PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਬਾਘਾਪੁਰਾਣਾ ਮੰਡੀ ਨੇੜੇ ਦਰਦਨਾਕ ਹਾਦਸਾ: ਕਾਰ ਪਲਟਣ ਕਾਰਨ ਇੱਕ ਮਹਿਲਾ ਦੀ ਮੌਤ, ਦੋ ਗੰਭੀਰ ਜ਼ਖ਼ਮੀ

ਬਾਘਾ ਪੁਰਾਣਾ-  ਮੋਗਾ-ਕੋਟਕਪੂਰਾ ਰੋਡ ‘ਤੇ ਬਾਘਾਪੁਰਾਣਾ ਦੀ ਅਨਾਜ ਮੰਡੀ ਦੇ ਸਾਹਮਣੇ ਇੱਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਜਾਣਕਾਰੀ ਮੁਤਾਬਕ ਨਰੈਣ ਰਾਮ ਜਾਖੜ (ਵਾਸੀ ਰਾਦੇਰਾ, ਜ਼ਿਲ੍ਹਾ ਬੀਕਾਨੇਰ, ਰਾਜਸਥਾਨ), ਜੋ ਕਿ ਪਿਛਲੇ ਕੁਝ ਸਮੇਂ ਤੋਂ ਤਿਲਕ ਨਗਰ ਜਲੰਧਰ ਵਿਖੇ ਰਹਿ ਕੇ ਮਿਠਿਆਈਆਂ ਦਾ ਕੰਮ ਕਰਦਾ ਹੈ, ਆਪਣੇ ਪਰਿਵਾਰ ਸਮੇਤ ਗੱਡੀ ਨੰਬਰ PB-09 AK-3126 ‘ਤੇ ਸਵਾਰ ਹੋ ਕੇ ਜਲੰਧਰ ਤੋਂ ਰਾਜਸਥਾਨ ਜਾ ਰਿਹਾ ਸੀ। ਸਫ਼ਰ ਦੌਰਾਨ ਨੀਂਦ ਦਾ ਝੋਕਾ ਆਉਣ ਕਾਰਨ ਕਾਰ ਅਚਾਨਕ ਬੇਕਾਬੂ ਹੋ ਗਈ ਅਤੇ ਦਾਣਾ ਮੰਡੀ ਬਾਘਾਪੁਰਾਣਾ ਦੇ ਮੂਹਰੇ ਪਲਟ ਗਈ। ਇਸ ਹਾਦਸੇ ਕਾਰਨ ਕਾਰ ਵਿੱਚ ਸਵਾਰ ਤਿੰਨ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਹਾਦਸੇ ਦੌਰਾਨ ਮੌਕੇ ‘ਤੇ ਇਕੱਠੇ ਹੋਏ ਲੋਕਾਂ ਵੱਲੋਂ ਤੁਰੰਤ ਸਮਾਜ ਸੇਵੀ ਸੁਸਾਇਟੀ ਦੇ ਮੈਂਬਰਾਂ ਨੂੰ ਸੂਚਨਾ ਦਿੱਤੀ ਗਈ। ਸੁਸਾਇਟੀ ਮੈਂਬਰਾਂ ਨੇ ਬਿਨਾਂ ਸਮਾਂ ਗਵਾਏ ਆਪਣੀ ਐਮਰਜੈਂਸੀ ਗੱਡੀ ਰਾਹੀਂ ਜ਼ਖ਼ਮੀਆਂ ਨੂੰ ਤੁਰੰਤ ਮੋਗਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ।

ਹਸਪਤਾਲ ਵਿੱਚ ਡਾਕਟਰਾਂ ਵੱਲੋਂ ਜਾਂਚ ਕਰਨ ਉਪਰੰਤ ਤਿੰਨ ਜ਼ਖ਼ਮੀਆਂ ਵਿੱਚੋਂ ਇੱਕ ਮਹਿਲਾ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਮ੍ਰਿਤਕ ਮਹਿਲਾ ਦੀ ਪਹਿਚਾਣ ਦਿਵਿਆ ਦੇਵੀ (ਉਮਰ 31 ਸਾਲ) ਪਤਨੀ ਨਰੈਣ ਰਾਮ ਜਾਖੜ ਵਜੋਂ ਹੋਈ ਹੈ। ਹਾਦਸੇ ਵਿੱਚ ਨਰੈਣ ਰਾਮ ਦਾ ਪੰਜ ਸਾਲਾਂ ਦਾ ਪੁੱਤਰ ਰਵੀ ਸ਼ੰਕਰ ਅਤੇ ਖੁਦ ਨਰੈਣ ਰਾਮ ਪੂਰੀ ਤਰ੍ਹਾਂ ਸੁਰੱਖਿਅਤ ਹਨ। ਇਸ ਮੰਦਭਾਗੀ ਘਟਨਾ ਤੋਂ ਬਾਅਦ ਥਾਣਾ ਬਾਘਾਪੁਰਾਣਾ ਦੀ ਪੁਲੀਸ ਨੇ 194 ਬੀ.ਐਨ.ਐਸ. (BNSS) ਤਹਿਤ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਹੈ।

Related posts

ਬਰਤਾਨਵੀ ਪ੍ਰਧਾਨ ਮੰਤਰੀ ਕੀਰ ਸਟਾਰਮਰ ਭਾਰਤ ਦੀ ਦੋ ਰੋਜ਼ਾ ਫੇਰੀ ਲਈ ਮੁੰਬਈ ਪੁੱਜੇ

On Punjab

Modi Piggy Bank: ਇਸ ਸੂਬੇ ਦੇ ਕਲਾਕਾਰ ਨੇ ਬਣਾਈ ਮੋਦੀ ਗੋਲਕ, ਕਈ ਮੁਆਇਨੇ ‘ਚ ਖਾਸ ਹੈ ਇਹ ਮਿੰਨੀ ਬੈਂਕ

On Punjab

2020 ਦਿੱਲੀ ਦੰਗਿਆਂ ਨਾਲ ਮੈਨੂੰ ਜੋੜਨ ਵਾਲਾ ਕੋਈ ਸਬੂਤ ਨਹੀਂ: ਉਮਰ ਖਾਲਿਦ

On Punjab