68.9 F
New York, US
September 8, 2026
PreetNama
ਖੇਡ-ਜਗਤ/Sports News

ਮੀਰਾਬਾਈ ਨੇ ਵਿਸ਼ਵ ਰਿਕਾਰਡ ਨਾਲ ਕੀਤਾ ਓਲੰਪਿਕ ਲਈ ਕੁਆਲੀਫਾਈ

ਸਾਬਕਾ ਵਿਸ਼ਵ ਚੈਂਪੀਅਨ ਭਾਰਤੀ ਵੇਟਲਿਫਟਰ ਮੀਰਾਬਾਈ ਚਾਨੂੰ ਨੇ ਸ਼ਨਿਚਰਵਾਰ ਨੂੰ ਏਸ਼ੀਅਨ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਲੀਨ ਐਂਡ ਜਰਕ ਵਿਚ 49 ਕਿਲੋਗ੍ਰਾਮ ਵਿਚ ਵਿਸ਼ਵ ਰਿਕਾਰਡ ਬਣਾਇਆ ਤੇ ਨਾਲ ਹੀ ਕਾਂਸੇ ਦਾ ਮੈਡਲ ਆਪਣੇ ਨਾਂ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਟੋਕੀਓ ਓਲੰਪਿਕ ਲਈ ਵੀ ਕੁਆਲੀਫਾਈ ਕੀਤਾ। ਚਾਨੂੰ ਨੇ ਆਪਣਾ ਰਾਸ਼ਟਰੀ ਰਿਕਾਰਡ ਵੀ ਬਿਹਤਰ ਕੀਤਾ। 26 ਸਾਲ ਦੀ ਚਾਨੂੰ ਨੇ ਸਨੈਚ ਵਿਚ 86 ਕਿਲੋਗ੍ਰਾਮ ਦਾ ਭਾਰ ਚੁੱਕਿਆ ਤੇ ਕਲੀਨ ਐਂਡ ਜਰਕ ਵਿਚ 119 ਕਿਲੋਗ੍ਰਾਮ ਦਾ ਭਾਰ ਚੁੱਕ ਕੇ ਵਿਸ਼ਵ ਰਿਕਾਰਡ ਬਣਾਇਆ। ਉਨ੍ਹਾਂ ਨੇ ਕੁੱਲ 205 ਕਿਲੋਗ੍ਰਾਮ ਦਾ ਭਾਰ ਚੁੱਕਦੇ ਹੋਏ ਕਾਂਸੇ ਦਾ ਮੈਡਲ ਹਾਸਲ ਕੀਤਾ। ਇਸ ਤੋਂ ਪਹਿਲਾਂ ਕਲੀਨ ਐਂਡ ਜਰਕ ਵਿਚ ਵਿਸ਼ਵ ਰਿਕਾਰਡ 118 ਕਿਲੋਗ੍ਰਾਮ ਦਾ ਸੀ। 49 ਕਿਲੋਗ੍ਰਾਮ ਵਿਚ ਮੀਰਾਬਾਈ ਦਾ ਸਰਬੋਤਮ ਨਿੱਜੀ ਸਕੋਰ 203 ਕਿਲੋਗ੍ਰਾਮ (88 + 115 ਕਿਲੋਗ੍ਰਾਮ) ਦਾ ਸੀ ਜੋ ਉਨ੍ਹਾਂ ਨੇ ਪਿਛਲੇ ਸਾਲ ਫਰਵਰੀ ਵਿਚ ਰਾਸ਼ਟਰੀ ਚੈਂਪੀਅਨਸ਼ਿਪ ਵਿਚ ਬਣਾਇਆ ਸੀ।

Related posts

ਡਰੈਗ ਫਲਿੱਕਰ ਹਰਮਨਪ੍ਰੀਤ ਸਿੰਘ ਦੀ ਹੈਟਿ੍ਕ ਤੇ ਮਨਪ੍ਰੀਤ ਸਿੰਘ ਦੇ ਇਕ ਗੋਲ ਦੀ ਮਦਦ ਨਾਲ ਭਾਰਤੀ ਮਰਦ ਹਾਕੀ ਟੀਮ ਨੇ ਐਤਵਾਰ ਨੂੰ ਇੱਥੇ ਐੱਫਆਈਐੱਚ ਪ੍ਰੋ ਲੀਗ ਦੇ ਦੂਜੇ ਮੈਚ ਵਿਚ ਇੰਗਲੈਂਡ ‘ਤੇ 4-3 ਨਾਲ ਜਿੱਤ ਦਰਜ ਕੀਤੀ। ਹਰਮਨਪ੍ਰੀਤ ਨੇ (26ਵੇਂ, 26ਵੇਂ ਤੇ 43ਵੇਂ ਮਿੰਟ) ਤੇ ਮਨਪ੍ਰੀਤ ਨੇ 15ਵੇਂ ਮਿੰਟ ਵਿਚ ਗੋਲ ਕਰ ਕੇ ਭਾਰਤ ਨੂੰ ਸੂਚੀ ਵਿਚ ਸਿਖਰ ‘ਤੇ ਆਪਣੀ ਬੜ੍ਹਤ ਮਜ਼ਬੂਤ ਕਰਨ ਵਿਚ ਮਦਦ ਕੀਤੀ। ਇੰਗਲੈਂਡ ਲਈ ਲਿਆਮ ਸੈਨਫੋਰਡ (ਸੱਤਵੇਂ), ਡੇਵਿਡ ਕੋਂਡਨ (39ਵੇਂ) ਤੇ ਸੈਮ ਵਾਰਡ (44ਵੇਂ ਮਿੰਟ) ਨੇ ਗੋਲ ਕੀਤੇ। ਭਾਰਤ ਨੇ ਮੈਚ ਵਿਚ ਅੱਠ ਪੈਨਲਟੀ ਕਾਰਨਰਾਂ ਵਿਚੋਂ ਚਾਰ ਨੂੰ ਗੋਲ ਵਿਚ ਬਦਲਿਆ ਜਦਕਿ ਇੰਗਲੈਂਡ ਨੇ ਛੇ ਸ਼ਾਰਟ ਕਾਰਨਰਾਂ ਵਿਚੋਂ ਤਿੰਨ ‘ਤੇ ਗੋਲ ਕੀਤੇ। ਇਸ ਜਿੱਤ ਨਾਲ ਭਾਰਤ 10 ਮੈਚਾਂ ਵਿਚ 21 ਅੰਕ ਲੈ ਕੇ ਸਿਖਰ ‘ਤੇ ਕਾਬਜ ਹੈ ਜਦਕਿ ਇੰਗਲੈਂਡ ਛੇ ਮੈਚਾਂ ਵਿਚ ਸੱਤ ਅੰਕਾਂ ਨਾਲ ਸੱਤਵੇਂ ਸਥਾਨ ‘ਤੇ ਹੈ।

On Punjab

ਵਿਸ਼ਵ ਕੱਪ ਲਈ ਕਮੈਂਟੇਟਰਜ਼ ਦੀ ਸੂਚੀ ਜਾਰੀ, ਸੌਰਵ ਗਾਂਗੁਲੀ ਸਮੇਤ 3 ਭਾਰਤੀ ਸ਼ਾਮਲ

On Punjab

ਉੱਤਰ ਰੇਲਵੇ ਨਵੀਂ ਦਿੱਲੀ ਨੇ ਜਿੱਤਿਆ ਆਲ ਇੰਡੀਆ ਰੇਲਵੇ ਮਹਿਲਾ ਹਾਕੀ ਚੈਂਪੀਅਨਸ਼ਿਪ ਦਾ ਖਿਤਾਬ, ਮੱਧ ਰੇਲਵੇ ਨੂੰ ਦੂਜਾ ਤੇ ਰੇਲ ਕੋਚ ਫੈਕਟਰੀ ਨੂੰ ਮਿਲਿਆ ਤੀਜਾ ਸਥਾਨ

On Punjab