ਦਮਾ ਇਕ ਆਮ ਸਾਹ ਨਾ ਜੁੜੀ ਸਥਿਤੀ ਹੈ ਜੋ ਦੁਨੀਆ ਭਰ ਦੇ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ। ਅਸਥਮਾ ਦੇ ਮਰੀਜ਼ ਅਕਸਰ ਹਮਲੇ ਦੇ ਡਰੋਂ ਸਰੀਰਕ ਗਤੀਵਿਧੀ ਜਾਂ ਕਸਰਤ ਤੋਂ ਪਰਹੇਜ਼ ਕਰਦੇ ਹਨ। ਹਾਲਾਂਕਿ, ਮਾਹਿਰਾਂ ਅਨੁਸਾਰ ਸਹੀ ਕਿਸਮ ਦੀ ਕਸਰਤ ਦਮੇ ਦੇ ਮਰੀਜ਼ਾਂ ਨੂੰ ਲਾਭ ਪਹੁੰਚਾ ਸਕਦੀ ਹੈ।
ਡਾਕਟਰ ਦੀ ਸਲਾਹ ਲੈਣੀ ਜ਼ਰੂਰੀ
ਕਿਸੇ ਵੀ ਤਰ੍ਹਾਂ ਦੀ ਕਸਰਤ ਜਾਂ ਸਰੀਰਕ ਗਤੀਵਿਧੀ ਤੋਂ ਪਹਿਲਾਂ ਆਪਣੇ ਸਿਹਤ ਮਾਹਿਰ ਨਾਲ ਸਲਾਹ ਜ਼ਰੂਰ ਕਰੋ ਤਾਂ ਜੋ ਅਸਥਮਾ ਦੇ ਪ੍ਰਬੰਧਨ ਲਈ ਸਹੀ ਯੋਜਨਾ ਬਣਾਈ ਜਾ ਸਕੇ। ਤੁਹਾਡਾ ਡਾਕਟਰ ਕਸਰਤ ਕਰਨ ਤੋਂ ਪਹਿਲਾਂ ਵਾਰਮ ਅਪ ਤੇ ਕਸਰਤ ਤੋਂ ਬਾਅਦ ਕੂਲ ਡਾਊਨ ਦੇ ਤਰੀਕਿਆਂ ਦਾ ਸੁਝਾਅ ਦੇਵੇਗਾ। ਠੰਢੀ ਹਵਾ, ਪੋਲਨ ਜਾਂ ਪ੍ਰਦੂਸ਼ਣ ਵਰਗੇ ਟ੍ਰਿਗਰਜ਼ ਤੋਂ ਕਿਵੇਂ ਬਚਣਾ ਹੈ।
ਐਕਸਰਸਾਈਜ਼ ਨਾਲ ਹੋ ਸਕਦੈ ਫਾਇਦਾ
ਡਾਕਟਰਾਂ ਦਾ ਕਹਿਣਾ ਹੈ ਕਿ ਰੋਜ਼ਾਨਾ ਕਸਰਤ ਕਰਨ ਨਾਲ ਦਮੇ ਦੇ ਮਰੀਜ਼ਾਂ ਨੂੰ ਫਾਇਦਾ ਹੋ ਸਕਦਾ ਹੈ। ਇਹ ਫੇਫੜਿਆਂ ਨੂੰ ਮਜ਼ਬੂਤ ਕਰਦਾ ਹੈ, ਦਮੇ ਦੇ ਲੱਛਣਾਂ ਨੂੰ ਘਟਾਉਂਦਾ ਹੈ ਤੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਕਰਦਾ ਹੈ।
ਹਾਈ ਇੰਟੈਂਸਿਟੀ ਵਰਕਆਊਟ ਤੋਂ ਬਚਣਾ ਚਾਹੀਦੈ
ਇਹ ਜਾਣਨਾ ਮਹੱਤਵਪੂਰਨ ਹੈ ਕਿ ਹਰੇਕ ਕਸਰਤ ਦਮੇ ਦੇ ਹਰੇਕ ਮਰੀਜ਼ ਨੂੰ ਵੱਖ-ਵੱਖ ਤਰੀਕਿਆਂ ਨਾਲ ਪ੍ਰਭਾਵਿਤ ਕਰ ਸਕਦੀ ਹੈ। ਫੁੱਟਬਾਲ ਜਾਂ ਬਾਸਕਟਬਾਲ ਖੇਡਣਾ ਲੱਛਣਾਂ ਨੂੰ ਟ੍ਰਿਗਰ ਕਰ ਸਕਦਾ ਹੈ। ਇਸ ਲਈ ਸੈਰ, ਸਾਈਕਲਿੰਗ, ਤੈਰਾਕੀ ਜਾਂ ਯੋਗਾ ਵਰਗੀਆਂ ਹਲਕੇ ਕਸਰਤਾਂ ਦੀ ਚੋਣ ਕਰੋ।
ਐਕਸਰਸਾਈਜ਼ ਕਰੋ ਪਰ ਚੁਕੰਨੇ ਵੀ ਰਹੋ
ਦਮੇ ਦੇ ਮਰੀਜ਼ਾਂ ਲਈ ਕਸਰਤ ਕਰਦੇ ਸਮੇਂ ਸੁਚੇਤ ਰਹਿਣਾ ਜ਼ਰੂਰੀ ਹੈ ਤਾਂ ਜੋ ਉਹ ਹਮਲਿਆਂ ਤੋਂ ਬਚ ਸਕਣ। ਜੇਕਰ ਤੁਹਾਨੂੰ ਖੰਘ, ਸਾਹ ਲੈਣ ਵਿਚ ਤਕਲੀਫ਼ ਜਾਂ ਛਾਤੀ ਵਿਚ ਜਕੜਨ ਮਹਿਸੂਸ ਹੋਵੇ ਤਾਂ ਕਸਰਤ ਬੰਦ ਕਰੋ ਤੇ ਬ੍ਰੇਕ ਲਓ।
ਯਾਨੀ ਸਰੀਰਕ ਗਤੀਵਿਧੀ ਤੇ ਐਕਸਰਸਾਈਜ਼ ਦਮੇ ਦੇ ਰੋਗੀਆਂ ਨੂੰ ਕਈ ਤਰੀਕਿਆਂ ਨਾਲ ਲਾਭ ਪਹੁੰਚਾ ਸਕਦੀ ਹੈ। ਹਾਲਾਂਕਿ, ਉਨ੍ਹਾਂ ਨੂੰ ਆਪਣੇ ਟ੍ਰਿਗਰ ਪੁਆਇੰਟਸ ਤੇ ਟਾਈਪ ਦੇ ਅਧਾਰ ਤੇ ਅਭਿਆਸਾਂ ‘ਤੇ ਧਿਆਨ ਕੇਂਦਰਿਤ ਕਰਨ ਦੀ ਜ਼ਰੂਰਤ ਹੈ।