕੇ ਐਕਟਰ ਦੀਆਂ ਗੱਲਾਂ ’ਤੇ ਪੂਰੀ ਤਰ੍ਹਾਂ ਸਹਿਮਤੀ ਵੀ ਦੇ ਰਹੇ ਹਨ।

Related posts

ਸੋਨਮ ਬਾਜਵਾ ਤੋਂ ਬਾਅਦ Baaghi 4 ‘ਚ ਹੋਈ ਇਸ ਹਸੀਨਾ ਦੀ ਐਂਟਰੀ, Tiger Shroff ਨਾਲ ਲੜਾਏਗੀ ਇਸ਼ਕ

On Punjab

Aashram Chapter 2 Trailer: ਬੌਬੀ ਦਿਓਲ ਦੇ ‘ਆਸ਼ਰਮ ਚੈਪਟਰ 2’ ‘ਚ ਵਿਸ਼ਵਾਸ, ਜੁਰਮ ਤੇ ਰਾਜਨੀਤੀ ਦਾ ਖੇਡ- ਦੇਖੋ ਵੀਡੀਓ

On Punjab

ਆਇਫਾ ਐਵਾਰਡਜ਼: ‘ਲਾਪਤਾ ਲੇਡੀਜ਼’ ਨੇ ਜਿੱਤਿਆ ਬਿਹਤਰੀਨ ਫਿਲਮ ਦਾ ਐਵਾਰਡ

On Punjab