84.45 F
New York, US
September 10, 2026
PreetNama
ਰਾਜਨੀਤੀ/Politics

ਮਾਨਸਾ ਰੈਲੀ ‘ਚ ਸਿੱਧੂ ਮੂਸੇਵਾਲਾ ਦੇ ਬੋਲਦੇ ਹੀ ਸ਼ੁਰੂ ਹੋ ਗਈ ਹੂਟਿੰਗ, ਟਕਸਾਲੀ ਕਾਂਗਰਸੀ ਬੋਲੇ- ਕਿਤੇ ਤੈਨੂੰ ਸੁਖਬੀਰ ਨੇ ਤਾਂ ਨਹੀਂ ਭੇਜਿਆ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਾਂਗਰਸ ‘ਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਨੇ ਪਹਿਲੀ ਰੈਲੀ ਮਾਨਸਾ ‘ਚ ਕੀਤੀ। ਰੈਲੀ ‘ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਇਲਾਵਾ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਵੀ ਪਹੁੰਚੇ ਪਰ ਰੈਲੀ ਦੌਰਾਨ ਜਦੋਂ ਸਿੱਧੂ ਮੂਸੇਵਾਲਾ ਭਾਸ਼ਣ ਦੇਣ ਲੱਗੇ ਤਾਂ ਪੰਡਾਲ ‘ਚ ਹੂਟਿੰਗ ਸ਼ੁਰੂ ਹੋ ਗਈ। ਅਸਲ ਵਿਚ, ਕਾਂਗਰਸ ‘ਚ ਮਾਨਸਾ ਦੇ ਕੁਝ ਟਕਸਾਲੀ ਟਿਕਟ ਦੇ ਦਾਅਵੇਦਾਰ ਹਨ ਜਿਨ੍ਹਾਂ ਦੇ ਸਮਰਥਕ ਸਿੱਧੂ ਮੂਸੇਵਾਲਾ ਨੂੰ ਪਸੰਦ ਨਹੀਂ ਕਰਦੇ।

ਮੰਚ ਤੋਂ ਵੀ ਅਜਿਹਾ ਹੀ ਹੋਇਆ, ਜਦੋਂ ਸਿੱਧੂ ਮੂਸੇਵਾਲਾ ਦਾ ਬੋਲਣ ਲਈ ਨਾਂ ਅਨਾਊਂਸ ਕੀਤਾ ਗਿਆ ਤਾਂ ਟਕਸਾਲੀ ਕਾਂਗਰਸੀ ਆਗੂਆਂ ਦੇ ਸਮਰਥਕ ਹੂਟਿੰਗ ਕਰਨ ਲੱਗੇ। ਇੱਥੋਂ ਤਕ ਕਿ ਲੋਕਾਂ ਨੇ ਤਾਂ ਇਹ ਵੀ ਬੋਲ ਦਿੱਤਾ ਕਿ ਉਨ੍ਹਾਂ ਨੂੰ ਸਿੱਧੂ ਮੂਸੇਵਾਲਾ ਨਹੀਂ ਚਾਹੀਦਾ। ਪੰਡਾਲ ‘ਚ ਅਜਿਹਾ ਹੁੰਦਾ ਦੇਖ ਟਾਰੰਸਪੋਰਟ ਮੰਤਰੀ ਰਾਜਾ ਵੜਿੰਗ ਵੀ ਭੜਕ ਗਏ। ਉਨ੍ਹਾਂ ਸਿੱਧੂ ਮੂਸੇਵਾਲਾ ਤੋਂ ਮਾਈਕ ਲੈ ਕੇ ਇਕ ਵਿਅਕਤੀ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਇਕੱਲਾ ਤੂੰ ਹੀ ਰੌਲਾ ਪਾ ਰਿਹੈਂ, ਕਿਤੇ ਤੈਨੂੰ ਸੁਖਬੀਰ ਨੇ ਤਾਂ ਨਹੀਂ ਭੇਜਿਆ। ਇਸ ਤੋਂ ਬਾਅਦ ਉਹ ਪਿੱਛੇ ਤਾਂ ਹੱਟ ਗਏ ਪਰ ਜਦੋਂ ਤਕ ਸਿੱਧੂ ਮੂਸੇਵਾਲਾ ਮੰਚ ‘ਤੇ ਭਾਸ਼ਣ ਦਿੰਦਾ ਰਿਹਾ ਹੂਟਿੰਗ ਬੰਦ ਨਹੀਂ ਹੋਈ। ਇਸ ਤੋਂ ਬਾਅਦ ਸਿੱਧੂ ਮੂਸੇਵਾਲਾ ਕੁਝ ਲਫਜ਼ ਬੋਲ ਕੇ ਬੈਠ ਗਏ।

Related posts

ਅਮਰੀਕਾ ’ਚ ਐੱਚ-1ਬੀ ਵੀਜ਼ੇ ਲਈ ਸਾਲਾਨਾ ਹੱਦ ਪੂਰੀ, ਭਾਰਤੀਆਂ ਸਣੇ 65 ਹਜ਼ਾਰ ਅਜਿਹੇ ਵੀਜ਼ੇ ਹਰ ਸਾਲ ਵਿਦੇਸ਼ੀਆਂ ਨੂੰ ਕੀਤੇ ਜਾਂਦੇ ਹਨ ਜਾਰੀ

On Punjab

ਪਿੰਡ ਮੱਲੀਆਂ ਵਿਖੇ ਹੋਣ ਵਾਲਾ ਸਲਾਨਾ ਕਬੱਡੀ ਕੱਪ ਹੜ੍ਹ ਪੀੜਤਾਂ ਦੀ ਮਦਦ ਲਈ ਮੁਲਤਵੀ ਕੀਤਾ

On Punjab

ਕਰਜ਼ ਲੈ ਕੇ ਘਰ ਤੇ ਗੱਡੀ ਖਰੀਦਣ ਦਾ ਸੁਪਨਾ ਪੂਰਾ ਕਰਨਾ ਪਵੇਗਾ ਮਹਿੰਗਾ, ਪੰਜਾਬ ਸਰਕਾਰ ਕਰਨ ਜਾ ਰਹੀ ਹੈ ਇਹ ਬਦਲਾਅ

On Punjab