PreetNama
ਸਿਹਤ/Health

ਬੱਚਿਆਂਂ ਦੇ ਮਨੋਰੰਜਨ ਲਈ ਜੇਕਰ ਤੁਸੀਂ ਵੱਖ-ਵੱਖ ਤਰ੍ਹਾਂ ਦੇ Gadgets ਦਿੰਦੇ ਹੋ ਤਾਂ ਜਾਣੋ ਇਸ ਨਾਲ ਹੋਣ ਵਾਲੇ ਨੁਕਸਾਨ

ਅਕਸਰ ਲੋਕ ਰੋਂਦੇ ਬੱਚਿਆਂਂ ਦਾ ਮਨੋਰੰਜਨ ਕਰਨ ਲਈ ਹੱਥਾਂ ਵਿੱਚ ਮੋਬਾਈਲ ਫੜ੍ਹਾ ਦਿੰਦੇ ਹਨ, ਪਰ ਇਹ ਸਮੱਸਿਆ ਦਾ ਸਥਾਈ ਹੱਲ ਨਹੀਂ ਹੈ। ਇਸ ਨਾਲ ਬੱਚਾ ਭਾਵੇਂ ਕੁਝ ਦੇਰ ਲਈ ਚੁੱਪ ਹੋ ਜਾਂਦਾ ਹੈ ਪਰ ਇਸ ਦੇ ਨਤੀਜੇ ਬਹੁਤ ਨੁਕਸਾਨਦੇਹ ਹੁੰਦੇ ਹਨ। ਹਾਲ ਹੀ ’ਚ ਅਮਰੀਕਾ ਦੀ ਹਾਰਵਰਡ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਡੂੰਘਾਈ ਨਾਲ ਅਧਿਐਨ ਕਰਨ ਤੋਂ ਬਾਅਦ ਮਾਪਿਆਂਂ ਨੂੰ ਚਿਤਾਵਨੀ ਦਿੱਤੀ ਹੈ ਕਿ ਇਸ ਨਾਲ ਬੱਚਿਆਂ ਦੇ ਸੁਭਾਅ ’ਚ ਸਥਾਈ ਚਿੜਚਿੜਾਪਨ ਪੈਦਾ ਹੋ ਜਾਂਦਾ ਹੈ।

ਜ਼ਿਆਦਾ ਗੈਜੇਟਜ਼ ਦੀ ਵਰਤੋਂ ਕਰਨਾ, ਮਾਨਸਿਕ ਸਿਹਤ ਲਈ ਬੁਰਾ

ਖੋਜਕਰਤਾਵਾਂ ਨੇ ਇਹ ਅਧਿਐਨ 2 ਤੋਂਂ 4 ਸਾਲ ਦੀ ਉਮਰ ਦੇ 269 ਬੱਚਿਆਂ ’ਤੇ ਕੀਤਾ ਹੈ। ਉਨ੍ਹਾਂ ਨੇ ਬੱਚਿਆਂ ਦੇ ਸਮਾਰਟਫ਼ੋਨ ਜਾਂ ਲੈਪਟਾਪਾਂ ਤੋਂਂਸਭ ਤੋਂਂ ਵੱਧ ਦੇਖੇ ਜਾਣ ਵਾਲੇ ਕਾਰਟੂਨ ਸ਼ੋਅ ਨੂੰ ਪੱਕੇ ਤੌਰ ’ਤੇ ਹਟਾ ਦਿੱਤਾ। ਇਸ ਦੌਰਾਨ ਮਾਪਿਆਂਂਨੂੰ ਪੁੱਛਿਆ ਗਿਆ ਕਿ ਉਹ ਆਪਣੇ ਰੋ ਰਹੇ ਬੱਚੇ ਨੂੰ ਸ਼ਾਂਤ ਕਰਨ ਲਈ ਟੀਵੀ, ਆਈਪੈਡ, ਸਮਾਰਟਫ਼ੋਨ ਅਤੇ ਵੀਡੀਓ ਗੇਮ ਆਦਿ ’ਤੇ ਕਿੰਨੇ ਨਿਰਭਰ ਹਨ। ਜ਼ਿਆਦਾਤਰ ਮਾਪਿਆਂ ਨੇ ਮੰਨਿਆਂ ਕਿ ਉਹ ਇਸ ਲਈ ਗੈਜੇਟਜ਼ ਦੀ ਮਦਦ ਲੈਂਦੇ ਹਨ। ਉਹ ਖ਼ਾਸ ਤੌਰ ’ਤੇ ਜ਼ਿਆਦਾ ਚਿੜਚਿੜੇ ਬੱਚਿਆਂਂਦਾ ਮਨੋਰੰਜਨ ਕਰਨ ਦਾ ਕੋਈ ਹੋਰ ਤਰੀਕਾ ਨਹੀਂ ਸਮਝਦੇ ਪਰ ਇਹ ਬੱਚਿਆਂ ਲਈ ਬਹੁਤ ਨੁਕਸਾਨਦਾਇਕ ਸਾਬਤ ਹੁੰਦਾ ਹੈ। ਇਸ ਲਈ ਜੇਕਰ ਕਦੇ ਵੀ ਛੋਟੇ ਬੱਚਿਆਂ ਨੂੰ ਗੁੱਸਾ ਆਉਂਦਾ ਹੈ ਤਾਂ ਉਨ੍ਹਾਂ ਦੇ ਹੱਥ ਵਿਚ ਮੋਬਾਈਲ ਦੇਣ ਦੀ ਬਜਾਏ ਉਨ੍ਹਾਂ ਨੂੰ ਪਿਆਰ ਭਰੀ ਗੱਲਬਾਤ ਨਾਲ ਮਨਾਉਣ ਦੀ ਕੋਸ਼ਿਸ਼ ਕਰੋ।

ਮਾਹਿਰ ਦੀ ਰਾਏ

ਇਹ ਅਧਿਐਨ ਬਿਲਕੁਲ ਸਹੀ ਹੈ। ਸਮਾਰਟਫ਼ੋਨ ਕਾਰਨ ਅੱਜ-ਕੱਲ੍ਹ ਬੱਚੇ ਨੀਂਦਰਾਂ ਅਤੇ ਮੋਟਾਪੇ ਵਰਗੀਆਂਂ ਸਮੱਸਿਆਵਾਂ ਦਾ ਸ਼ਿਕਾਰ ਹੋ ਰਹੇ ਹਨ। ਜਿਸ ਕਾਰਨ ਉਨ੍ਹਾਂ ’ਚ ਚਿੜਚਿੜਾਪਨ, ਇਕਾਗਰਤਾ ਦੀ ਕਮੀ ਅਤੇ ਯਾਦ ਸ਼ਕਤੀ ਦੀ ਕਮਜ਼ੋਰੀ ਵਰਗੇ ਲੱਛਣ ਦਿਖਾਈ ਦਿੰਦੇ ਹਨ।

Related posts

ਇਸ ਤਰ੍ਹਾਂ ਬੱਚ ਸਕਦੇ ਹੋ ‘ਸਾਈਲੈਂਟ ਹਾਰਟ ਅਟੈਕ’ ਤੋਂ …

On Punjab

ਨਵੀਂ ਦਿੱਲੀ: ਉਦਾਸੀ, ਚਿੰਤਾ, ਬੇਚੈਨੀ ਅਤੇ ਹੋਰ ਮਾਨਸਿਕ ਬਿਮਾਰੀਆਂ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਮਾਨਸਿਕ ਸਿਹਤ ਦਿਵਸ ਮਨਾਇਆ ਜਾਂਦਾ ਹੈ। ਹਰ ਸਾਲ 10 ਅਕਤੂਬਰ ਨੂੰ ਦਿਨ ਮਨਾਉਣ ਦਾ ਉਦੇਸ਼ ਮਾਨਸਿਕ ਸਿਹਤ ਨਾਲ ਜੁੜੀਆਂ ਬਿਮਾਰੀਆਂ ਦੇ ਸਮਾਜਿਕ ਕਲੰਕ ਨੂੰ ਖ਼ਤਮ ਕਰਨਾ ਹੈ। ਮਾਨਸਿਕ ਸਿਹਤ ਨੂੰ ਆਮ ਤੌਰ ‘ਤੇ ਬਹੁਤ ਮਾਮੂਲੀ ਮੰਨਿਆ ਜਾਂਦਾ ਹੈ ਅਤੇ ਬਿਮਾਰੀ ਦੇ ਖ਼ਤਰਿਆਂ ਨੂੰ ਅਕਸਰ ਨਜ਼ਰ ਅੰਦਾਜ਼ ਕੀਤਾ ਜਾਂਦਾ ਹੈ। ਇਸ ਲਈ ਮਾਨਸਿਕ ਸਿਹਤ ਸਮੱਸਿਆਵਾਂ ਪ੍ਰਤੀ ਜਾਗਰੂਕ ਹੋਣਾ ਅਤੇ ਜਾਗਰੂਕ ਹੋਣਾ ਜ਼ਰੂਰੀ ਹੈ। ਜਾਗਰੁਕ ਹੋਣ ਨਾਲ ਲੋਕ ਇਸ ਬਿਮਾਰੀ ਬਾਰੇ ਗੱਲ ਕਰਨ ਲਈ ਉਤਸ਼ਾਹਿਤ ਹੋਣਗਾ। ਵਿਸ਼ਵ ਸਿਹਤ ਸੰਗਠਨ ਦੀ ਇੱਕ ਤਾਜ਼ਾ ਰਿਪੋਰਟ ਮੁਤਾਬਕ, ਭਾਰਤ ਵਿੱਚ ਲੋਕ ਦੁਨੀਆ ਵਿੱਚ ਸਭ ਤੋਂ ਉਦਾਸ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇੱਥੇ ਹਰੇਕ ਸੱਤ ਵਿਅਕਤੀਆਂ ਚੋਂ ਇੱਕ ਵਿਅਕਤੀ ਤਣਾਅ ਅਤੇ ਬੇਚੈਨੀ ਤੋਂ ਪੀੜਤ ਹੈ। ਸਾਲ 1990 ਤੋਂ 2017 ਦੇ ਅੰਕੜਿਆਂ ਵਿੱਚ ਭਾਰਤੀ ਲੋਕਾਂ ਦੀ ਮਾਨਸਿਕ ਬਿਮਾਰੀ ਨਾਲ ਸਬੰਧਤ ਹੋਣ ਦਾ ਦਾਅਵਾ ਕੀਤਾ ਗਿਆ ਹੈ। ਇਸ ਵਿਸ਼ੇ ‘ਤੇ ਗੱਲ ਕਰਨਾ ਭਾਰਤ ਵਿਚ ਸਮਾਜਕ ਕਲੰਕ ਮੰਨਿਆ ਜਾਂਦਾ ਹੈ: ਆਉਣ ਵਾਲੀ ਨਸਲ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਭਾਰਤ ਵਿਚ ਸਥਿਤੀ ਚਿੰਤਾਜਨਕ ਹੈ। ਮਾਨਸਿਕ ਬਿਮਾਰੀ ਨੂੰ ਅੱਜ ਵੀ ਭਾਰਤੀ ਸਮਾਜ ਵਿਚ ਇਕ ਸਮਾਜਕ ਕਲੰਕ ਮੰਨਿਆ ਜਾਂਦਾ ਹੈ। ਲੋਕ ਇਸ ਬਾਰੇ ਗੱਲ ਕਰਨ ਤੋਂ ਝਿਜਕ ਰਹੇ ਹਨ। ਉਨ੍ਹਾਂ ਨੂੰ ਖੁਦ ਨਾਲ ਵਿਤਕਰਾ ਹੋਣ ਦਾ ਡਰ ਹੁੰਦਾ ਹੈ। ਇਸ ਤੋਂ ਇਲਾਵਾ ਭਾਰਤ ਵਿਚ ਬਹੁਤ ਘੱਟ ਲੋਕ ਹਨ ਜੋ ਮਾਨਸਿਕ ਸਿਹਤ ਸਮੱਸਿਆਵਾਂ ਦਾ ਹੱਲ ਕਰਦੇ ਹਨ।

On Punjab

ਸਮੇਂ ਨਾਲ ਚੱਲਣ ਲਈ ਸਿਹਤਮੰਦ ਰਹਿਣਾ ਜ਼ਰੂਰੀ

On Punjab