47.3 F
New York, US
March 28, 2024
PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਅਮਰੀਕਾ ’ਚ ਐੱਚ-1ਬੀ ਵੀਜ਼ੇ ਲਈ ਸਾਲਾਨਾ ਹੱਦ ਪੂਰੀ, ਭਾਰਤੀਆਂ ਸਣੇ 65 ਹਜ਼ਾਰ ਅਜਿਹੇ ਵੀਜ਼ੇ ਹਰ ਸਾਲ ਵਿਦੇਸ਼ੀਆਂ ਨੂੰ ਕੀਤੇ ਜਾਂਦੇ ਹਨ ਜਾਰੀ

 ਅਮਰੀਕਾ ਨੇ ਐੱਚ-1ਬੀ ਵੀਜ਼ੇ ਨੂੰ ਲੈ ਕੇ ਕਿਹਾ ਹੈ ਕਿ ਉਸ ਨੇ ਵਿੱਤੀ ਵਰ੍ਹੇ 2024 ਲਈ ਕਾਂਗਰਸ ਵੱਲੋਂ ਨਿਰਧਾਰਤ ਵੀਜ਼ਾ ਹੱਦ 65 ਹਜ਼ਾਰ ਨੂੰ ਪੂਰਾ ਕਰ ਲਿਆ ਹੈ। ਦੇਸ਼ ਦੀ ਫੈਡਰਲ ਇਮੀਗ੍ਰੇਸ਼ਨ ਸੇਵਾ ਏਜੰਸੀ ਨੇ ਇਸ ਬਾਰੇ ਸਫਲ ਬਿਨੈਕਾਰਾਂ ਨੂੰ ਸੂਚਿਤ ਕਰ ਦਿੱਤਾ ਹੈ।

ਅਮਰੀਕਾ ਵਿਚ ਐੱਚ-1ਬੀ ਵੀਜ਼ਾ ਇਕ ਗੈਰ-ਇਮੀਗ੍ਰੈਂਟ ਵੀਜ਼ਾ ਹੈ ਜੋ ਤਕਨੀਕੀ ਖੇਤਰ ਵਿਚ ਮਾਹਰ ਵਿਦੇਸ਼ੀ ਪੇਸ਼ੇਵਰਾਂ ਨੂੰ ਅਮਰੀਕੀ ਕੰਪਨੀਆਂ ਵਿਚ ਨਿਯੁਕਤੀ ਦੀ ਇਜਾਜ਼ਤ ਦਿੰਦਾ ਹੈ। ਤਕਨੀਕੀ ਕੰਪਨੀਆਂ ਹਰ ਸਾਲ ਭਾਰਤ, ਚੀਨ ਵਰਗੇ ਦੇਸ਼ਾਂ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਮਾਹਰ ਪੇਸ਼ੇਵਰਾਂ ਨੂੰ ਨਿਯੁਕਤ ਕਰਦੀਆਂ ਹਨ। ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾ (ਯੂਐੱਸਸੀਆਈਐੱਸ) ਨੇ ਸੋਮਵਾਰ ਨੂੰ ਕਿਹਾ ਕਿ ਉਸ ਨੂੰ ਵਿੱਤੀ ਵਰ੍ਹੇ 2024 ਲਈ ਲੋੜੀਂਦੇ ਇਲੈਕਟ੍ਰਾਨਿਕ ਰਜਿਸਟਰਡ ਬਿਨੈਕਾਰ ਮਿਲ ਚੁੱਕੇ ਹਨ। ਐੱਚ-1ਬੀ ਸ਼੍ਰੇਣੀ ਵੀਜ਼ੇ ਲਈ 65 ਹਜ਼ਾਰ ਸਾਲਾਨਾ ਹੱਦ ਵਿਚ 6,800 ਵੀਜ਼ੇ ਅਮਰੀਕਾ-ਚਿਲੀ ਅਤੇ ਅਮਰੀਕਾ-ਸਿੰਗਾਪੁਰ ਮੁਕਤ ਵਪਾਰ ਸਮਝੌਤੇ ਤਹਿਤ ਸੁਰੱਖਿਅਤ ਹਨ। ਐੱਚ-1ਬੀ ਵੀਜ਼ਾ ਵਿਸ਼ੇ ਨੂੰ ਜਾਇਜ਼ ਰੂਪ ਨਾਲ ਪੰਜੀਕ੍ਰਿਤ ਲੋਕ ਆਪਣੀ ਅਪੀਲ ਪਹਿਲੀ ਅਪ੍ਰੈਲ 2023 ਤੋਂ ਯੂਐੱਸਸੀਆਈਐੱਸ ਨੂੰ ਦੇ ਸਕਦੇ ਹਨ।

ਯੂਐੱਸਸੀਆਈਐੱਸ ਡਾਇਰੈਕਟਰ ਯੂਆਰ ਐੱਮ ਜੱਡੂ ਨੇ ਫਾਊਂਡੇਸ਼ਨ ਫਾਰ ਇੰਡੀਆ ਐਂਡ ਇੰਡੀਅਨ ਡਾਇਸਪੋਰਾ ਸਟੱਡੀਜ਼ (ਐੱਫਆਈਆਈਡੀਐੱਸ) ਨੂੰ ਲਿਖੀ ਇਕ ਚਿੱਠੀ ਵਿਚ ਕਿਹਾ ਹੈ ਕਿ ਅਮਰੀਕੀ ਤਕਨੀਕੀ ਕੰਪਨੀਆਂ ਵੱਲੋਂ ਐੱਚ-1ਬੀ ਵੀਜ਼ਾ ਧਾਰਕ ਕਰਮਚਾਰੀਆਂ ਨੂੰ ਕੱਢਿਆ ਜਾਂਦਾ ਹੈ ਤਾਂ ਉਹ ਹੋਰ ਬਦਲਾਂ ਤੋਂ ਜਾਣੂ ਨਹੀਂ ਹੁੰਦੇ ਹਨ। ਐੱਫਆਈਆਈਡੀਐੱਸ ਨੌਕਰੀ ਤੋਂ ਕੱਢੇ ਗਏ ਐੱਚ-1ਬੀ ਕਰਮਚਾਰੀਆਂ ਲਈ ਕੰਮ ਕਰਦੀ ਹੈ। ਰਾਸ਼ਟਰਪਤੀ ਸਲਾਹਕਾਰ ਕਮਿਸ਼ਨ ਨੇ ਹਾਲ ਹੀ ਵਿਚ 60 ਦਿਨ ਦੀ ਅਪੀਲੀ ਹੱਦ ਨੂੰ ਵਧਾਉਣ ਦੀ ਸਿਫ਼ਾਰਸ਼ ਕੀਤੀ ਹੈ। ਨੌਕਰੀ ਤੋਂ ਕੱਢੇ ਗਏ ਕਰਮਚਾਰੀਆਂ ਨੂੰ ਸਭ ਤੋਂ ਪਹਿਲਾਂ ਆਪਣੀ ਗ਼ੈਰ-ਇਮੀਗ੍ਰੈਂਟ ਸਥਿਤੀ ਵਿਚ ਬਦਲਾਅ ਲਈ ਬਿਨੈ ਕਰਨਾ ਚਾਹੀਦਾ ਹੈ।

Related posts

ਸਰਕਾਰ 2020 ਤੱਕ ਮੋਬਾਈਲ ਗੇਮ ਨਾਲ ਖ਼ਤਮ ਕਰੇਗੀ ਕਿਸਾਨਾਂ ਦੀ ਗਰੀਬੀ

On Punjab

ਆਸਟ੍ਰੇਲੀਆ: ਸਿਡਨੀ ‘ਚ ਜੰਗਲੀ ਅੱਗ ਹੋਈ ਬੇਕਾਬੂ, 20 ਇਮਾਰਤਾਂ ਨਸ਼ਟ

On Punjab

US Travel Advisory : ਭਾਰਤ ਯਾਤਰਾ ਨੂੰ ਲੈ ਕੇ ਅਮਰੀਕਾ ਨੇ ਆਪਣੀ Travel Advisory ‘ਚ ਕੀਤਾ ਸੁਧਾਰ, ਨਾਗਰਿਕਾਂ ਨੂੰ ਦਿੱਤੀ ਇਹ ਸਲਾਹ

On Punjab