78.3 F
New York, US
September 13, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਮੋਦੀ ਨਾਅਰੇ ਦਿੰਦੇ ਹਨ, ਹੱਲ ਨਹੀਂ: ਰਾਹੁਲ ਗਾਂਧੀ

ਨਵੀਂ ਦਿੱਲੀ- ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਅਰੇ ਲਾਉਣ ਦੀ ਕਲਾ ’ਚ ਮੁਹਾਰਤ ਹਾਸਲ ਕਰ ਲਈ ਹੈ ਪਰ ਕੋਈ ਹੱਲ ਨਹੀਂ ਦਿੰਦੇ। ਉਨ੍ਹਾਂ ਦਾਅਵਾ ਕੀਤਾ ਕਿ ‘ਮੇਕ ਇਨ ਇੰਡੀਆ’ ਪਹਿਲ ਦੇ ਬਾਵਜੂਦ ਭਾਰਤ ਦਾ ਨਿਰਮਾਣ ਰਿਕਾਰਡ ਹੇਠਲੇ ਪੱਧਰ ’ਤੇ ਹੈ। ਰਾਹੁਲ ਗਾਂਧੀ ਨੇ ਅੱਜ ਦਿੱਲੀ ਦੇ ਨਹਿਰੂ ਪਲੇਸ ’ਚ ਮੋਬਾਈਲਾਂ ਦੀ ਮੁਰੰਮਤ ਕਰਨ ਵਾਲਿਆਂ ਨਾਲ ਮੁਲਾਕਾਤ ਕੀਤੀ।

ਉਨ੍ਹਾਂ ਸਵਾਲ ਕੀਤਾ ਕਿ ‘ਮੇਕ ਇਨ ਇੰਡੀਆ’ ਨੇ ਕਾਰਖਾਨਿਆਂ ’ਚ ਤੇਜ਼ੀ ਲਿਆਉਣ ਦਾ ਵਾਅਦਾ ਕੀਤਾ ਸੀ ਤਾਂ ਫਿਰ ਨਿਰਮਾਣ ਕਿਉਂ ਰਿਕਾਰਡ ਹੇਠਲੇ ਪੱਧਰ ’ਤੇ ਹੈ, ਨੌਜਵਾਨ ਬੇਰੁਜ਼ਗਾਰੀ ਦਰ ਉਚਾਈ ’ਤੇ ਹੈ ਅਤੇ ਚੀਨ ਤੋਂ ਦਰਾਮਦ ਦੁੱਗਣੇ ਤੋਂ ਵੀ ਵੱਧ ਕਿਉਂ ਹੋ ਗਈ ਹੈ? ਰਾਹੁਲ ਗਾਂਧੀ ਨੇ ਐਕਸ ’ਤੇ ਕਿਹਾ, ‘ਮੋਦੀ ਜੀ ਨੇ ਨਾਅਰੇ ਦੇਣ ਆਉਂਦੇ ਹਨ, ਹੱਲ ਨਹੀਂ ਦਿੰਦੇ। ਸਾਲ 2014 ਮਗਰੋਂ ਸਾਡੇ ਅਰਥਚਾਰੇ ਦੀ ਨਿਰਮਾਣ ਦਰ 14 ਫੀਸਦ ਡਿੱਗ ਗਈ ਹੈ।’ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਨਵੇਂ ਵਿਚਾਰਾਂ ਤੋਂ ਬਿਨਾਂ ਹੀ ਮੋਦੀ ਜੀ ਨੇ ਆਤਮ ਸਮਰਪਣ ਕਰ ਦਿੱਤਾ ਹੈ। ਜਿਨ੍ਹਾਂ ਦੀ ਪੀਐੱਲਆਈ ਯੋਜਨਾ ਦਾ ਇੰਨਾ ਪ੍ਰਚਾਰ ਹੋਇਆ ਸੀ ਹੁਣ ਉਸ ਨੂੰ ਚੁੱਪ ਚਪੀਤੇ ਵਾਪਸ ਲਿਆ ਜਾ ਰਿਹਾ ਹੈ। ਗਾਂਧੀ ਨੇ ਕਿਹਾ ਕਿ ਭਾਰਤ ਨੂੰ ਬੁਨਿਆਦੀ ਤਬਦੀਲੀ ਦੀ ਲੋੜ ਹੈ, ਜੋ ਇਮਾਨਦਾਰ ਸੁਧਾਰਾਂ ਤੇ ਵਿੱਤੀ ਮਦਦ ਰਾਹੀਂ ਲੱਖਾਂ ਖਪਤਕਾਰਾਂ ਨੂੰ ਮਜ਼ਬੂਤ ਬਣਾਏ। ਉਨ੍ਹਾਂ ਕਿਹਾ, ‘ਸਾਨੂੰ ਦੂਜਿਆਂ ਲਈ ਬਾਜ਼ਾਰ ਬਣਨਾ ਬੰਦ ਕਰਨਾ ਹੋਵੇਗਾ। ਜੇ ਅਸੀਂ ਇੱਥੇ ਨਿਰਮਾਣ ਨਹੀਂ ਕਰਦੇ ਤਾਂ ਅਸੀਂ ਉਨ੍ਹਾਂ ਲੋਕਾਂ ਤੋਂ ਖਰੀਦਦੇ ਰਹਾਂਗੇ ਜੋ ਨਿਰਮਾਣ ਕਰਕੇ ਹਨ। ਸਮਾਂ ਲੰਘ ਰਿਹਾ ਹੈ।’ ਗਾਂਧੀ ਨੇ ਦਿੱਲੀ ਦੇ ਨਹਿਰੂ ਪਲੇਸ ’ਚ ਮੋਬਾਈਲ ਰਿਪੇਅਰ ਤਕਨੀਸ਼ੀਅਨਾਂ ਨਾਲ ਮੁਲਾਕਾਤ ਤੇ ਗੱਲਬਾਤ ਦੀ ਵੀਡੀਓ ਵੀ ਸਾਂਝੀ ਕੀਤੀ ਹੈ।

Related posts

ਸੂਡਾਨ ‘ਚ ਭਿਆਨਕ ਹਾਦਸਾ, 18 ਭਾਰਤੀਆਂ ਦੀ ਮੌਤ

On Punjab

ਕੋਰੋਨਾ ਮੁਕਤ ਕਰਨ ਲਈ ਵਾਸ਼ਿੰਗ ਮਸ਼ੀਨ ਤੇ ਮਾਈਕ੍ਰੋਵੇਵ ‘ਚ ਪਾਏ ਨੋਟ, ਇੱਕ ਅਰਬ ਡਾਲਰ ਤਬਾਹ

On Punjab

SGPC ਦਾ ਨਿਜੀ ਚੈਨਲ ਖ਼ਿਲਾਫ਼ ਸਖ਼ਤ ਰੁੱਖ, ਬਿਨਾਂ ਇਜਾਜ਼ਤ ਗੁਰਬਾਣੀ ਪ੍ਰਸਾਰਿਤ ਕਰਨ ‘ਤੇ ਨੋਟਿਸ ਜਾਰੀ

On Punjab